Home / ਤਾਜਾ ਜਾਣਕਾਰੀ / ਢੇਰਾਂ ਤੋਂ ਕੂੜਾ ਚੁੱਕ ਆਪਣਾ ਢਿੱਡ ਭਰਨ ਵਾਲੀ ਕੁੜੀ ਨੇ ਇਸ ਤਰੀਕੇ ਨਾਲ ਮਿਹਨਤ ਕਰ ਬਣਾਤੀ 1800 ਕਰੋੜ ਦੀ ਕੰਪਨੀ

ਢੇਰਾਂ ਤੋਂ ਕੂੜਾ ਚੁੱਕ ਆਪਣਾ ਢਿੱਡ ਭਰਨ ਵਾਲੀ ਕੁੜੀ ਨੇ ਇਸ ਤਰੀਕੇ ਨਾਲ ਮਿਹਨਤ ਕਰ ਬਣਾਤੀ 1800 ਕਰੋੜ ਦੀ ਕੰਪਨੀ

ਆਈ ਤਾਜ਼ਾ ਵੱਡੀ ਖਬਰ 

ਜੇਕਰ ਕਿਸੇ ਚੀਜ਼ ਨੂੰ ਪੂਰੀ ਸ਼ਿੱਦਤ ਦੇ ਨਾਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਪੂਰੀ ਕਾਇਨਾਤ ਉਸ ਨੂੰ ਤੁਹਾਡੇ ਨਾਲ ਮਿਲਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦੀ ਹੈ। ਇਹ ਡਾਇਲੌਗ ਤੁਸੀਂ ਸ਼ਾਹਰੁਖ ਖ਼ਾਨ ਦੀ ਫ਼ਿਲਮ ਦੇ ਵਿੱਚ ਜ਼ਰੂਰ ਸੁਣਿਆ ਹੋਣਾ, ਕਾਫੀ ਵਾਇਰਲ ਵੀ ਹੋਇਆ ਸੀ ਸ਼ਾਹਰੁਖ ਖ਼ਾਨ ਦੀ ਫ਼ਿਲਮ ਦਾ ਇਹ ਡਾਇਲਾਗ । ਸੱਚ ਵੀ ਹੈ ਜੇਕਰ ਮਨੁੱਖ ਕਿਸੇ ਚੀਜ਼ ਨੂੰ ਪਾਉਣ ਦੇ ਲਈ ਮਿਹਨਤ ਕੀਤੀ ਜਾਵੇ , ਤਾਂ ਸਫ਼ਲਤਾ ਉਸ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਪ੍ਰਾਪਤ ਹੁੰਦੀ ਹੈ । ਬੇਸ਼ੱਕ ਕਈ ਵਾਰ ਸਫ਼ਲਤਾ ਪ੍ਰਾਪਤ ਕਰਨ ਦੇ ਵਿੱਚ ਕਈ ਤਰ੍ਹਾਂ ਦੇ ਘਾਟੇ ਅਤੇ ਨਿਰਾਸ਼ਾ ਦਾ ਮੂੰਹ ਵੀ ਵੇਖਣਾ ਪੈਂਦਾ ਹੈ। ਪਰ ਜੇਕਰ ਕੋਸ਼ਿਸ਼ ਲਗਾਤਾਰ ਜਾਰੀ ਰਹੇ ਇਕ ਨਾ ਇਕ ਦਿਨ ਜਿੱਤ ਜ਼ਰੂਰ ਪ੍ਰਾਪਤ ਹੁੰਦੀ ਹੈ । ਜੋ ਮਨੁੱਖ ਆਪਣੀ ਮਿਹਨਤ ਦੇ ਨਾਲ ਸਫਲਤਾ ਪ੍ਰਾਪਤ ਕਰਦਾ ਹੈ ਉਸ ਨੂੰ ਸਫ਼ਲਤਾ ਪ੍ਰਾਪਤ ਹੁੰਦੀ ਹੀ ਹੁੰਦੀ ਹੈ ।

ਨਾਲ ਹੀ ਉਸ ਨੂੰ ਜ਼ਿੰਦਗੀ ਵੀ ਬਹੁਤ ਕੁਝ ਸਿਖਾ ਜਾਂਦੀ ਹੈ । ਪਰ ਹੁਣ ਅਸੀਂ ਤੁਹਾਡੇ ਨਾਲ ਇਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਕੁੜੀ ਪਹਿਲਾਂ ਢੇਰਾਂ ਤੋਂ ਕੂੜਾ ਚੁਕਦੀ ਸੀ ਤੇ ਅੱਜ ਉਹ ਕੁੜੀ ਕਰੋੜਾਂ ਰੁਪਿਆਂ ਦੀ ਮਾਲਕਣ ਬਣ ਚੁੱਕੀ ਹੈ । ਇਸ ਲੜਕੀ ਨੂੰ ਇਹ ਸਭ ਕੁਝ ਪ੍ਰਾਪਤ ਹੋਇਆ ਹੈ ਸਿਰਫ ਤੇ ਸਿਰਫ ਸਖਤ ਮਿਹਨਤ ਦੇ ਕਾਰਨ । ਦਰਅਸਲ ਇੱਕ ਲੜਕੀ ਜਿਸ ਦਾ ਨਾਮ ਸੋਫੀਆ ਅਮੋਰੂਸੋ ਹੈ ਉਸਦੇ ਵੱਲੋਂ ਆਪਣੀ ਜ਼ਿੰਦਗੀ ਦੇ ਵਿਚ ਛੋਟੇ ਛੋਟੇ ਕੰਮਾਂ ਤੋਂ ਸ਼ੁਰੂਆਤ ਕੀਤੀ ਗਈ ਤੇ ਇਨ੍ਹਾਂ ਛੋਟੇ ਛੋਟੇ ਕੰਮਾਂ ਦੇ ਕਾਰਨ ਅੱਜ ਇਹ ਲਡ਼ਕੀ ਕਰੋੜਾਂ ਰੁਪਿਆਂ ਦੀ ਮਾਲਕਣ ਬਣੀ ਹੋਈ ਹੈ ।

ਇੰਨਾ ਹੀ ਨਹੀਂ ਸਗੋਂ ਇਹ ਲੜਕੀ ਅੱਜ ਅਮਰੀਕਾ ਦੇ ਅਮੀਰਾਂ ਦੇ ਵਿਚੋਂ ਇਕ ਚਿਹਰਾ ਬਣ ਚੁੱਕੀ ਹੋਈ ਹੈ । ਸੋਫੀਆ ਅਮੂਰੂਸੋ ਦੇ ਵੱਲੋਂ ਨੌਂ ਸਾਲਾਂ ਦੀ ਉਮਰ ਦੇ ਵਿਚ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਤੇ ਅੱਜ ਪੂਰੀ ਦੁਨੀਆਂ ਦੇ ਵਿੱਚ ਉਸ ਦਾ ਨਾਮ ਬਣਿਆ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੋਫੀਆ ਨੂੰ ਬਚਪਨ ਤੋਂ ਹੀ ਡਿਪ੍ਰੈਸ਼ਨ ਅਤੇ ਇਕ ਗੰਭੀਰ ਬੀਮਾਰੀ ਸੀ । ਜਿਸ ਕਾਰਨ ਉਸ ਨੇ ਸਕੂਲ ਛੱਡ ਦਿੱਤਾ ਤੇ ਘਰੋਂ ਹੀ ਵਿੱਦਿਆ ਹਾਸਲ ਕਰਨੀ ਸ਼ੁਰੂ ਕਰ ਦਿੱਤੀ । ਸੋਫ਼ੀਆ ਦੇ ਮਾਪੇ ਦੋਵੇਂ ਹੀ ਕੰਮਾਂ ਕਾਰਾਂ ਤੇ ਚਲੇ ਜਾਂਦੇ ਸਨ , ਜਿਸ ਕਾਰਨ ਉਸ ਦੀ ਸਥਿਤੀ ਹੋਰ ਵਿਗੜਨੀ ਸ਼ੁਰੂ ਹੋ ਗਈ ।

ਨੌੰ ਸਾਲਾ ਦੀ ਉਮਰ ਦੇ ਵਿਚ ਸੂਫ਼ੀਆਂ ਨੇ ਸਭ ਤੋਂ ਪਹਿਲਾਂ ਨਿੰਬੂ ਪਾਣੀ ਦੀ ਦੁਕਾਨ ਖੋਲ੍ਹੀ । ਜਦੋਂ ਸੋਫ਼ੀਆ ਬਾਈ ਸਾਲਾਂ ਦੀ ਹੋ ਗਈ ਤਾਂ ਉਸ ਨੇ ਲਗਭਗ ਦਸ ਨੌਕਰੀਆਂ ਕਰ ਲਈਆਂ ਸਨ । ਸੋਫੀਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਹਾਲਾਤਾਂ ਦੇ ਨਾਲ ਵੀ ਲੜਨਾ ਪਿਆ ਜਿਥੇ ਸੋਫੀਆ ਨੇ ਚੋਰੀਆਂ ਵੀ ਕੀਤੀਆਂ ਆਪਣੇ ਪੇਟ ਭਰਨ ਵਾਸਤੇ । ਫਿਰ ਸੋਫੀਆ ਨੇ ਆਨਲਾਈਨ ਕੱਪੜੇ ਖਰੀਦ ਕੇ ਉਸ ਨੂੰ ਵੇਚਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਮਿਹਨਤ ਕਰਦੀ ਗਈ ਤੇ ਅੱਜ ਸੋਫ਼ੀਆ ਦਾ ਬ੍ਰੈਂਡ Nasty Gal ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਕੰਪਨੀ ਬਣ ਗਿਆ ਹੈ। ਤੇ ਹੁਣ ਸੋਫ਼ੀਆ ਕਰੋੜਾਂ ਰੁਪਿਆ ਦੀ ਮਾਲਕ ਬਣੀ ਹੋਈ ਹੈ ਤੇ ਉਸ ਦਾ ਨਾਂ ਅਮਰੀਕਾ ਦੇ ਅਮੀਰ ਲੋਕਾਂ ਵਿੱਚ ਲਿਆ ਜਾਂਦਾ ਹੈ ।

error: Content is protected !!