Home / ਤਾਜਾ ਜਾਣਕਾਰੀ / ਦੁਨੀਆਂ ਚ ਛਾਈ ਚਿੰਤਾ- ਕਰੋਨਾ ਵਾਇਰਸ ਬਾਰੇ ਆਈ ਹੁਣੇ ਹੁਣੇ ਇਹ ਨਵੀਂ ਵੱਡੀ ਖਬਰ ਸੁਣ

ਦੁਨੀਆਂ ਚ ਛਾਈ ਚਿੰਤਾ- ਕਰੋਨਾ ਵਾਇਰਸ ਬਾਰੇ ਆਈ ਹੁਣੇ ਹੁਣੇ ਇਹ ਨਵੀਂ ਵੱਡੀ ਖਬਰ ਸੁਣ

ਵੂਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਸ ਨਾਮੁਰਾਦ ਬੀਮਾਰੀ ਕਾਰਨ ਹੁਣ ਤੱਕ 10,064 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਜਰਮਨ ਦੀ ਪਬਲਿਕ ਹੈਲਥ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸੰਕਟ ਆਉਣ ਵਾਲੇ ਦੋ ਸਾਲਾਂ ਤੱਕ ਰਹਿ ਸਕਦਾ ਹੈ। ਕੋਰੋਨਾ ਵਾਇਰਸ ਪ੍ਰਤੀ ਸਾਡੀ ਜਾਣਕਾਰੀ ਐਨੀ ਥੋੜ੍ਹੀ ਹੈ ਕਿ ਜਿਵੇਂ-ਜਿਵੇਂ ਸਾਡੇ ਵਿਗਿਆਨੀ ਇਸ ਬੀਮਾਰੀ ਬਾਰੇ ਸਮਝਣ ਦਾ ਯਤਨ ਕਰ ਰਹੇ ਹਨ, ਇਸਦੇ ਕਈ ਅਜਿਹੇ ਭੇਦ ਸਾਹਮਣੇ ਆ ਰਹੇ, ਜੋ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਹਨ। ਵਿਗਿਆਨੀ ਅਤੇ ਸਿਹਤ ਮਾਹਰਾਂ ਵੱਲੋਂ ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਹੁਣ ਤੱਕ, ਜੋ ਜਾਣਕਾਰੀ ਦਿੱਤੀ ਗਈ ਸੀ ਉਸ ਅਨੁਸਾਰ ਪੀੜਤ ਨੂੰ ਬੁਖਾਰ ਹੋਣਾ, ਗਲ ਵਿਚ ਖਾਰਸ਼ ਹੋਣਾ, ਸੁੱਕੀ ਖੰਘ ਆਉਣਾ ਅਤੇ ਮਾਸ-ਪੇਸ਼ੀਆਂ ਵਿਚ ਦਰਦ ਹੋਣਾ ਦੱਸੇ ਜਾ ਰਹੇ ਸਨ।

ਹੁਣ ਕੁਝ ਨਵੇਂ ਅਧਿਐਨਾਂ ਵਿਚ ਕੋਰੋਨਾ ਵਾਇਰਸ ਦੀ ਪੀੜਤ ਮਰੀਜ਼ਾਂ ਦੇ ਅਜਿਹੇ ਲੱਛਣ ਸਾਹਮਣੇ ਆਏ ਹਨ, ਜਿਸਨੇ ਵਿਗਿਆਨੀਆਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਕੋਰੋਨਾ ਵਾਇਰਸ ਦੇ ਨਵੇਂ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਸਵਾਦ ਸ਼ਕਤੀ ਅਤੇ ਬਦਬੂਦਾਰ ਚੀਜਾਂ ਨੂੰ ਸੁੰਘਣ ਦੀ ਸ਼ਕਤੀ ਐਨੀ ਖਰਾਬ ਹੋ ਜਾਂਦੀ ਹੈ ਕਿ ਪੀੜਤ ਮਰੀਜ਼ਾਂ ਨੂੰ ਬੱਚਿਆਂ ਦੇ ਗੰਦੇ ਡਾਇਪਰ ਸੁੰਘਣ ਵਿਚ ਵੀ ਕੋਈ ਤਕਲੀਫ ਨਹੀਂ ਹੁੰਦੀ। ਇਨ੍ਹਾਂ ਨਵੇਂ ਅਧਿਐਨਾਂ ਨੂੰ ਲੈ ਕੇ ਵਿਗਿਆਨੀ ਕਾਫੀ ਹੈਰਾਨ ਹਨ।

ਕੋਰੋਨਾ ਦੇ ਇਨ੍ਹਾਂ ਲੱਛਣਾਂ ਨੇ ਵਿਗਿਆਨੀਆਂ ਨੂੰ ਕੀਤਾ ਹੈਰਾਨ
ਅਧਿਐਨ ਕਰਤਾ ਹੈਂਡ੍ਰਿਕ ਸਟ੍ਰੀਕ ਨੇ ਮੀਡੀਆ ਵਿਚ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਪੀੜਤ ਕਈ ਲੋਕਾਂ ਦੇ ਇੰਟਰਵਿਊ ਕੀਤੇ। ਇਨ੍ਹਾਂ ਵਿਚੋਂ ਕਰੀਬ ਦੋ-ਤਿਹਾਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਤਾਂ ਨਾ ਕਿਸੇ ਚੀਜ਼ ਦੇ ਸਵਾਦ ਦਾ ਪਤਾ ਲੱਗ ਰਿਹਾ ਹੈ ਅਤੇ ਨਾ ਹੀ ਕੋਈ ਬਦਬੂ ਆ ਰਹੀ ਸੀ। ਹਾਲਾਤ ਇਹ ਸਨ ਕਿ ਉਨ੍ਹਾਂ ਨੂੰ ਬੱਚੇ ਦਾ ਗੰਦਾ ਡਾਇਪਰ ਸੁੰਘਣ ਵਿਚ ਵੀ ਕੋਈ ਦਿੱਕਤ ਨਹੀਂ ਹੋ ਰਹੀ ਸੀ। ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਇਹ ਲੱਛਣ ਵਾਇਰਸ ਹੋਣ ਦੇ ਕਿੰਨੇ ਦਿਨਾਂ ਬਾਅਦ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੀੜਤ ਮਰੀਜ਼ਾਂ ਵਿਚ 30 ਫੀਸਦੀ ਦੇ ਕਰੀਬ ਡਾਇਰੀਆ ਤੋਂ ਵੀ ਪੀੜਤ ਸਨ।

error: Content is protected !!