Home / ਘਰੇਲੂ ਨੁਸ਼ਖੇ / ਦੁੱਧ ਦੇ ਉਬਲਣ ਨੂੰ ਮਾੜਾ ਕਿਉਂ ਸਮਝਿਆ ਜਾਂਦਾ ਹੈ

ਦੁੱਧ ਦੇ ਉਬਲਣ ਨੂੰ ਮਾੜਾ ਕਿਉਂ ਸਮਝਿਆ ਜਾਂਦਾ ਹੈ

ਪੁਰਾਣੇ ਸਮਿਆਂ ਵਿੱਚ ਅਕਸਰ ਹੀ ਸਾਡੇ ਬਜ਼ੁਰਗ ਕੁਝ ਗੱਲਾਂ ਨੂੰ ਲੈ ਕੇ ਸਾਨੂੰ ਰੋਕਦੇ ਹੁੰਦੇ ਸਨ । ਉਨ੍ਹਾਂ ਵੱਲੋਂ ਇਸ ਗੱਲ ਨੂੰ ਹਮੇਸ਼ਾ ਹੀ ਦੁਹਰਾਇਆ ਜਾਂਦਾ ਸੀ ਕਿ ਦੁੱਧ ਉਬਾਲਣਾ ਬਹੁਤ ਜਿਆਦਾ ਮਾੜਾ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਦੁੱਧ ਉਬਲਣ ਕੇ ਰੁੜ੍ਹਨਾ ਕਿਵੇਂ ਮਾੜਾ ਹੋ ਸਕਦਾ ਹੈ ।

ਸਾਡੇ ਬਜ਼ੁਰਗਾਂ ਦੇ ਵੱਲੋਂ ਅਕਸਰ ਹੀ ਘਰ ਦੀਆਂ ਨੂੰਹਾਂ ਤੇ ਧੀਆਂ ਇਸ ਗੱਲ ਦੇ ਲਈ ਕਿਉਂ ਟੋਕਿਆ ਜਾਂਦਾ ਸੀ ,ਪਰ ਇਸ ਦੇ ਬਾਵਜੂਦ ਸੀ ਬਹੁਤ ਸਾਰੇ ਘਰਾਂ ਦੇ ਵਿੱਚ ਅੱਜ ਵੀ ਦੁੱਧ ਉੱਬਲ ਕੇ ਰੁੜ੍ਹਦਾ ਹੈ ਤੇ ਬਹੁਤ ਸਾਰੇ ਲੋਕ ਅੱਜ ਵੀ ਇਸ ਗੱਲ ਨੂੰ ਮੰਨਦੇ ਹਨ ।

ਅਜੋਕੇ ਸਮੇਂ ਦੇ ਵਿਚ ਵੀ ਕਈ ਘਰਾਂ ਦੇ ਵਿੱਚ ਲੋਕ ਅਜੇ ਵੀ ਇਸ ਗੱਲ ਦਾ ਵਹਿਮ ਕਰਦੇ ਹਨ ਕਿ ਦੁੱਧ ਉੱਬਲਣਾ ਇੱਕ ਬਹੁਤ ਵੱਡਾ ਅਪਸ਼ਗਨ ਹੈ । ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਇਕ ਵਹਿਮ ਭਰਮ ਹੈ ਜੋ ਸਾਡੇ ਬਜ਼ੁਰਗਾਂ ਦੇ ਵੱਲੋਂ ਬਣਾਇਆ ਗਿਆ ਸੀ ।

ਦੱਸਣਾ ਬਣਦਾ ਹੈ ਕਿ ਦੁੱਧ ਉਸ ਸਮੇਂ ਉੱਬਲ ਕੇ ਰੁੜ੍ਹਦਾ ਹੈ ਜਦੋਂ ਸਾਡੇ ਘਰ ਦੀਆਂ ਬੀਬੀਆਂ ਦਾ ਧਿਆਨ ਦੁੱਧ ਵੱਲ ਨਹੀਂ ਹੁੰਦਾ । ਜਿਸ ਦੇ ਚੱਲਦੇ ਬਜ਼ੁਰਗਾਂ ਦੇ ਵੱਲੋਂ ਨੂੰਹਾਂ ਧੀਆਂ ਦਾ ਧਿਆਨ ਦੁਧ ਵਲ ਦਬਾਉਣ ਲਈ ਇਹ ਧਾਰਨਾ ਬਣਾ ਲਈ ਗਈ ਕਿ ਜੇਕਰ ਦੁੱਧ ਉਬਲੇਗਾ ਤਾਂ ਇਸ ਨਾਲ ਅਪਸ਼ਗਨ ਹੋਵੇਗਾ ।

ਇਸ ਤੋਂ ਇਲਾਵਾ ਵੀ ਬਹੁਤ ਸਾਰੇ ਵਹਿਮ ਭਰਮ ਹਨ ਜਿਨ੍ਹਾਂ ਤੇ ਲੋਕ ਅੱਜ ਵੀ ਵਿਸ਼ਵਾਸ ਕਰਦੇ ਹਨ । ਜਿਨ੍ਹਾਂ ਵਹਿਮਾਂ ਭਰਮਾਂ ਤੇ ਵਿਸ਼ਵਾਸ ਕਰਕੇ ਲੋਕ ਉਲਟ ਪੁਲਟ ਕੰਮ ਕਰਦੇ ਹਨ, ਇਸ ਲਈ ਵਹਿਮਾਂ ਭਰਮਾਂ ਤੋਂ ਬਾਹਰ ਨਿਕਲ ਕੇ ਜ਼ਿੰਦਗੀ ਦਾ ਆਨੰਦ ਮਾਣੋ ।

ਅਜਿਹੇ ਵਹਿਮਾਂ ਭਰਮਾਂ ਤੋਂ ਜਿੰਨਾ ਹੋ ਸਕੇ ਦੂਰ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਵਹਿਮ ਇੱਕ ਅਜਿਹਾ ਰੋਗ ਹੈ ਜੋ ਜਿਸ ਵਿਅਕਤੀ ਨੂੰ ਲੱਗ ਜਾਵੇ ਉਹ ਕਦੇ ਵੀ ਦੂਰ ਨਹੀਂ ਹੁੰਦਾ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ

ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ।

error: Content is protected !!