Home / ਤਾਜਾ ਜਾਣਕਾਰੀ / ਟਰੰਪ ਨੇ ਲਗਾਈ ਅਜਿਹੀ ਜੁਗਤ ਕੇ ਚਾਈਨਾ ਦੀ ਉਡੀ ਨੀਂਦ , ਚੀਨ ਦੇ ਮਾੜੇ ਦਿਨ ਸ਼ੁਰੂ ਸਮਝੋ

ਟਰੰਪ ਨੇ ਲਗਾਈ ਅਜਿਹੀ ਜੁਗਤ ਕੇ ਚਾਈਨਾ ਦੀ ਉਡੀ ਨੀਂਦ , ਚੀਨ ਦੇ ਮਾੜੇ ਦਿਨ ਸ਼ੁਰੂ ਸਮਝੋ

ਆਈ ਤਾਜਾ ਵੱਡੀ ਖਬਰ

ਅਮਰੀਕਾ ਚ ਕਰੋਨਾ ਵਾਇਰਸ ਨੇ ਸਭ ਤੋਂ ਜਿਆਦਾ ਕਹਿਰ ਮਚਾਇਆ ਹੋਇਆ ਹੈ ਜਿਸ ਕਰਕੇ ਅਮਰੀਕਾ ਦੇ ਪ੍ਰੈਸੀਡੈਂਟ ਟਰੰਪ ਚੀਨ ਤੇ ਪੂਰੀ ਤਰਾਂ ਨਾਲ ਖਿਝੇ ਹੋਏ ਹਨ। ਟਰੰਪ ਮੰਨਦੇ ਹਨ ਕੇ ਚਾਈਨਾ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕਦਾ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਹੁਣ ਇਹ ਵਾਇਰਸ ਸਾਰੀ ਦੁਨੀਆਂ ਵਿਚ ਫੈਲ ਚੁਕਾ ਹੈ।

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਚੀਨ ਦੇ ਤਰੀਕਿਆਂ ਨੂੰ ਦੇਖਦੇ ਹੋਏ ਅਮਰੀਕਾ ਚੀਨ ਦੇ ਨਾਲ ਸਾਰੇ ਤਰ੍ਹਾਂ ਦੇ ਸਬੰਧਾਂ ਨੂੰ ਅਸਥਾਈ ਤੌਰ ‘ਤੇ ਖਤਮ ਕਰ ਸਕਦਾ ਹੈ। ਫਾਕਸ ਨਿਊਜ਼ ਦੇ ਨਾਲ ਇੰਟਰਵਿਊ ਦੌਰਾਨ ਜਦ ਟਰੰਪ ਤੋਂ ਪੁੱਛਿਆ ਗਿਆ ਕਿ ਚੀਨ ਨੂੰ ਅਮਰੀਕਾ ਕਿਵੇਂ ਜਵਾਬ ਦੇਵੇਗਾ ਤਾਂ ਉਨ੍ਹਾਂ ਆਖਿਆ ਕਿ ਕਈ ਚੀਜ਼ਾਂ ਹਨ ਜੋ ਅਸੀਂ ਕਰ ਸਕਦੇ ਹਾਂ।

ਰਾਸ਼ਟਰਪਤੀ ਟਰੰਪ ਨੇ ਆਖਿਆ ਕਿ ਅਸੀਂ ਚੀਨ ਨਾਲ ਸਾਰੇ ਤਰ੍ਹਾਂ ਦੇ ਸਬੰਧਾਂ ਨੂੰ ਖਤਮ ਕਰ ਸਕਦੇ ਹਾਂ। ਟਰੰਪ ਨੇ ਇਹ ਦਾਅਵਾ ਵੀ ਕੀਤਾ ਕਿ ਚੀਨ ਦੇ ਨਾਲ ਸਬੰਧ ਖਤਮ ਕਰਨ ਨਾਲ ਅਮਰੀਕਾ ਨੂੰ 500 ਅਰਬ ਡਾਲਰ ਦੀ ਬਚਤ ਹੋਵੇਗੀ। ਉਨ੍ਹਾਂ ਦਾ ਇਸ਼ਾਰਾ ਚੀਨ ਦੇ ਨਾਲ ਅਮਰੀਕਾ ਦੇ ਵਪਾਰ ਘਾਟੇ ਵੱਲ ਸੀ ਜੋ 2018 ਵਿਚ 419 ਅਰਬ ਡਾਲਰ ਦਾ ਸੀ। ਰਾਸ਼ਟਰਪਤੀ ਨੇ ਇੰਟਰਵਿਊ ਦੌਰਾਨ ਆਖਿਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੇਰੇ ਚੰਗੇ ਸਬੰਧ ਹਨ ਪਰ ਮੌਜੂਦਾ ਵੇਲੇ ਵਿਚ ਮੈਂ

ਉਨ੍ਹਾਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਉਹ ਚੀਨ ਤੋਂ ਬਹੁਤ ਨਿਰਾਸ਼ ਹੋਏ ਹਨ ਕਿਉਂਕਿ ਉਹ ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕ ਸਕਦਾ ਸੀ।ਇਸ ਖਬਰ ਨਾਲ ਚਾਈਨਾ ਦੀ ਨੀਂਦ ਉਡ ਗਈ ਹੈ ਕਿਓਂ ਕੇ ਜੇਕਰ ਟਰੰਪ ਨੇ ਅਜਿਹਾ ਕਰਤਾ ਤਾਂ ਉਸ ਨੂੰ ਇਕੱਲੇ ਅਮਰੀਕਾ ਤੋਂ ਹੀ ਖਰਬਾਂ ਡਾਲਰਾਂ ਦਾ ਨੁਕਸਾਨ ਹੋਵੇਗਾ ਅਤੇ ਬਾਕੀ ਦੁਨੀਆਂ ਦੇ ਦੇਸ਼ ਵੀ ਅਜਿਹਾ ਕਰਨ ਲਗ ਪੈਣਗੇ ਅਤੇ ਚਾਈਨਾ ਦਾ ਸਾਰਾ ਕਾਰੋਬਾਰ ਖਤਮ ਹੋ ਜਾਵੇਗਾ।

error: Content is protected !!