Home / ਤਾਜਾ ਜਾਣਕਾਰੀ / ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ ‘ਤੇ ਬਿਜਲੀ ਡਿੱਗਣ ਦਾ ਵੀਡੀਓ ਵਾਇਰਲ

ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ ‘ਤੇ ਬਿਜਲੀ ਡਿੱਗਣ ਦਾ ਵੀਡੀਓ ਵਾਇਰਲ

ਦੁਬਈ ‘ਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਸ਼ਹਿਰ ਦੇ ਕਈ ਹਿੱਸੇ ਪਾਣੀ ‘ਚ ਡੁੱਬ ਗਏ ਹਨ। ਅਬੂ ਧਾਬੀ ਅਤੇ ਸ਼ਾਰਜਾਹ ਵਰਗੇ ਹੋਰ ਸ਼ਹਿਰਾਂ ‘ਚ ਵੀ ਭਾਰੀ ਬਾਰਸ਼ ਹੋਈ ਹੈ। ਇਸ ਦੌਰਾਨ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ ‘ਤੇ ਬਿਜਲੀ ਡਿੱਗੀ ਅਤੇ ਇਸ ਸੋਹਣੇ ਦ੍ਰਿਸ਼ ਨੂੰ ਫੋਟੋਗ੍ਰਾਫਰ ਨੇ ਕੈਦ ਕਰ ਲਿਆ। ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਬਿਜਲੀ ਬੁਰਜ ਖਲੀਫਾ ’ਤੇ ਡਿੱਗ ਰਹੀ ਹੈ। ਜ਼ੋਹੈਬ ਅੰਜੁਮ ਪਿਛਲੇ 7 ਸਾਲਾਂ ਤੋਂ ਸਹੀ ਸ਼ਾਟ ਕਲਿੱਕ ਕਰਨ ਦਾ ਇੰਤਜ਼ਾਰ ਕਰ ਰਹੇ ਸੀ।

ਜਦੋਂ ਵੀ ਮਾਰੂਥਲ ‘ਚ ਮੀਂਹ ਪੈਂਦਾ, ਜ਼ੋਹਾਇਬ ਬੁਰਜ ਖਲੀਫਾ ਦੇ ਸਾਹਮਣੇ ਕੈਮਰਾ ਲੈ ਕੇ ਬੈਠਦਾ ਸੀ। ਇਸ ਵਾਰ ਵੀ ਜ਼ੋਹਾਇਬ ਇਸ ਸ਼ਾਟ ਦਾ ਇੰਤਜ਼ਾਰ ਕਰ ਰਹੇ ਸੀ। ਜਿਵੇਂ ਹੀ ਬਿਜਲੀ ਬੁਰਜ ਖਲੀਫਾ ‘ਤੇ ਡਿੱਗੀ ਜ਼ੋਹੇਬ ਨੇ ਇਸਨੂੰ ਕੈਮਰੇ ‘ਚ ਰਿਕਾਰਡ ਕਰ ਲਿਆ। ਫੋਟੋਗ੍ਰਾਫਰ ਨੇ ਕਿਹਾ, “ਇੰਝ ਲੱਗਦਾ ਹੈ ਕਿ ਰੱਬ ਨੇ ਇਸ ਪਲ ਦੀ ਯੋਜਨਾ ਬਣਾਈ ਸੀ। ਬਿਜਲੀ ਬੁਰਜ ਖਲੀਫ਼ਾ ‘ਤੇ ਆਈ ਅਤੇ 2020 ਦੀ ਮਹਾਨ ਸ਼ੁਰੂਆਤ ਹੋਈ।” ਦੁਬਈ ਦੇ ਕ੍ਰਾਊਨ ਪ੍ਰਿੰਸ, ਸ਼ੇਖ ਹਮਦਾਨ ਨੇ ਵੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ‘ਤੇ ਬਿਜਲੀ ਦੇ ਡਿੱਗਣ ਦਾ ਸ਼ਾਨਦਾਰ ਦ੍ਰਿਸ਼ ਸ਼ੇਅਰ ਕੀਤਾ।”

ਗਲਫ ਨਿਊਜ਼ ਮੁਤਾਬਕ ਯੂਏਈ ‘ਚ ਰਿਕਾਰਡ ਤੋੜ ਬਾਰਸ਼ ਹੋ ਰਹੀ ਹੈ। ਪਿਛਲੀ ਵਾਰ ਇੰਨੀ ਬਾਰਸ਼ ਸਾਲ 1996 ‘ਚ ਹੋਈ ਸੀ। ਮੌਸਮ ਵਿਗਿਆਨੀਆਂ ਮੁਤਾਬਕ ਇੱਥੇ ਹੋਰ ਤੂਫਾਨ ਅਤੇ ਹਨੇਰੀ-ਮੀਂਹ ਆਉਣ ਦੀ ਉਮੀਦ ਹੈ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!