ਫੇਸਬੁੱਕ ਸਹੇਲੀ ਦੇ ਬੁਲਾਵੇ ‘ਤੇ ਗਏ ਮੁੰਡੇ ਦੀ ਲੱਥੀ ਧੌੜੀ
ਸੋਸ਼ਲ ਮੀਡੀਆ ਦੇ ਰਾਹੀਂ ਦੋਸਤੀ ਤੇ ਧੋਖੇ ਦੇ ਕਈ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਹਨ ਅਤੇ ਇਹ ਕਿਸੇ ਲਈ ਚੰਗੇ ਅਤੇ ਕਿਸੇ ਲਈ ਮਾੜੇ ਸਾਬਤ ਹੁੰਦੇ ਹਨ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਫ਼ਾਜ਼ਿਲਕਾ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਮੁੰਡੇ ਦਾ ਕੁਝ ਮੁੰਡਿਆਂ ਨੇ ਚੰਗਾ ਕੁ ਟਾ ਪਾ ਚੜ੍ਹਿਆ ਅਤੇ ਜਿਸਤੋਂ ਬਾਅਦ ਹੁਣ ਉਕਤ ਮੁੰਡਾ ਹਸਪਤਾਲ ਪਹੁੰਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੇਸਬੁੱਕ ‘ਤੇ ਇੱਕ ਮਹਿਲਾ ਨੂੰ ਦੋਸਤ ਬਣਾ ਕੇ ਉਸਦੇ ਨਾਲ ਗੱਲਾਂ ਕਰਨ ਤੋਂ ਬਾਅਦ ਮਿਲਣ ਦੀ ਇੱਛਾ ਜਤਾਉਣ ‘ਤੇ ਕਥਿਤ ਮਹਿਲਾ ਵੱਲੋਂ ਦੱਸੀ ਗਈ ਥਾਂ ‘ਤੇ ਪਹੁੰਚਣ ‘ਤੇ ਕੁਝ ਨੌਜਵਾਨਾਂ ਨੇ ਉਸਦੇ ਨਾਲ ਮਾ ਰ ਕੁੱ ਟ ਕੀਤੀ। ਸਰਕਾਰੀ ਹਸਪਤਾਲ ‘ਚ ਜੇਰੇ ਇਲਾਜ ਫ਼ਾਜ਼ਿਲਕਾ ਵਾਸੀ ਅਤੇ ਆਈ.ਟੀ.ਆਈ ਦਾ ਵਿਦਿਆਰਥੀ ਸੁਨੀਲ ਕੁਮਾਰ ਦੱਸਦਾ ਹੈ
ਕਿ ਬੀਤੇ ਕਾਫੀ ਸਮੇਂ ਤੋਂ ਫੇਸਬੁੱਕ ‘ਤੇ ਉਸਦੀ ਦੋਸਤੀ ਇੱਕ ਮਹਿਲਾ ਨਾਲ ਹੋਈ ਅਤੇ ਮਹਿਲਾ ਵੱਲੋਂ ਹੀ ਉਸਦੇ ਨਾਲ ਮਿਲਣ ਲਈ ਉਸ ਨੂੰ ਪਿੰਡ ਡੰਗਰਖੇੜਾ ਦੇ ਨਜ਼ਦੀਕ ਬਣੇ ਇੱਕ ਢਾਬੇ ‘ਤੇ ਬੁਲਾਇਆ ਗਿਆ। ਸੁਨੀਲ ਕੁਮਾਰ ਅਨੁਸਾਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ 4-5 ਨੌਜਵਾਨਾਂ ਨੇ ਉਸ ਤੇ ਹ ਮ ਲਾ ਕਰਕੇ ਧੋੜੀ ਲਾਹ ਦਿੱਤੀ ।
ਜਦੋਂ ਉਹ ਬੇ ਹੋ ਸ਼ ਹੋ ਗਿਆ ਤਾਂ ਉਸ ਨੂੰ ਉੱਥੇ ਹੀ ਛੱਡ ਕੇ ਉਹ ਖਿਸਕ ਗਏ। ਕਿਸੇ ਵਿਅਕਤੀ ਵੱਲੋਂ ਸੂਚਨਾ ਐਂਬੂਲੈਂਸ ਨੂੰ ਦੇਣ ‘ਤੇ ਪਹੁੰਚੀ ਐਂਬੂਲੈਂਸ ‘ਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਸੁਨੀਲ ਕੁਮਾਰ ਦੇ ਸਿਰ ‘ਚ ਜ਼ਿਆਦਾ ਸੱ ਟ ਆਈ ਹੈ ਅਤੇ ਡਾਕਟਰਾਂ ਵੱਲੋਂ ਕਰੀਬ 50 ਟਾਂ-ਕੇ . ਸਿਰ ‘ਚ ਲਾਏ ਗਏ ਹਨ। ਵਿਦਿਆਰਥੀ ਨੇ ਦੱਸਿਆ ਕਿ ਉਸ ਦੌਰਾਨ ਉਸ ਦਾ ਮੋਬਾਈਲ ਅਤੇ ਮੋਟਰਸਾਈਕਲ ਵੀ ਥਾਂ ‘ਤੇ ਹੀ ਰਹਿ ਗਏ ਹਨ। ਉਸਦੇ ਪਰਿਵਾਰ ਦੇ ਪਹੁੰਚਣ ‘ਤੇ ਉਸਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਸ਼੍ਰੀ ਗੰਗਾਨਗਰ ਦੇ ਹਸਪਤਾਲ ‘ਚ ਲਿਜਾਇਆ ਗਿਆ ਹੈ।
