ਦੇਖੋ ਇਹਨਾਂ 2 ਭਰਾਵਾਂ ਨੇ ਲਗਾਇਆ ਵਾਇਰਸ ਫੈਲਣ ਤੇ ਕਿਹੜਾ ਜੁਗਾੜ
ਨਿਊਯਾਰਕ – ਇਕ ਪਾਸੇ ਪੂਰੇ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਲਾਕਡਾਊਨ ਅਤੇ ਐਮਰਜੰਸੀ ਦੀ ਸਥਿਤੀ ਹੈ ਪਰ ਅਜਿਹੇ ਮਾਹੌਲ ਵਿਚ ਵੀ ਕੁਝ ਲੋਕ ਸਿਰਫ ਆਪਣਾ ਫਾਇਦਾ ਹੀ ਦੇਖ ਰਹੇ ਹਨ। ਅਮਰੀਕਾ ਦੇ ਟੈਨੇਸੀ ਸੂਬੇ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ 2 ਭਰਾਵਾਂ ਨੇ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੈਨੇਟਾਈਜ਼ਰ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਸ ਦੀਆਂ ਕਰੀਬ 18000 ਬੋਤਲਾਂ ਖਰੀਦ ਕੇ ਜਮ੍ਹਾ ਕਰ ਲਈਆਂ। ਇਸ ਤੋਂ ਬਾਅਦ ਇਨ੍ਹਾਂ ਨੇ ਐਮਾਜ਼ੋਨ ਅਤੇ ਦੂਜੇ ਆਨਲਾਈਨ ਪਲੇਟਫਾਰਮ ਦੇ ਜ਼ਰੀਏ ਇਕ ਬੋਤਲ ਨੂੰ 70 ਡਾਲਰ (ਕਰੀਬ 5000 ਰੁਪਏ) ਵਿਚ ਵੇਚਣਾ ਸ਼ੁਰੂ ਕਰ ਦਿੱਤਾ।
ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਟੈਨੇਸੀ ਵਿਚ ਰਹਿ ਰਹੇ 2 ਭਰਾਵਾਂ ਮੈਟ ਅਤੇ ਨੋਓ ਕਾਲਵਿਨ ਨੂੰ ਸੈਨੇਟਾਈਜ਼ਰ ਦੀ ਜਮ੍ਹਾਖੋਰੀ ਦੇ ਦੋ ਸ਼ ਵਿਚ ਫਡ਼ਿਆ ਗਿਆ ਹੈ। ਮੈਟ ਨੇ ਆਪਣੇ ਕਬੂਲਨਾਮੇ ਵਿਚ ਦੱਸਿਆ ਹੈ ਕਿ 1 ਮਾਰਚ ਨੂੰ ਜਿਵੇਂ ਹੀ ਇਨ੍ਹਾਂ ਨੂੰ ਪਤਾ ਲੱਗਾ ਕਿ ਕੋਰੋਨਾਵਾਇਰਸ ਦੇ ਚੱਲਦੇ ਅਮਰੀਕਾ ਵਿਚ ਪਹਿਲੀ ਮੌਤ ਹੋ ਗਈ ਹੈ, ਇਨ੍ਹਾਂ ਨੇ ਆਪਣੀ ਕਾਰ ਚੁੱਕੀ ਅਤੇ ਆਲੇ-ਦੁਆਲੇ ਮੌਜੂਦ ਸਾਰੇ ਸਟੋਰਾਂ ਤੋਂ ਸਾਰੀਆਂ ਸੈਨੇਟਾਈਜ਼ਰ ਦੀਆਂ ਬੋਤਲਾਂ ਖਰੀਦ ਕੇ ਲੈ ਗਏ।
ਇਹ ਦੋਵੇਂ ਭਰਾ ਸਿਰਫ ਇਹ ਕਰਕੇ ਹੀ ਨਹੀਂ ਰੁਕੇ ਬਲਿਕ 1300 ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਟੈਨੇਸੀ, ਕੇਂਟਕੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਹਰ ਦੁਕਾਨ ਤੋਂ ਸੈਨੇਟਾਈਜ਼ਰ ਖਰੀਦ ਲਿਆ। ਇਨ੍ਹਾਂ ਦਾ ਪਲਾਨ ਸੀ ਕਿ ਸਾਰੇ ਸ਼ਹਿਰ ਵਿਚ ਮੌਜੂਦ ਹਰ ਸੈਨੇਟਾਈਜ਼ਰ ਦੀ ਬੋਤਲ ਨੂੰ ਖਰੀਦ ਲੈਣਾ ਹੈ।
ਐਮਾਜ਼ੋਨ ਦੇ ਜ਼ਰੀਏ ਪੈਸਾ ਕਮਾਉਣ ਦਾ ਸੀ ਪਲਾਨ
ਮੈਟ ਨੇ ਦੱਸਿਆ ਕਿ ਜਦ ਇਨ੍ਹਾਂ ਨੂੰ ਭਰੋਸਾ ਹੋ ਗਿਆ ਕਿ ਹੁਣ ਇਲਾਕੇ ਦੀ ਕਿਸੇ ਦੁਕਾਨ ਵਿਚ ਸੈਨੇਟਾਈਜ਼ਰ ਨਹੀਂ ਬਚਿਆ ਹੈ ਤਾਂ ਇਨ੍ਹਾਂ ਨੇ ਐਮਾਜ਼ੋਨ ‘ਤੇ ਐਡ ਪੋਸਟ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਨੇ ਪਹਿਲੀ ਐਡ 300 ਬੋਤਲਾਂ ਦੀ ਪਾਈ, ਜਿਨ੍ਹਾਂ ਦੀ ਕੀਮਤ 8 ਤੋਂ 70 ਡਾਲਰ ਤੱਕ ਵਸੂਲ ਕੀਤੀ। ਇਥੋਂ ਐਮਾਜ਼ੋਨ ਨੂੰ ਸ਼ੱ ਕ ਹੋਇਆ ਅਤੇ ਉਨ੍ਹਾਂ ਨੇ ਜਾਂਚ-ਪਡ਼ਤਾਲ ਸ਼ੁਰੂ ਕੀਤੀ। ਐਮਾਜ਼ੋਨ ਨੇ ਪਾਇਆ ਕਿ ਸਿਰਫ ਇਹ 2 ਭਰਾ ਹੀ ਨਹੀਂ ਬਲਕਿ
ਅਜਿਹੇ ਕਈ ਲੋਕ ਸਨ ਜਿਨ੍ਹਾਂ ਨੇ ਸੈਨੇਟਾਈਜ਼ਰ ਦੀਆਂ ਬੋਤਲਾਂ ਪਹਿਲਾਂ ਹੀ ਖਰੀਦ ਲਈਆਂ ਸਨ ਅਤੇ ਫਿਰ ਉਸ ਨੂੰ ਬਾਕੀ ਆਨਲਾਈਨ ਪਲੇਟਫਾਰਮਸ ‘ਤੇ ਵੀ ਵੇਚ ਰਹੇ ਸਨ। ਦੱਸ ਦਈਏ ਕਿ ਅਮਰੀਕਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਲੋਕ ਸੈਨੇਟਾਈਜ਼ਰ ਅਤੇ ਟਾਇਲਟ ਪੇਪਰ ਵੀ ਘੱਟ ਗਿਣਤੀ ਨਾਲ ਜੂ ਝ ਰਹੇ ਹਨ।
ਫ ਡ਼ੇ ਗਏ ਤਾਂ ਦਾਨ ਕਰ ਦਿੱਤਾ
ਐਮਾਜ਼ੋਨ ਦੀ ਸ਼ਿਕਾਇਤ ਤੋਂ ਬਾਅਦ ਅਟਾਰਨੀ ਜਨਰਲ ਆਫ ਟੈਨੇਸੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਫ ਡ਼ੇ ਜਾਣ ਤੋਂ ਬਾਅਦ ਮੈਟ ਅਤੇ ਉਸ ਦੇ ਭਰਾ ਨੋਓ ਨੇ ਅਮਰੀਕਾ ਦੇ ਲੋਕਾਂ ਤੋਂ ਮੁਆਫੀ ਮੰਗੀ ਹੈ ਅਤੇ ਸੈਨੇਟਾਈਜ਼ਰ ਦੀ ਇਨ੍ਹਾਂ ਸਾਰੀਆਂ ਬੋਤਲਾਂ ਨੂੰ ਨੇਡ਼ੇ ਹੀ ਦੇ ਇਕ ਚਰਚ ਨੂੰ ਦਾਨ ਵਿਚ ਦੇਣ ਦੀ ਗੱਲ ਕਹੀ ਹੈ। ਪੁੱਛਗਿਛ ਵਿਚ ਸਜ਼ਾ ਤੋਂ ਬਚਣ ਲਈ ਮੈਟ ਨੇ ਇਹ ਵੀ ਆਖਿਆ ਕਿ ਉਸ ਦਾ ਪਰਿਵਾਰ ਗਰੀਬ ਅਤੇ ਉਨ੍ਹਾਂ ਨੂੰ ਉਸ ਗਰੀਬੀ ਤੋਂ ਬਾਹਰ ਕੱਢਣ ਲਈ ਉਸ ਨੇ ਇਹ ਪਲਾਲ ਬਣਾਇਆ ਸੀ। ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਅਤੇ ਇਹ ਸਭ ਉਹ ਦਾਨ ਕਰ ਦੇਣਾ ਚਾਹੁੰਦੇ ਹਨ।
