Home / ਤਾਜਾ ਜਾਣਕਾਰੀ / ਢੱਡਰੀਆਂ ਵਾਲੇ ਨੇ ਨਵੀਂ ਇੰਟਰਵਿਊ ਵਿਚ ਦੱਸਿਆ ਕਿ ਪੰਥ ਚੋਂ ਛੇਕਣ ਤੇ ਕੀ ਕਰੇਗਾ – ਦੇਖੋ ਚੌਂਕਾ ਦੇਣ ਵਾਲੀ ਵੀਡੀਓ

ਢੱਡਰੀਆਂ ਵਾਲੇ ਨੇ ਨਵੀਂ ਇੰਟਰਵਿਊ ਵਿਚ ਦੱਸਿਆ ਕਿ ਪੰਥ ਚੋਂ ਛੇਕਣ ਤੇ ਕੀ ਕਰੇਗਾ – ਦੇਖੋ ਚੌਂਕਾ ਦੇਣ ਵਾਲੀ ਵੀਡੀਓ

ਦੇਖੋ ਚੌਂਕਾ ਦੇਣ ਵਾਲੀ ਵੀਡੀਓ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਦਾ ਇਹ ਲਹਿਜ਼ਾ ਸਾਫ਼ ਦੱਸ ਰਿਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ। ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਮੇਟੀ ਅੱਗੇ ਪੇਸ਼ ਹੋ ਕੇ ਹੀ ਗੱਲ ਦਾ ਹੱਲ ਹੋਵੇਗਾ ਅਤੇ ਬਿਨਾਂ ਪੇਸ਼ ਹੋਇਆ ਮਸਲਾ ਹੱਲ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਜਿਹੜੀ ਕਮੇਟੀ ਬਣਾਈ ਗਈ ਹੈ, ਉਸ ਵਿੱਚ ਸਾਰੇ ਵਿਵਦਾਨ ਹਨ।
ਹੁਣ ਇਸ ਸਾਰੇ ਵਿਵਾਦ ਦੇ ਵਿਚ ਇਕ ਨਵੀਂ ਇੰਟਰਵਿਊ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ ਆਈ ਹੈ ਦੇਖੋ ਪੂਰੀ ਵੀਡੀਓ ਅਤੇ ਆਪਣੇ ਵਿਚਾਰ ਦੀਓ ਜੀ
ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਸਬੰਧੀ ਵਿਵਾਦ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਵੀ ਇਸ ਵਿ ਵਾ ਦ ਨੂੰ ਖ ਤ ਮ ਕਰਨ ਲਈ ਗੱਲਬਾਤ ਚਾਹੁੰਦੇ ਹਨ ਅਤੇ ਇਸ ਦੇ ਲਈ 5 ਮੈਂਬਰੀ ਕਮੇਟੀ ਬਣਾਈ ਜਾ ਚੁੱਕੀ ਹੈ। ਜਥੇਦਾਰ ਨੇ ਰਣਜੀਤ ਸਿੰਘ ਢੱਡਰੀਆਂਵਾਲਾ ਵੱਲੋਂ ਚੁੱਕੇ ਉਹਨਾਂ ਸਵਾਲਾਂ ਦਾ ਵੀ ਜਵਾਬ ਦਿੱਤਾ, ਜਿਸ ਵਿਚ ਉਹਨਾਂ ਕਿਹਾ ਸੀ ਕਿ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਦਿੱਤੀ ਮੁਆਫੀ ਬਾਰੇ ਵੀ ਕਮੇਟੀ ਬਣਾਈ ਜਾਵੇ। ਸਿੰਘ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਕਿ ਜੇ ਢੱਡਰੀਆਂਵਾਲਾ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਖਿਲਾਫ ਕੀ ਕਾਰਵਾਈ ਹੋਵੇਗੀ ਤਾਂ ਜਥੇਦਾਰ ਨੇ ਕਿਹਾ ਕਿ ਸਾਡਾ ਮਕਸਦ ਢੱਡਰੀਆਂਵਾਲਾ ਨੂੰ ਸ ਜ਼ਾ ਦੇਣਾ ਨਹੀਂ। ਅਸੀਂ ਉਹਨਾਂ ਨੂੰ ਪੰਥ ਵਿਚੋਂ ਨਹੀਂ ਛੇਕਣਾ ਹੈ।

ਰਣਜੀਤ ਸਿੰਘ ਢੱਡਰੀਆਂਵਾਲਾ ਖਿਲਾਫ ਜਥੇਦਾਰ ਬੇਸ਼ੱਕ ਅਜੇ ਕੋਈ ਸ ਖ ਤ ਕਾਰਵਾਈ ਕਰਨ ਦੇ ਰੌਂਅ ਵਿਚ ਨਹੀਂ ਹਨ ਪਰ ਉਹਨਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮਸਲੇ ਦੇ ਹੱਲ ਲਈ ਢੱਡਰੀਆਂਵਾਲਾ ਨੂੰ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ ਪਰ ਢੱਡਰੀਆਂਵਾਲਾ ਜਥੇਦਾਰ ਵੱਲੋਂ ਬਣਾਈ ਕਮੇਟੀ ਅੱਗੇ ਪੇਸ਼ ਹੋਣ ਨੂੰ ਤਿਆਰ ਨਹੀਂ ਜਿਸ ਨਾਲ ਇਹ ਵਿਵਾਦ ਡੂੰਘਾ ਹੋ ਗਿਆ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਲੱਚਰ ਗਾਇਕੀ ਖਿਲਾਫ ਸਰਕਾਰ ਨੂੰ ਕਾਨੂੰਨ ਲਿਆਉਣਾ ਚਾਹੀਦਾ ਹੈ ਕਿਉਂਕਿ ਲੱ ਚ ਰ ਗਾਇਕੀ ਕਿਸੇ ਵੀ ਸਮਾਜ ਲਈ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਲੱਚਰ ਗਾਇਕੀ ਦੇ ਖਿਲਾਫ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ ਅਤੇ ਇਹ ਇੱਛਾ ਸਿੱਖ ਬੁੱਧੀਜੀਵੀਆਂ ਵਲੋਂ ਪ੍ਰਗਟ ਕੀਤੀ ਗਈ ਹੈ।

error: Content is protected !!