Home / ਤਾਜਾ ਜਾਣਕਾਰੀ / ਚੰਗੀ ਖਬਰ : ਜਲਦ ਹੀ ਗੋਰਿਆਂ ਦੇ ਇਸ ਦੇਸ਼ ਨੂੰ ਜਾ ਸਕਦੇ ਹਨ ਨੌਜਵਾਨ ਵਧੀਆ ਭਵਿੱਖ ਬਣਾਉਣ

ਚੰਗੀ ਖਬਰ : ਜਲਦ ਹੀ ਗੋਰਿਆਂ ਦੇ ਇਸ ਦੇਸ਼ ਨੂੰ ਜਾ ਸਕਦੇ ਹਨ ਨੌਜਵਾਨ ਵਧੀਆ ਭਵਿੱਖ ਬਣਾਉਣ

ਗੋਰਿਆਂ ਦੇ ਇਸ ਦੇਸ਼ ਨੂੰ ਜਾ ਸਕਦੇ ਹਨ ਨੌਜਵਾਨ ਵਧੀਆ ਭਵਿੱਖ ਬਣਾਉਣ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਸਰਕਾਰ, ਕੁਆਂਰਟੀਨ ਦੀਆਂ ਹਿਦਾਇਤਾਂ ਤਹਿਤ ਆਪਣੇ ਬਾਰਡਰ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਖੋਲ ਸਕਦੀ ਹੈ। ਦਰਅਸਲ ਲਗਾਤਾਰ ਘੱਟ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕਰਕੇ ਲਗਭਗ ਸਾਰੇ ਹੀ ਵਿੱਦਿਅਕ ਅਦਾਰੇ ਪ੍ਰੇਸ਼ਾਨ ਹਨ, ਜਿਸ ਕਰਕੇ ਉਨ੍ਹਾਂ ਵਲੋਂ ਸਰਕਾਰ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ।

ਦੱਸਦੀਏ ਕਿ ਕਿਸੇ ਵੇਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੋਂ $5 ਬਿਲੀਅਨ ਸਲਾਨਾ ਦੀ ਕਮਾਈ ਹੁੰਦੀ ਸੀ ਤੇ ਇਨ੍ਹਾਂ ਆਂਕੜਿਆਂ ਨੂੰ ਚਾਹ ਕੇ ਵੀ ਅਣਗੌਲਿਆਂ ਨਹੀਂ ਜਾ ਸਕਦਾ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਨਿਊਜੀਲੈਂਡ ਬੁਲਾਉਣ ਦੀ ਸੰਭਾਵਨਾ ਪ੍ਰਗਟਾਈ ਹੈ। ਹਾਲਾਂਕਿ ਬਾਕੀ ਵਿਦੇਸ਼ੀ ਨਾਗਰਿਕ ਜਿਵੇਂ ਕਿ ਟੂਰਿਸਟ ਆਦਿ ਲਈ ਬਾਰਡਰ ਅਜੇ ਬੰਦ ਹੀ ਰਹਿਣਗੇ।

ਕ੍ਰਿਸ ਹਿਪਕਿਨਸ ਨੇ ਇਹ ਦੱਸਿਆ ਕਿ ਸਰਕਾਰ ਇਸ ‘ਤੇ ਵਿਚਾਰ ਕਰ ਰਹੀ ਹੈ। ਇਸ ਵਿੱਚ ਸਭ ਤੋਂ ਅਹਿਮ 2 ਹਫਤਿਆਂ ਦਾ ਕੁਆਰਂਟੀਨ ਹੋਏਗਾ, ਜਿਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਤੋਂ ਕੋਰੋਨਾ ਫੈਲਣ ਦਾ ਖਤਰਾ ਬਿਲਕੁਲ ਵੀ ਨਹੀਂ ਰਹੇਗਾ।
ਕੁਆਰਂਟੀਨ ਦਾ ਪ੍ਰਬੰਧ ਵਿੱਦਿਅਕ ਅਦਾਰਿਆਂ ਨੂੰ ਹੀ ਕਰਨਾ ਪਏਗਾ ਅਤੇ ਇਸ ਲਈ ਐਜੂਕੇਸ਼ਨ ਮਨਿਸਟਰ ਨੇ ਵਿੱਦਿਅਕ ਅਦਾਰਿਆਂ ਨੂੰ ਇਸ ਯੋਜਨਾ ‘ਤੇ ਕੰਮ ਕਰਨ ਬਾਰੇ ਇਸ਼ਾਰਾ ਦੇ ਦਿੱਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!