Home / ਤਾਜਾ ਜਾਣਕਾਰੀ / ਜਦੋਂ ਉੱਡਦੇ ਜਹਾਜ਼ ’ਚ ਇਕ ਮੁਸਾਫਿਰ ਨੇ ਕਿਹਾ-ਮੈਨੂੰ ਕੋਰੋਨਾ ਹੈ ਦੇਖੋ ਫਿਰ ਕੀ ਹੋਇਆ

ਜਦੋਂ ਉੱਡਦੇ ਜਹਾਜ਼ ’ਚ ਇਕ ਮੁਸਾਫਿਰ ਨੇ ਕਿਹਾ-ਮੈਨੂੰ ਕੋਰੋਨਾ ਹੈ ਦੇਖੋ ਫਿਰ ਕੀ ਹੋਇਆ

ਟੋਰਾਂਟੋ– ਕੋਰੋਨਾ ਵਾਇਰਸ ਦੀ ਦਹਿਸ਼ਤ ਇੰਨੀ ਵੱਧ ਹੈ ਕਿ ਇਕ ਦਿਨ ਪਹਿਲਾਂ ਕੈਨੇਡਾ ਤੋਂ ਆ ਰਹੇ ਇਕ ਹਵਾਈ ਜਹਾਜ਼ ਵਿਚ ਸਫਰ ਕਰ ਰਹੇ ਇਕ ਮਸਾਫਿਰ ਨੇ ਜਦੋਂ ਇਹ ਕਿਹਾ ਕਿ ਮੈਨੂੰ ਕੋਰੋਨਾ ਵਾਇਰਸ ਹੈ ਤਾਂ ਪਾਇਲਟ ਨੇ ਤੁਰੰਤ ਹਵਾਈ ਜਹਾਜ਼ ਨੂੰ ਟੋਰਾਂਟੋ ਵਲ ਵਾਪਸ ਮੋੜ ਲਿਆ।
ਮਿਲੀਆਂ ਖਬਰਾਂ ਮੁਤਾਬਕ ਉਕਤ ਹਵਾਈ ਜਹਾਜ਼ ਜੋ ਟੋਰਾਂਟੋ ਤੋਂ ਜਮਾਇਕਾ ਵਲ ਜਾ ਰਿਹਾ ਸੀ, ਵਿਚ ਸਫਰ ਕਰ ਰਹੇ 29 ਸਾਲ ਦੇ ਇਕ ਵਿਅਕਤੀ ਨੇ ਕਿਹਾ ਕਿ ਮੈਨੂੰ ਕੋਰੋਨਾ ਵਾਇਰਸ ਹੈ। ਹਵਾਈ ਜਹਾਜ਼ ਵਿਚ ਬੈਠੇ ਮੁਸਾਫਿਰਾਂ ਨੇ ਦੱਿਸਆ ਕਿ ਉਕਤ ਵਿਅਕਤੀ ਲਗਾਤਾਰ ਸੈਲਫੀਆਂ ਲੈ ਰਿਹਾ ਸੀ ਅਤੇ ਨਾਲ ਹੀ ਕਹਿ ਰਿਹਾ ਸੀ ਕਿ ਉਹ ਕੋਰੋਨਾ ਵਾਇਰਸ ਦਾ ਮਰੀਜ਼ ਹੈ। ਪਾਇਲਟ ਨੂੰ ਜਿਵੇਂ ਹੀ ਇਸ ਸਬੰਧੀ ਸੂਚਨਾ ਮਿਲੀ, ਉਸ ਨੇ ਹਵਾਈ ਜਹਾਜ਼ ਟੋਰਾਂਟੋ ਵਲ ਮੋੜ ਲਿਆ। ਟੋਰਾਂਟੋ ਪਹੁੰਚਣ ’ਤੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਕਤ ਵਿਅਕਤੀ ਨੂੰ ਸੱਚਮੁੱਚ ਕੋਰੋਨਾ ਸੀ ਜਾਂ ਉਸਨੇ ਐਵੇਂ ਹੀ ਇਸ ਸਬੰਧੀ ਪ੍ਰਚਾਰ ਕੀਤਾ। ਉਕਤ ਹਵਾਈ ਜਹਾਜ਼ ਵਿਚ 243 ਮੁਸਾਫਿਰ ਸਫਰ ਕਰ ਰਹੇ ਸਨ।

error: Content is protected !!