ਚੀਨ ਤੋਂ ਕਈ ਵੀਡੀਓਜ਼ ਵਾਇਰਲ ਹੋਈਆਂ ਹਨ ਇਹਨਾਂ ਵਾਇਰਲ ਵੀਡੀਓਜ਼ ਨਾਲ ਕੁਝ ਲੋਕ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਚੀਨੀ ਅਧਿਕਾਰੀ ਕੋਰੋਨਾਵਾਇਰਸ ਦੇ ਅਸਰ ਨੂੰ ਦੁਨੀਆ ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਬੀਜਿੰਗ – ਚੀਨ ਦੇਸ਼ ਵਿਚ ਫੈਲੇ ਕੋਰੋਨਾਵਾਇਰਸ ਦੀ ਰੋਕਥਾਮ ਲਈ ਕਿਸੇ ਵੀ ਹੱਦ ਤੱਕ ਜਾ ਰਿਹਾ ਹੈ। ਕੋਰੋਨਾਵਾਇਰਸ ਨਾਲ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40,171 ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ ਜਦਕਿ 187,518 ਲੋਕ ਡਾਕਟਰਾਂ ਦੀ ਨਿਗਰਾਨੀ ਵਿਚ ਹਨ। ਇਸ ਸਭ ਦੇ ਵਿਚ ਸੋਸ਼ਲ ਮੀਡੀਆ ‘ਤੇ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ, ਜਿਹਨਾਂ ਵਿਚ ਕੋਰੋਨਾਵਾਇਰਸ ਮਰੀਜ਼ਾਂ ਦੇ ਨਾਲ ਚੀਨੀ ਅਧਿਕਾਰੀ ਬ ਦ ਸ ਲੂ ਕੀ ਕਰਦੇ ਦਿੱਸ ਰਹੇ ਹਨ।
ਇਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੋਰੋਨਾਵਾਇਰਸ ਦੇ ਇਕ ਸ਼ੱ ਕੀ ਮਰੀਜ਼ ਨੂੰ ਬਕਸੇ ਵਿਚ ਬੰਦ ਕਰ ਕੇ ਟਰੱਕ ਵਿਚ ਰੱਖਿਆ ਜਾ ਰਿਹਾ ਹੈ। ਬਕਸੇ ਵਿਚ ਬੰਦ ਹੋਣ ਦੇ ਬਾਵਜੂਦ ਪੀੜਤ ਮਹਿਲਾ ਦੀਆਂ ਚੀ ਕਾਂ ਸੁਣੀਆਂ ਜਾ ਸਕਦੀਆਂ ਹਨ।ਮਹਿਲਾ ਦਾ ਪਾਰਟਨਰ ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਬਕਸੇ ਵਿਚ ਲੌਕ ਹੋਣ ਦੇ ਬਾਅਦ ਮਹਿਲਾ ਜ਼ੋ ਰ-ਜ਼ੋ ਰ ਨਾਲ ਚੀ ਕ ਣ ਲੱਗਦੀ ਹੈ। ਚੀਨ ਪ੍ਰਸ਼ਾਸਨ ਇਨਫੈਕਟਿਡ ਲੋਕਾਂ ਨੂੰ ਵੱਖ-ਵੱਖ ਥਾਵਾਂ ‘ਤੇ ਰੱਖ ਰਿਹਾ ਹੈ ਤਾਂ ਜੋ ਬਾਕੀ ਲੋਕ ਇਨਫੈਕਸ਼ਨ ਤੋਂ ਬਚ ਸਕਣ।
ਇਕ ਹੋਰ ਵੀਡੀਓ ਵਿਚ ਚੀਨੀ ਪੁਲਸ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦੇ ਸ਼ੱਕ ਵਿਚ ਮਹਿਲਾ ਨੂੰ ਜ਼ ਬ ਰ ਦ ਸ ਤੀ ਹਿਰਾਸਤ ਵਿਚ ਲੈ ਲੈਂਦੀ ਹੈ। ਮਹਿਲਾ ਨੂੰ ਉਸ ਦੀ ਕਾਰ ਵਿਚੋਂ ਜ਼ ਬ ਰ ਦ ਸ ਤੀ ਖਿੱਚ ਕੇ ਬਾਹਰ ਕੱਢਿਆ ਜਾਂਦਾ ਹੈ। ਪੁਲਸ ਅਧਿਕਾਰੀ ਬਾਅਦ ਵਿਚ ਉਸ ਨੂੰ ਸੜਕ ‘ਤੇ ਹੀ ਛੱਡ ਦਿੰਦੇ ਹਨ ਅਤੇ ਫਿਰ ਟਰਾਂਸਪੋਰਟ ਵੈਨ ਉਸ ਨੂੰ ਲੈ ਜਾਂਦੀ ਹੈ।
ਸੋਸ਼ਲ ਮੀਡੀਆ ‘ਤੇ ਇਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਪੀੜਤ ਲੋਕਾਂ ਨੂੰ ਉਹਨਾਂ ਦੇ ਘਰੋਂ ਘੜੀਸ ਕੇ ਲਿਜਾਇਆ ਜਾ ਰਿਹਾ ਹੈ। ਕਈ ਲੋਕ ਇਸ ਦੌਰਾਨ ਵਿ ਰੋ ਧ ਕਰਦੇ ਹਨ।ਇਹਨਾਂ ਵਾਇਰਲ ਵੀਡੀਓਜ਼ ਨਾਲ ਕੁਝ ਲੋਕ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਚੀਨੀ ਅਧਿਕਾਰੀ ਕੋਰੋਨਾਵਾਇਰਸ ਦੇ ਅਸਰ ਨੂੰ ਦੁਨੀਆ ਤੋਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਨੀ ਪ੍ਰਸ਼ਾਸਨ ਨੇ ਵਾਇਰਸ ਦੇ ਕੇਂਦਰ ਵੁਹਾਨ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਕਦੇ ਲੋਕਾਂ ਦੀ ਭੀੜ ਨਾਲ ਭਰਿਆ ਰਹਿਣ ਵਾਲਾ ਵੁਹਾਨ ਸ਼ਹਿਰ ਇਨੀਂ ਦਿਨੀਂ ਕਿਸੇ ਭੂ ਤੀ ਆ ਇਲਾਕੇ ਵਾਂਗ ਨਜ਼ਰ ਆ ਰਿਹਾ ਹੈ।
Spotted a case at the airport #WuhanOutbreak pic.twitter.com/Fl8wvPu9KR
— XQ (@MissXQ) January 23, 2020