Home / ਤਾਜਾ ਜਾਣਕਾਰੀ / ਦਿਲਜੀਤ ਦੋਸਾਂਝ ਵਲੋਂ ਫੋਟੋ ਪਾਉਣ ‘ਤੇ ਇਵਾਂਕਾ ਟਰੰਪ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਵਲੋਂ ਫੋਟੋ ਪਾਉਣ ‘ਤੇ ਇਵਾਂਕਾ ਟਰੰਪ ਨੇ ਦਿੱਤਾ ਜਵਾਬ

ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਤਨੀ ਮੇਲਾਨੀਆ ਤੇ ਬੇਟੀ ਇਵਾਂਕਾ ਨਾਲ ਭਾਰਤੀ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹੱਲ ਵੀ ਦੇਖਣ ਪਹੁੰਚੇ। ਉਨ੍ਹਾਂ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਨੂੰ ਮੀਮ ਦੇ ਤੌਰ ‘ਤੇ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ: ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਤਨੀ ਮੇਲਾਨੀਆ ਤੇ ਬੇਟੀ ਇਵਾਂਕਾ ਨਾਲ ਭਾਰਤੀ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹੱਲ ਵੀ ਦੇਖਣ ਪਹੁੰਚੇ। ਉਨ੍ਹਾਂ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਨੂੰ ਮੀਮ ਦੇ ਤੌਰ ‘ਤੇ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ। ਖਾਸ ਗੱਲ ਤਾਂ ਇਹ ਹੈ ਕਿ ਆਪਣੇ ਹੀ ਮੀਮ ‘ਤੇ ਇਵਾਂਕਾ ਨੇ ਅਲਗ ਜਿਹਾ ਰਿਐਕਟ ਕੀਤਾ।

ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਮੌਰਫ ਫੋਟੋ ਨੂੰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ ‘ਚ ਉਨ੍ਹਾਂ ਲਿਖਿਆ,”ਮੈਂ ਤੇ ਇਵਾਂਕਾ। ਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹੱਲ ਜਾਣਾ ਹੈ, ਤਾਜ ਮਹੱਲ ਜਾਣਾ ਹੈ। ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।” ਹੁਣ ਇਵਾਂਕਾ ਨੇ ਵੀ ਇਸ ਟਵੀਟ ਦਾ ਰਿਪਲਾਈ ਕੀਤਾ ਹੈ। ਉਨ੍ਹਾਂ ਟਵੀਟ ‘ਤੇ ਕਿਹਾ,”ਮੈਨੂੰ ਸ਼ਾਨਦਾਰ ਤਾਜ ਮਹੱਲ ਲੈ ਜਾਣ ਲਈ ਧੰਨਵਾਦ, ਦਿਲਜੀਤ ਦੋਸਾਂਝ। ਇਹ ਇੱਕ ਅਜਿਹਾ ਤਜ਼ੁਰਬਾ ਸੀ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗੀ!”

ਇਵਾਂਕਾ ਨੇ ਉਸ ਟਵੀਟ ਦਾ ਵੀ ਰਿਪਲਾਈ ਕੀਤਾ ਹੈ ਜਿਸ ‘ਚ ਅਦਾਕਾਰ ਮਨੋਜ ਵਾਜਪੇਈ ਦੀ ਫੋਟੋ ਐਡਿਟ ਕਰ ਉਨ੍ਹਾਂ ਦੇ ਨਾਲ ਦਿਖਾਇਆ ਗਿਆ ਹੈ।

ਇਵਾਂਕਾ ਟਰੰਪ ਦੀ ਇਹ ਦੂਜੀ ਭਾਰਤ ਫੇਰੀ ਸੀ। ਪਿਛਲੀ ਵਾਰ ਉਹ ਹੈਦਰਾਬਾਦ ਵਿੱਚ ਹੋਏ ਵਿਸ਼ਵ ਵਪਾਰ ਸੰਮੇਲਨ ਵਿੱਚ ਸ਼ਿਰਕਤ ਕਰਨ ਨਵੰਬਰ 2017 ਵਿੱਚ ਭਾਰਤ ਆਏ ਸਨ।ਇਸ ਦੌੜ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਸ਼ਾਮਲ ਹੋ ਗਏ। ਉਨ੍ਹਾਂ ਨੇ ਇਵਾਂਕਾ ਦੇ ਨਾਲ ਆਪਣੀ ਤਾਜ ਮਹਿਲ ਸਾਹਮਣੇ ਬੈਠਿਆਂ ਐਡਿਟ ਕੀਤੀ ਹੋਈ ਤਸਵੀਰ ਟਵੀਟ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, ”ਇਵਾਂਕਾ… ਪਿੱਛੇ ਹੀ ਪੈ ਗਈ ਕਹਿੰਦੀ ਤਾਜ ਮਹਿਲ ਜਾਣਾ… ਮੈਂ ਫਿਰ ਲੈ ਹੀ ਗਿਆ ਹੋਰ ਕੀ ਕਰਦਾ”ਗੱਲ ਇੱਥੇ ਮੁੱਕੀ ਨਹੀਂ।

ਇਵਾਂਕਾ ਨੇ ਦਿਲਜੀਤ ਦੇ ਟਵੀਟ ਦਾ ਜਵਾਬ ਵੀ ਦਿੱਤਾ।ਉਨ੍ਹਾਂ ਨੇ ਲਿਖਿਆ, “ਸ਼ਾਨਦਾਰ… ਤਾਜ ਮਹਿਲ ਲਿਜਾਣ ਲਈ ਧੰਨਵਾਦ ਦਿਲਜੀਤ ਦੋਸਾਂਝ!… ਇਹ ਇੱਕ ਅਜਿਹਾ ਤਜ਼ਰਬਾ ਸੀ ਜੋ ਮੈਂ ਕਦੇ ਨਹੀਂ ਭੁੱਲਾਂਗੀ!ਦਿਲਜੀਤ ਤੇ ਇਵਾਂਕਾਂ ਦੇ ਟਵੀਟਸ ਦੇ ਥੱਲੇ ਕੁਝ ਲੋਕਾਂ ਨੇ ਇਵਾਂਕਾ ਨਾਲ ਬੜੇ ਦਿਲਚਸਪ ਮੀਮ ਸਾਂਝੇ ਕੀਤੇ ਹਨ। ਪੇਸ਼ ਹਨ ਇਨ੍ਹਾਂ ਵਿੱਚੋਂ ਕੁਝ:

error: Content is protected !!