ਬੰਦ ਹੋਣ ਜਾ ਰਿਹਾ 2 ਹਜ਼ਾਰ ਦਾ ਨੋਟ ‘ਕੀ ਹੈ ਪੂਰੀ ਸੱਚਾਈ
ਜੇ ਤੁਸੀ ਇਹ ਸੰਦੇਸ਼ ਪੜਿਆ ਹੈ ਕਿ 31 ਦਸੰਬਰ 2019 ਤੱਕ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ ਤਾਂ ਇਹ ਖ਼ਬਰ ਤੁਹਾਡੇ ਸਭ ਲਈ ਬਹੁਤ ਜ਼ਰੂਰੀ ਹੋ ਸਕਦੀ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਿਹਾ ਜਾ ਰਿਹਾ ਹੈਕਿ 31 ਦਸੰਬਰ 2019 ਤੋਂ 2 ਹਜ਼ਾਰ ਦਾ ਨੋਟ ਬੰਦ ਹੋਣ ਜਾ ਰਹੇ ਹਨ। ਸੋ ਅਸੀ ਤੁਹਾਨੂੰ ਦੱਸ ਦਈਏ ਕਿ ਦੋ ਹਜ਼ਾਰ ਦਾ ਨੋਟ ਬੰਦ ਨਹੀਂ ਹੋ ਰਿਹਾ ਹੈ ਅਤੇ ਨਾ ਹੀ 1 ਹਜ਼ਾਰ ਰੁਪਏ ਦਾ ਨੋਟ ਬਜ਼ਾਰ ਵਿਚ ਆ ਰਿਹਾ ਹੈ। ਦੱਸ ਦੇਈਏ ਕਿ ਨਵੇਂ ਨੋਟ ਨੂੰ ਲੈ ਕੇ ਹੋ ਰਹੀ ਇਹ ਗੱਲਾਂ ਸਿਰਫ਼ ਅਫਵਾਹਾਂ ਹਨ। ਤੁਹਾਨੂੰ ਦੱਸ ਦੇਈਏ ਕਿ ਇਕ ਯੂਜ਼ਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ 31 ਦਸੰਬਰ 2019 ਤੋਂ ਬਾਅਦ 2 ਹਜ਼ਾਰ ਰੁਪਏ ਦਾ ਨੋਟ ਨਹੀਂ ਬਲਦਿਆ ਜਾਵੇਗਾ।
ਇਸ ਸੰਦੇਸ਼ ਦੇ ਨਾਲ ਹੀ ਯੂਜ਼ਰ ਨੇ ਇਕ ਨਿਊਜ਼ ਵੈੱਬਸਾਇਟ ਦਾ ਲਿੰਕ ਵੀ ਸ਼ੇਅਰ ਕੀਤਾ ਹੈ। ਮੀਡੀਆ ਜਾਣਕਾਰੀ ਅਨੁਸਾਰ ਇਕ ਰਿਪੋਰਟ ਤੋਂ ਪਤਾ ਚੱਲਿਆ ਕਿ ਉਸ ਵਿਚ ਅਜਿਹਾ ਕਿੱਧਰੇ ਵੀ ਨਹੀਂ ਲਿਖਿਆ ਕਿ ਸਰਕਾਰ 2 ਹਜ਼ਾਰ ਰੁਪਏ ਦਾ ਨੋਟ ਬੰਦ ਕਰਨ ਜਾ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਅਕਤੂਬਰ ਵਿਚ ਪ੍ਰਕਾਸ਼ਿਤ ਇਕ ਖਬਰ ਵਿਚ ਲਿਖਿਆ ਗਿਆ ਸੀ ਕਿ ਐਸਬੀਆਈ ਏਟੀਐਮ ਵਿਚੋਂ 2 ਹਜ਼ਾਰ ਦਾ ਨੋਟ ਨਹੀਂ ਲੈ ਸਕਦੇ ਹਨ
ਕਿਉਂਕਿ ਐਸਬੀਆਈ ਹੌਲੀ-ਹੌਲੀ ਵੱਡੇ ਨੋਟਾਂ ਨੂੰ ਏਟੀਐਮ ਮਸ਼ੀਨ ਵਿਚ ਪਾਉਣਾ ਬੰਦ ਕਰੇਗੀ। ਇਸਦੀ ਥਾਂ 500,1000,200 ਰੁਪਏ ਦੇ ਨੋਟ ਪਾਏ ਜਾਣਗੇ। ਇੱਥੇ ਇਹ ਦੱਸ ਦੱਸਣਯੋਗ ਹੈ ਕਿ ਆਰਬੀਆਈ ਦੇ ਨੋਟੀਫਿਕੇਸ਼ਨ ਸੈਕਸ਼ਨ ਤੋਂ ਅਜਿਹਾ ਕੁੱਝ ਵੀ ਪਤਾ ਨਹੀਂ ਚੱਲਿਆ ਹੈ ਕਿ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ 2 ਹਜ਼ਾਰ ਰੁਪਏ ਦਾ ਨੋਟ ਲੀਗਲ ਟੈਂਡਰ ਹੈ ਅਤੇ ਇਸ ਨੂੰ ਬੰਦ ਹੋਣ ਨੂੰ ਲੈ ਕੇ ਫੈਲਾਈ ਜਾ ਰਹੀ ਸੱਭ ਅਫਵਾਹਾਂ ਹਨ।ਅਕਤੂਬਰ ਵਿਚ ਇਕ ਆਰਟੀਆਈ ਦੇ ਜਵਾਬ ਵਿਚ ਇਹ ਜਾਣਕਾਰੀ ਜਰੂਰ ਸਾਹਮਣੇ ਆਈ ਸੀ ਕਿ ਆਰਬੀਆਈ ਨੇ 2 ਹਜ਼ਾਰ ਰੁਪਏ ਦੇ ਨੋਟ ਦੀ ਛਪਾਈ ਬੰਦ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਨੇ ਇਹ ਕਦਮ ਕਈਂ ਗੜਬੜੀਆਂ ਨੂੰ ਹੋਣ ਤੋਂ ਰੋਕਣ ਲਈ ਚੁੱਕਿਆ ਸੀ। ਇਸ ਜਾਣਕਾਰੀ ਨੂੰ ਅੱਗੇ ਜਰੂਰ ਸ਼ੇਅਰ ਕਰੋ ਜੀ ।
