Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਲਾਕਡਾਊਨ ’ਚ ਕੰਪਨੀਆਂ ਦੇ ਰਹੀਆਂ ਹਨ ਇਹ ਸਮਾਨ ’ਤੇ ਅੱਧੇ ਰੇਟ ਦੀ ਆਫ਼ਰ

ਤਾਜਾ ਵੱਡੀ ਖਬਰ – ਲਾਕਡਾਊਨ ’ਚ ਕੰਪਨੀਆਂ ਦੇ ਰਹੀਆਂ ਹਨ ਇਹ ਸਮਾਨ ’ਤੇ ਅੱਧੇ ਰੇਟ ਦੀ ਆਫ਼ਰ

ਤਾਜਾ ਵੱਡੀ ਖਬਰ

ਕੋਰੋਨਾ ਸੰਕਟ ਨਾਲ ਨਜਿੱਠਣ ਲਈ ਲਾਕਡਾਊਨ ਲਾਗੂ ਹੋਣ ਦੇ ਚਲਦੇ ਚਾਹੇ ਕਾਰੋਬਾਰ ਬੰਦ ਪਏ ਹਨ ਪਰ ਹੁਣ ਕੰਪਨੀਆਂ ਨੇ ਨਵਾਂ ਤਰੀਕਾ ਲੱਭਿਆ ਹੈ। ਕੰਪਨੀਆਂ ਕਾਰੋਬਾਰ ਦੀ ਤਰਜ਼ ਤੇ ਗਾਹਕਾਂ ਨੂੰ ਲਾਕਡਾਊਨ ਆਫਰ ਦੇ ਰਹੀਆਂ ਹਨ। ਇਸ ਦੇ ਤਹਿਤ ਤੁਸੀਂ ਚੱਪਲਾਂ ਤੋਂ ਲੈ ਕੇ ਕਾਰ ਤਕ ਦੀ ਪ੍ਰੀ-ਬੁਕਿੰਗ ਕਰਵਾ ਸਕਦੇ ਹੋ ਅਤੇ ਲਾਕਡਾਊਨ ਤੋਂ ਬਾਅਧ ਪੂਰੀ ਪੇਮੈਂਟ ਦੇ ਕੇ ਡਿਲਵਰੀ ਲੈ ਸਕਦੇ ਹੋ। ਇਹ ਆਫਰ 50 ਫ਼ੀਸਦੀ ਤਕ ਦੀ ਛੋਟ ਨਾਲ ਦਿੱਤੇ ਜਾ ਰਹੇ ਹਨ। ਡੀਲਰਸ਼ਿਪ ਬੰਦ ਹਨ ਅਤੇ ਰਿਟੇਲ ਦਾ ਬਿਜ਼ਨੈਸ ਕਦੋਂ ਹੋਵੇਗਾ ਇਸ ਨੂੰ ਲੈ ਕੇ

ਹੁਣ ਕੁੱਝ ਵੀ ਸਾਫ਼ ਤੌਰ ਤੇ ਨਹੀਂ ਕਿਹਾ ਜਾ ਸਕਦਾ। ਇਹ ਸਮਾਂ ਘਾਟੇ ਦਾ ਚਲ ਰਿਹਾ ਹੈ ਅਤੇ ਅਜਿਹੇ ਵਿਚ ਕੰਪਨੀਆਂ ਨੇ ਲਾਕਡਾਊਨ ਆਫਰਸ ਨਾਲ ਕਾਰੋਬਾਰ ਨੂੰ ਰਫ਼ਤਾਰ ਦੇਣ ਦਾ ਫ਼ੈਸਲਾ ਲਿਆ ਹੈ। ਇਸ ਆਫਰ ਤਹਿਤ ਲਾਕਡਾਊਨ ਵਿਚ ਪ੍ਰੋਡਕਟਸ ਦੀ ਬੁਕਿੰਗ ਕਰਾਈ ਜਾ ਸਕੇਗੀ ਅਤੇ ਪਾਬੰਦੀਆਂ ਹਟਣ ਤੋਂ ਬਾਅਦ ਡਿਲਵਰੀ ਮਿਲ ਜਾਵੇਗੀ। ਇਹ ਆਫਰ ਘੜੀਆਂ, ਕਾਰਾਂ, ਚੱਪਲਾਂ ਅਤੇ ਲਗਜ਼ਰੀ ਆਇਟਮਾਂ ਦੀ ਖਰੀਦ ਤੇ ਹੈ। ਇਸ ਦਾ ਇਕ ਕਾਰਨ ਵੀ ਹੈ ਕਿ ਲਾਕਡਾਊਨ ਦੇ ਚਲਦੇ ਵੱਡੇ ਪੈਮਾਨੇ ਤੇ ਲੋਕ ਆਰਥਿਕ ਸੰਕਟ ਵਿਚ ਹਨ ਅਤੇ

ਪੁਰਾਣੀਆਂ ਦਰਾਂ ਤੇ ਖਰੀਦਣਾ ਉਹਨਾਂ ਲਈ ਮੁਸ਼ਕਿਲ ਹੈ। ਅਜਿਹੇ ਵਿਚ ਕੰਪਨੀਆਂ ਆਫਰਸ ਦੁਆਰਾ ਗਾਹਕਾਂ ਨੂੰ ਅਪਣੇ ਨਾਲ ਜੋੜੇ ਰੱਖਣ ਲਈ ਇਹ ਅਜਿਹੀਆਂ ਤਰਕੀਬਾਂ ਕੱਢ ਰਹੀਆਂ ਹਨ। ਫਲਿਪਕਾਰਟ ਅਤੇ ਐਮਾਜ਼ੌਨ ਤੇ ਜਿਹੜਾ ਸਮਾਨ ਜ਼ਰੂਰੀ ਨਹੀਂ ਹੈ ਉਸ ਤੇ ਹਾਲ ਵਿਚ ਪਾਬੰਦੀਆਂ ਲਾਗੂ ਹਨ। ਅਜਿਹੇ ਵਚ ਕੰਪਨੀਆਂ ਨੂੰ ਇਸ ਤੋਂ ਵੀ ਫਾਇਦੇ ਦੀ ਉਮੀਦ ਹੈ ਅਤੇ ਉਹ ਗਾਹਕਾਂ ਨੂੰ ਸਿੱਧੇ ਰੂਪ ਵਿਚ ਲੁਭਾਉਣ ਦੀ ਕੋਸ਼ਿਸ਼ ਵਿਚ ਹਨ। ਇਹਨਾਂ ਆਫਰਾਂ ਤਹਿਤ ਤੁਸੀਂ ਪ੍ਰੀ-ਬੁਕਿੰਗ ਕਰ ਸਕਦੇ ਹੋ ਅਤੇ ਲਾਕਡਾਊਨ ਖਤਮ ਹੋਣ ਤੋਂ ਬਾਅਦ ਪੇਮੈਂਟ ਦੇ ਕੇ ਡਿਲਵਰੀ ਲੈ ਸਕਦੇ ਹੋ। ਲਗਜ਼ਰੀ ਵਾਚ ਰਿਟੇਲਰ Ethos Watch Boutiques ਮੁਤਾਬਕ

ਉਹ ਘੜੀਆਂ ਤੇ 50 ਫ਼ੀਸਦੀ ਤਕ ਦਾ ਡਿਸਕਾਉਂਟ ਦੇ ਰਿਹਾ ਹੈ। ਲਾਕਡਾਊਨ ਤੋਂ ਪਹਿਲਾਂ ਜੋ ਘੜੀਆਂ 8 ਲੱਖ ਰੁਪਏ ਤਕ ਦੀਆਂ ਸਨ ਉਹ ਹੁਣ 4 ਲੱਖ ਰੁਪਏ ਵਿਚ ਵੀ ਖਰੀਦੀਆਂ ਜਾ ਸਕਦੀਆਂ ਹਨ। ਦਰਅਸਲ ਜ਼ਿਆਦਾਤਰ ਕੰਪਨੀਆਂ ਅਤੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਸਮਾਂ ਅਜਿਹਾ ਹੈ ਕਿ ਜਦੋਂ ਮੁਨਾਫ਼ੇ ਦੀ ਦਰ ਤੋਂ ਜ਼ਿਆਦਾ ਕੈਸ਼ ਫਲੋ ਦੀ ਹੈਛ। ਅਜਿਹੇ ਵਿਚ ਸਾਮਾਨ ਵੇਚਣਾ ਲਾਜ਼ਮੀ ਹੈ ਚਾਹੇ ਘਟ ਹੀ ਕੀਮਤ ਤੇ ਨਾ ਵੇਚਿਆ ਜਾਵੇ। ਇਸ ਤੋਂ ਇਲਾਵਾ ਲਗਜ਼ਰੀ ਕਾਰ ਕੰਪਨੀ BMW ਨੇ ਕਿਸੇ ਵੀ ਕਾਰ ਤੇ 2 ਲੱਖ ਰੁਪਏ ਦਾ ਫਲੈਟ ਡਿਸਕਾਉਂਟ ਪੇਸ਼ ਕੀਤਾ ਹੈ। ਇਹੀ ਨਹੀਂ ਸਵਾ ਲੱਖ ਰੁਪਏ ਤਕ ਦਾ ਸਪੈਸ਼ਲ ਸਰਵਿਸ ਪੈਕੇਜ ਵੀ ਦਿੱਤਾ ਜਾ ਰਿਹਾ ਹੈ।

error: Content is protected !!