Home / ਤਾਜਾ ਜਾਣਕਾਰੀ / ਜਾਣੋ ਕੀ ਹੋਵੇਗਾ ਜੇਕਰ ਕਦੇ ਨਾ ਬਣ ਸਕੀ ਕੋਰੋਨਾ ਦੀ ਦਵਾਈ

ਜਾਣੋ ਕੀ ਹੋਵੇਗਾ ਜੇਕਰ ਕਦੇ ਨਾ ਬਣ ਸਕੀ ਕੋਰੋਨਾ ਦੀ ਦਵਾਈ

ਦੇਖੋ ਅੱਤ ਜਰੂਰੀ ਜਾਣਕਾਰੀ

ਲੰਡਨ: ਕੋਰੋਨਾਵਾਇਰਸ ਕਾਰਨ ਪੂਰੇ ਵਿਸ਼ਵ ਦੀ ਅਰਥਵਿਵਸਥਾ ਗੜਬੜਾ ਚੁੱਕੀ ਹੈ। ਲੋਕਾਂ ਲਈ ਪੇਟ ਭਰਨਾ ਵੱਡੀ ਸਮੱਸਿਆ ਬਣ ਚੁੱਕਾ ਹੈ। ਦੁਨੀਆ ਤਬਾਹੀ ਦੇ ਮੋੜ ‘ਤੇ ਖੜ੍ਹੀ ਹੈ। ਅੱਜ ਹਰੇਕ ਇਨਸਾਨ ਨੂੰ ਉਸ ਵੈਕਸੀਨ ਦਾ ਇੰਤਜ਼ਾਰ ਹੈ ਜੋ ਇਸ ਭਿਆਨਕ ਬੀਮਾਰੀ ਨੂੰ ਧਰਤੀ ਤੋਂ ਖਤਮ ਕਰ ਦੇਵੇ। ਭਾਵੇਂਕਿ ਇਸ ਵਾਇਰਸ ਨੂੰ ਸਮਝ ਕੇ ਇਸ ਦੀ ਵੈਕਸੀਨ ਤਿਆਰ ਕਰਨਾ ਵਿਗਿਆਨੀਆਂ ਲਈ ਆਸਾਨ ਕੰਮ ਨਹੀਂ ਹੈ। ਦੁਨੀਆ ਭਰ ਵਿਚ ਵੈਕਸੀਨ ਦੇ ਅਸਫਲ ਟ੍ਰਾਇਲ ਖੁਦ ਇਸ ਗੱਲ ਦੇ ਸਬੂਤ ਹਨ।

ਹੁਣ ਅਜਿਹੇ ਵਿਚ ਜਰਾ ਸੋਚੋ ਕਿ ਜੇਕਰ ਕੋਰੋਨਾਵਾਇਰਸ ਨੂੰ ਖਤਮ ਕਰਨ ਵਾਲੀ ਵੈਕਸੀਨ ਕਦੇ ਬਣ ਹੀ ਨਾ ਪਾਵੇ ਜਾਂ ਵੈਕਸੀਨ ਬਣਨ ਵਿਚ ਬਹੁਤ ਜ਼ਿਆਦਾ ਸਮਾਂ ਲੱਗ ਜਾਵੇ ਤਾਂ ਕੀ ਹੋਵੇਗਾ? ਲੰਡਨ ਦੇ ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਅਤੇ ਗਲੋਬਲ ਹੈਲਥ ਮਾਹਰ ਡੇਵਿਡ ਨਬੈਰੋ ਨੇ ਸੀ.ਐੱਨ.ਐੱਨ. ਦੇ ਹਵਾਲੇ ਨਾਲ ਇਸ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡੇਵਿਡ ਨਬੈਰੋ ਨੇ ਕਿਹਾ ਕਿ ਦੁਨੀਆ ਭਰ ਵਿਚ ਕਈ ਅਜਿਹੇ ਵਾਇਰਸ ਹਨ ਜਿਹਨਾਂ ਦੀ ਅੱਜ ਤੱਕ ਕੋਈ ਵੈਕਸੀਨ ਨਹੀਂ ਬਣ ਸਕੀ ਹੈ। ਵੈਕਸੀਨ ਨੂੰ ਲੈਕੇ ਪਹਿਲਾਂ ਤੋਂ ਕੋਈ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਕਦੋਂ ਤੱਕ ਬਣੇਗੀ ਅਤੇ ਜੇਕਰ ਬਣੇਗੀ ਤਾਂ ਕੀ ਸੁਰੱਖਿਆ ਦੇ ਸਾਰੇ ਪਰੀਖਣ ਪਾਸ ਕਰੇਗੀ।

ਮਾਹਰਾਂ ਦਾ ਮੰਨਣਾ ਹੈਕਿ ਜਦੋਂ ਤੱਕ ਕੋਵਿਡ-19 ਦਾ ਕੋਈ ਇਲਾਜ ਸਾਹਮਣੇ ਨਹੀਂ ਆ ਜਾਂਦਾ ਜਾਂ ਵਿਗਿਆਨੀ ਇਸ ਦੀ ਵੈਕਸੀਨ ਨਹੀਂ ਲੱਭ ਲੈਂਦੇ ਉਦੋਂ ਤੱਕ ਸਾਨੂੰ ਇਸ ਨਾਲ ਜਿਉਣ ਦਾ ਤਰੀਕਾ ਸਿੱਖ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ,”ਕੋਰੋਨਾ ਦੇ ਬਾਅਦ ਦੁਨੀਆ ਭਰ ਵਿਚ ਲਾਕਡਾਊਨ ਦੀਆਂ ਪਾਬੰਦੀਆਂ ਹੌਲੀ-ਹੌਲੀ ਹਟਾਉਣੀਆਂ ਚਾਹੀਦੀਆਂ ਹਨ।” ਅਜਿਹੀਆਂ ਹਾਲਤਾਂ ਵਿਚ ਟੈਸਟਿੰਗ ਅਤੇ ਸਰੀਰਕ ਜਾਂਚ ਕੁਝ ਸਮੇਂ ਲਈ ਸਾਡੇ ਜੀਵਨ ਦਾ ਮਹੱਤਵਪੂਰਣ ਹਿੱਸਾ ਬਣ ਜਾਣਗੀਆਂ। ਭਾਵੇਂਕਿ ਇਸ਼ ਦੌਰਾਨ ਕਈ ਦੇਸ਼ਾਂ ਵਿਚ ਤਾਂ ਅਚਾਨਕ ਸੈਲਫ ਆਈਸੋਲੇਸ਼ਨ ਤੱਕ ਦੇ ਨਿਰਦੇਸ਼ ਜਾਰੀ ਹੋਣ ਲੱਗਣਗੇ।

ਵੈਕਸੀਨ ਬਣਨ ਦੇ ਬਾਵਜੂਦ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਾਇਦ ਇਹ ਮਹਾਮਾਰੀ ਹਰੇਕ ਸਾਲ ਲੋਕਾਂ ਦੇ ਸਾਹਮਣੇ ਵੱਡੀ ਮੁਸੀਬਤ ਬਣ ਕੇ ਖੜ੍ਹੀ ਰਹੇ ਅਤੇ ਮੌਤ ਦੇ ਅੰਕੜੇ ਹਰੇਕ ਸਾਲ ਇੰਝ ਹੀ ਵੱਧਦੇ ਰਹਿਣ। ਉੱਥੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਨਫੈਕਸ਼ੀਅਸ ਡਿਜੀਜ਼ ਦੇ ਡਾਇਰੈਕਟਰ ਡਾਕਟਰ ਐਨਥੋਨੀ ਫਾਸੀ ਸਮੇਤ ਦੁਨੀਆ ਭਰ ਵਿਚ ਵਿਗਿਆਨੀ 12 ਤੋਂ 18 ਮਹੀਨੇ ਵਿਚ ਵੈਕਸੀਨ ਬਣਨ ਦਾ ਦਾਅਵਾ ਕਰ ਰਹੇ ਹਨ। ਨੈਸ਼ਨਲ ਸਕੂਲ ਆਫ ਟਰੌਪੀਕਲ ਮੈਡੀਸਨ ਦੇ ਡਾਕਟਰ ਪੀਰਟਰ ਹੌਟਜ਼ ਕਹਿੰਦੇ ਹਨ,”ਅਜਿਹਾ ਬਿਲਕੁੱਲ ਨਹੀਂ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਬਣ ਹੀ ਨਹੀਂ ਸਕਦੀ ਪਰ ਇਸ ਨੂੰ ਬਣਾਉਣਾ ਕਿਸੇ ਵੱਡੀ ਉਪਲਬਧੀ ਤੋਂ ਘੱਟ ਨਹੀਂ ਹੋਵੇਗਾ।”

ਡਾਕਟਰ ਪੀਟਰ ਹੌਟਜ਼ ਦਾ ਕਹਿਣਾ ਹੈਕਿ ਕੋਰੋਨਾ ਵੈਕਸੀਨ ਨਾ ਬਣਨ ਦੀ ਸਥਿਤੀ ਵਿਚ ਸਾਡੇ ਕੋਲ ‘ਪਲਾਨ ਬੀ’ ਹੋਣਾ ਵੀ ਜ਼ਰੂਰੀ ਹੈ ਮਤਲਬ ਜੇਕਰ ਵਿਗਿਆਨੀ ਕਈ ਸਾਲਾਂ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਨਹੀਂ ਬਣਾ ਪਾਉਂਦੇ ਤਾਂ ਇਨਸਾਨਾਂ ਨੂੰ ਇਸ ਦੇ ਨਾਲ ਹੀ ਜਿਉਣ ਦੀ ਆਦਤ ਪਾ ਲੈਣੀ ਹੋਵੇਗੀ। ਪੀਡੀਆਟ੍ਰਿਸ਼ਿਯਨ ਐਂਡ ਇੰਫੈਕਸ਼ੀਯਸ ਡਿਸੀਜ਼ ਦੇ ਸਪੈਸ਼ਲਿਸਟ ਪਾਲ ਆਫਿਟ ਦਾ ਕਹਿਣਾ ਹੈ ਕਿ ਐੱਚ.ਆਈ.ਵੀ. ਏਡਜ਼ ਦਾ ਫ੍ਰੇਮਵਰਕ ਦੱਸਦਾ ਹੈ ਕਿ ਇਕ ਗੰਭੀਰ ਬੀਮਾਰੀ ਦੇ ਰਹਿੰਦੇ ਹੋਏ ਵੀ ਇਨਸਾਨ ਜੀਅ ਸਕਦਾ ਹੈ। ਐੱਚ.ਆਈ.ਵੀ. ਵਿਚ ਪ੍ਰੋਫਿਲੈਕਸਿਸ ਜਾਂ ਪ੍ਰੈਪ ਜਿਹੀਆਂ ਰੋਜ਼ਾਨਾ ਲਈਆਂ ਜਾਣ ਵਾਲੀਆਂ ਰੋਕਥਾਮ ਗੋਲੀਆਂ ਪਹਿਲਾਂ ਵੀ ਇਨਸਾਨ ਨੂੰ ਬੀਮਾਰੀ ਦੇ ਖਤਰਿਆਂ ਤੋਂ ਬਚਾ ਚੁੱਕੀਆਂ ਹਨ।

ਵਿਗਿਆਨੀਆਂ ਨੇ ਹੁਣ ਤੱਕ ਐਂਟੀ ਇਬੋਲਾ ਦਵਾਈ ਰੇਮਡੇਸਿਵਿਰ, ਬਲੱਡ ਪਲਾਜ਼ਮਾ ਟ੍ਰੀਟਮੈਂਟ ਤੋਂ ਲੈ ਕੇ ਹਾਈਡ੍ਰੋਕਸੀਕਲੋਰੋਕਵਿਨ ‘ਤੇ ਪ੍ਰਯੋਗ ਕੀਤੇ ਹਨ। ਨੌਟਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਕੀਥ ਨੀਲ ਦਾ ਕਹਿਣਾ ਹੈ ਕਿ ਕੋਵਿਡ-19 ਲਈ ਹੁਣ ਤੱਕ ਜਿਹੜੀਆਂ ਵੀ ਦਵਾਈਆਂ ‘ਤੇ ਪਰੀਖਣ ਹੋਇਆ ਹੈ ਉਹ ਸਾਰੀਆਂ ਬੈਸਟ ਹਨ। ਪ੍ਰੋਫੈਸਰ ਕੀਥ ਦੇ ਮੁਤਾਬਕ ਇਸ ਬੀਮਾਰੀ ਨੂੰ ਖਤਮ ਕਰਨ ਦੇ ਲਈ ਅਸੀਂ ਵੱਡੇ ਪੱਧਰ ‘ਤੇ ਰੈਂਡਮ ਕੰਟਰੋਲ ਟ੍ਰਾਇਲ ਕਰਨੇ ਹੋਣਗੇ। ਹੁਣ ਤੱਕ ਹੋਏ ਸ਼ੋਧ ਦੇ ਬਾਰੇ ਵਿਚ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨੀ ਹਕੀਕਤ ਜਾਣੇ ਬਿਨਾਂ ਇਸ ਤਰ੍ਹਾਂ ਦੀ ਰਿਸਰਚ ਦੀ ਬੁਨਿਆਦ ‘ਤੇ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਕੋਵਿਡ-19 ਦੇ ਇਲਾਜ ਵਿਚ ਕੰਮ ਆਉਣ ਵਾਲੀ ਦਵਾਈ ਦਾ ਅਸਰ ਇਕ ਹਫਤੇ ਦੇ ਅੰਦਰ ਦਿਸ ਜਾਣਾ ਚਾਹੀਦਾ ਹੈ। ਜੇਕਰ ਕੋਈ ਦਵਾਈ ਆਈ.ਸੀ.ਯੂ. ਵਿਚ ਭਰਤੀ ਮਰੀਜ਼ ਦਾ ਔਸਤ ਸਮਾਂ ਘੱਟ ਕਰ ਦੇਵੇਗੀ ਤਾਂ ਨਿਸ਼ਚਿਤ ਹੀ ਹਸਪਤਾਲ ਵਿਚ ਮਰੀਜ਼ਾਂ ਦੀ ਭੀੜ ਇਕੱਠੀ ਨਹੀਂ ਹੋਵੇਗੀ। ਦੂਜਾ ਰੇਮਡਿਸਿਵਿਰ ਜਿਹੀਆਂ ਦਵਾਈਆਂ ਦਾ ਉਤਪਾਦਨ ਵੀ ਇੰਨਾ ਘੱਟ ਹੈ ਕਿ ਉਸ ਨੂੰ ਤੇਜ਼ੀ ਨਾਲ ਪੂਰੀ ਦੁਨੀਆ ਵਿਚ ਉਪਲਬਧ ਕਰਵਾਉਣਾ ਵੀ ਮੁਸ਼ਕਲ ਕੰਮ ਹੈ।

error: Content is protected !!