Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਕੈਨੇਡਾ ਵਿਚ ਡੌਲੇ ਦੇ ਟੈਟੂ ਨੇ ਸਲਾਖਾਂ ਪਿੱਛੇ ਪਹੁੰਚਾਇਆ ਪੰਜਾਬੀ

ਤਾਜਾ ਵੱਡੀ ਖਬਰ – ਕੈਨੇਡਾ ਵਿਚ ਡੌਲੇ ਦੇ ਟੈਟੂ ਨੇ ਸਲਾਖਾਂ ਪਿੱਛੇ ਪਹੁੰਚਾਇਆ ਪੰਜਾਬੀ

ਕਈ ਪੰਜਾਬੀ ਵਿਦੇਸ਼ ਜਾ ਕੇ ਵੀ ਨਹੀਂ ਸੁਧਰਦੇ ਓਹਨਾ ਦੀ ਆਦਤਾਂ ਓਹਨਾ ਲਈ ਓਥੇ ਵੀ ਮੁਸੀਬਤ ਖੜੀ ਕਰ ਦਿੰਦੀਆਂ ਹਨ। ਅਤੇ ਅਜਿਹੇ ਲੋਕ ਆਪ ਤੇ ਬਦਨਾਮ ਹੁੰਦੇ ਹੀ ਹਨ ਸਗੋਂ ਸਾਰੇ ਭਾਈ ਚਾਰੇ ਦਾ ਸਿਰ ਵੀ ਨੀਵਾਂ ਕਰ ਦਿੰਦੇ ਹਨ। ਅਜਿਹੀ ਹੀ ਇਕ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਪੰਜਾਬੀ ਭਾਈ ਚਾਰੇ ਦਾ ਸਿਰ ਨੀਵਾਂ ਹੋਇਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਐਬਟਸਫੋਰਡ -ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਦੀ ਪੁਲਿਸ ਨੇ ਇਕ ਪੰਜਾਬੀ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ, ਜਿਹੜਾ ਬੰ ਦੂਕ ਦੀ ਨੋ ਕ ‘ਤੇ ਇਕ ਰੈਸਟੋਰੈਂਟ ਦੇ ਕਾਮਿਆਂ ਨੂੰ ਡਰਾ-ਧਮਕਾ ਰਿਹਾ ਸੀ | ਪੁਲਿਸ ਬੁਲਾਰੀ ਸਾਰਜੈਂਟ ਜੂਡੀ ਬਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੂੰ ਇਕ ਰੈਸਟੋਰੈਂਟ ਤੋਂ ਫ਼ੋਨ ਆਇਆ ਕਿ ਬੰਦੂਕਧਾਰੀ ਇਕ ਵਿਅਕਤੀ ਰੈਸਟੋਰੈਂਟ ਦੇ ਅੰਦਰ ਵੜ ਕੇ ਡ ਰਾ ਰਿਹਾ ਹੈ, ਜਿਸ ਕਾਰਨ ਸਾਰੇ ਸ ਹਿਮੇ ਹੋਏ ਹਨ |

ਪੁਲਿਸ ਨੇ ਜਦੋਂ ਉਕਤ ਵਿਅਕਤੀ ਦਾ ਹੁਲੀਆ ਪੁੱਛਿਆ ਤਾਂ ਫ਼ੋਨ ਕਰਨ ਵਾਲੇ ਨੇ ਦੱਸਿਆ ਕਿ ਉਸ ਦੇ ਡੌਲਿਆਂ ਤੇ ਗਰਦਨ ‘ਤੇ ਟੈਟੂ ਖੁਣਵਾਏ ਹੋਏ ਹਨ | ਪੁਲਿਸ ਤੁਰੰਤ ਹਰਕਤ ਵਿਚ ਆਈ ਤੇ ਉਕਤ ਵਿਅਕਤੀ ਜੋ ਰੈਸਟੋਰੈਂਟ ਦੇ ਬਾਹਰ ਭੱਜਣ ਦੀ ਫ਼ਿਰਾਕ ‘ਚ ਲੱਗ ਰਿਹਾ ਸੀ, ਨੂੰ ਟੈਟੂਆਂ ਦੀ ਨਿਸ਼ਾਨ ਦੇਹੀ ‘ਤੇ ਕਾਬੂ ਕਰ ਲਿਆ, ਜਿਸ ਦਾ ਨਾਂਅ ਰੌਕੀ ਗਿੱਲ ਹੈ | ਪੁਲਿਸ ਨੇ ਰੌਕੀ ਗਿੱਲ ‘ਤੇ ਡ ਰਾਉਣ ਅਤੇ ਧਮ ਕਾਉਣ ਦੀਆਂ ਧਾਰਾਵਾਂ ਲਗਾਈਆਂ ਹਨ | ਸਾਰਜੈਂਟ ਜੂਡੀ ਬਰਡ ਨੇ ਦੱਸਿਆ ਕਿ ਰੌਕੀ ਗਿੱਲ ਬੀਤੇ ਸਾਲ 9 ਦਸੰਬਰ ਨੂੰ ਕੈਮਲੂਪਸ ਵਿਖੇ ਚੋ ਰੀ ਕਰਨ ਦੇ ਦੋ ਸ਼ ਤਹਿਤ ਪਹਿਲਾਂ ਵੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!