Home / ਤਾਜਾ ਜਾਣਕਾਰੀ / ਟੋਲ ਪਲਾਜ਼ਾ ਤੇ ਸਰਕਾਰ ਦਾ ਵੱਡਾ ਫੈਸਲਾ-ਲੋਕਾਂ ਵਿੱਚ ਖੁਸ਼ੀ ਦੀ ਲਹਿਰ

ਟੋਲ ਪਲਾਜ਼ਾ ਤੇ ਸਰਕਾਰ ਦਾ ਵੱਡਾ ਫੈਸਲਾ-ਲੋਕਾਂ ਵਿੱਚ ਖੁਸ਼ੀ ਦੀ ਲਹਿਰ

ਲੋਕਾਂ ਵਿੱਚ ਖੁਸ਼ੀ ਦੀ ਲਹਿਰ

ਇਕ ਦਸੰਬਰ ਤੋਂ ਪੂਰੇ ਦੇਸ਼ ‘ਚ ਫਾਸਟੈਗ ਜ਼ਰੂਰੀ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਸਹੂਲਤ ਲਈ ਐਨ. ਐਚ. ਏ. ਆਈ. ਇਕ ਦਸੰਬਰ ਤੱਕ ਮੁਫ਼ਤ ਫਾਸਟੈਗ ਦੇਵੇਗਾ | ਐਨ. ਐਚ. ਏ. ਆਈ. ਇਸ ਫਾਸਟੈਗ ਨੂੰ ਟੋਲ ਪਲਾਜ਼ਾ, ਟਰਾਂਸਪੋਰਟ ਦਫ਼ਤਰਾਂ ਵਿਚ ਮੁਫ਼ਤ ਮੁਹੱਈਆ ਕਰਾਏਗਾ ਅਤੇ ਐਨ. ਐਚ. ਈ. ਆਈ. ਦੁਆਰਾ ਮੁਹੱਈਆ ਕਰਾਏ ਜਾਣ ਵਾਲੇ ਫਾਸਟੈਗ ਲਈ ਲੋਕਾਂ ਦੀ ਕੇ. ਵਾਈ. ਸੀ. ਦੀ ਵੀ ਜ਼ਰੂਰਤ ਨਹੀਂ ਪਵੇਗੀ, ਜਦਕਿ ਬੈਂਕਾਂ ਅਤੇ ਏਜੰਸੀ ਦੁਆਰਾ ਮੁਹੱਈਆ ਕਰਾਏ ਗਏ ਫਾਸਟੈਗ ਵਿਚ ਕੇ. ਵਾਈ. ਸੀ. ਕਰਾਈ ਜਾਂਦੀ ਹੈ | ਇਹ ਫਾਸਟੈਗ ਕਾਰ, ਜੀਪ ਅਤੇ ਸਾਰੀਆਂ ਗੱਡੀਆਂ ਲਈ ਇਕ ਦਸੰਬਰ ਤੱਕ ਮੁਫ਼ਤ ਹੈ |

ਦਿੱਲੀ ਐਨ. ਸੀ. ਆਰ. ਵਿਚ 50 ਪੈਟਰੋਲ ਪੰਪਾਂ ‘ਤੇ ਇਨ੍ਹਾਂ ਟੈਗ ਦੀ ਵਿਕਰੀ ਕੀਤੀ ਜਾ ਰਹੀ ਹੈ | ਇਸ ਸਾਲ ਹੁਣ ਤੱਕ 66 ਲੱਖ ਤੋਂ ਜ਼ਿਆਦਾ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ ਅਤੇ 30 ਨਵੰਬਰ ਤੱਕ ਇਨ੍ਹਾਂ ਦੀ ਗਿਣਤੀ ਹੋਰ ਵੀ ਵਧ ਜਾਵੇਗੀ | ਵਰਨਣਯੋਗ ਹੈ ਕਿ ਦੇਸ਼ ਵਿਚ 537 ਟੋਲ ਪਲਾਜ਼ਾ ਹਨ ਅਤੇ ਕਾਫੀ ਟੋਲ ਪਲਾਜ਼ਾ ਵਿਚ ਸਾਰੀਆਂ ਲਾਈਨਾਂ ਫਾਸਟੈਗ ਹੋ ਗਈਆਂ ਹਨ | 30 ਨਵੰਬਰ ਤੱਕ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ | ਕਮਰਸ਼ੀਅਲ ਗੱਡੀਆਂ ਦੀਆਂ ਦਿੱਕਤਾਂ ਦੂਰ ਕਰਨ ਲਈ ਜੀ. ਐਸ. ਟੀ. ਦੇ ਨਾਲ ਵੀ ਕਰਾਰ ਕੀਤਾ ਗਿਆ ਹੈ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ

error: Content is protected !!