ਆਈ ਤਾਜਾ ਵੱਡੀ ਖਬਰ
16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਵਾਪਰੇ ਕਾਂ ਡ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਦੇ ਚਾਰੇ ਕੈਦੀਆਂ ਪਵਨ ਗੁਪਤਾ, ਅਕਸ਼ੇ ਠਾਕੁਰ, ਮੁਕੇਸ਼ ਸਿੰਘ ਅਤੇ ਵਿਨੇ ਸ਼ਰਮਾ ਨੇ ਆਪਣੇ ਸਾਰੇ ਕਾਨੂੰਨ ਵਿ ਕ ਲ ਪ ਪੂਰੀ ਤਰ੍ਹਾਂ ਅਜ਼ਮਾ ਲਏ ਹਨ। ਪਵਨ ਗੁਪਤਾ ਦੀ ਪਟੀਸ਼ਨ ਹੋਣ ਕਾਰਨ ਬੀਤੀ 3 ਮਾਰਚ ਨੂੰ ਹੋਣ ਵਾਲੀ ਫਾਂ ਸੀ ਮੁਲਤਵੀ ਹੋ ਗਈ ਸੀ। ਤਿਹਾੜ ਜੇਲ ਪ੍ਰਸ਼ਾਸਨ ਨੇ ਫਾਂ ਸੀ ਦੀ ਨਵੀਂ ਤਰੀਕ ਲਈ ਪਟਿਆਲਾ ਹਾਊਸ ਕੋਰਟ ‘ਚ ਅਰਜੀ ਦਿੱਤੀ ਹੈ। ਇਸ ‘ਤੇ ਅੱਜ ਸੁਣਵਾਈ ਹੋਵੇਗੀ।
ਇਸ ਦੌਰਾਨ ਨਿਰਭਯਾ ਦੇ ਪਰਿਵਾਰ ਵੱਲੋਂ ਐਡਵੋਕੇਟ ਸੀਮਾ ਕੁਸ਼ਵਾਹਾ ਨੇ ਕਿਹਾ ਕਿ ਉਹ ਚਾਰਾਂ ਕੈਦੀਆਂ ਨੂੰ ਫਾਂ ਸੀ ਦੀ ਨਵੀਂ ਤਰੀਕ ਦੀ ਮੰਗ ਲਈ ਪਟੀਸ਼ਨ ਦਾਖਲ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਰੇ ਦੋ ਸ਼ੀ ਆਪਣੇ ਸਾਰੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰ ਚੁੱਕੇ ਹਨ। ਹੁਣ ਜਿਹੜੀ ਤਰੀਕ ਤੈਅ ਕੀਤੀ ਜਾਏਗੀ, ਉਹ ਆਖਰੀ ਤਰੀਕ ਹੋਵੇਗੀ।
ਹਾਲਾਂਕਿ ਅਕਸ਼ੇ ਠਾਕੁਰ ਨੇ ਰਾਸ਼ਟਰਪਤੀ ਨੂੰ ਇੱਕ ਨਵੀਂ ਰਹਿਮ ਪਟੀਸ਼ਨ ਵੀ ਭੇਜੀ ਹੈ, ਜਿਸ ਵਿੱਚ ਇਹ ਦਲੀਲ ਦਿੱਤੀ ਸੀ ਕਿ ਪਹਿਲੀ ਰਹਿਮ ਪਟੀਸ਼ਨ ‘ਚ ਕਾਫ਼ੀ ਤੱਥ ਨਹੀਂ ਸਨ। ਉੱਧਰ, ਪਵਨ ਦੇ ਕੇਸ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਨਵੀਂ ਪਟੀਸ਼ਨ ਪਹਿਲਾਂ ਹੀ ਖਾ ਰ ਜ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪਵਨ ਕੋਲ ਸਿਰਫ਼ ਰਹਿਮ ਅਪੀਲ ਦਾ ਹੀ ਵਿਕਲਪ ਸੀ। ਨਿਯਮਾਂ ਅਨੁਸਾਰ ਰ ਹਿ ਮ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਵੀ ਦੋ ਸ਼ੀ ਨੂੰ ਫਾਂ ਸੀ ਦੇਣ ਤੋਂ ਪਹਿਲਾਂ 14 ਦਿਨ ਦਾ ਸਮਾਂ ਮਿਲਦਾ ਹੈ। ਇਸ ਤੋਂ ਪਹਿਲਾਂ, ਦੋ ਸ਼ੀ ਆਂ ਨੂੰ ਤਿੰਨ ਵਾਰ ਫਾਂ ਸੀ ਦੀ ਸ ਜ਼ਾ 22 ਜਨਵਰੀ, 1 ਫ਼ਰਵਰੀ ਅਤੇ 3 ਮਾਰਚ ਨੂੰ ਮੁਲਤਵੀ ਹੋ ਚੁੱਕੀ ਹੈ।
ਦੱਸ ਦੇਈਏ ਕਿ ਅਦਾਲਤ ਨੇ ਬੀਤੀ 17 ਫ਼ਰਵਰੀ ਨੂੰ ਚਾਰ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਅਤੇ ਅਕਸ਼ੇ ਕੁਮਾਰ ਵਿਰੁੱਧ ਨਵਾਂ ਵਾ ਰੰ ਟ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂ ਸੀ ਦੇਣ ਦੇ ਨਿਰਦੇਸ਼ ਦਿੱਤੇ ਸਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਵਿ ਰੁੱ ਧ ਇਸ ਤੋਂ ਪਹਿਲਾਂ ਦੋ ਵਾਰ ਵਾਰੰਟ ਜਾਰੀ ਕਰ ਚੁੱਕੀ ਹੈ। ਇਸ ਸਾਲ 7 ਜਨਵਰੀ ਨੂੰ ਅਦਾਲਤ ਨੇ ਪਹਿਲੀ ਵਾਰ ਵਾਰੰਟ ਜਾਰੀ ਕੀਤਾ ਸੀ, ਜਿਸ ‘ਚ 22 ਜਨਵਰੀ ਨੂੰ ਚਾਰੇ ਕੈਦੀਆਂ ਨੂੰ ਸਵੇਰੇ 7 ਵਜੇ ਫਾਂ ਸੀ ਦੇਣ ਲਈ ਕਿਹਾ ਗਿਆ ਸੀ।
ਇਸ ਤੋਂ ਬਾਅਦ 17 ਜਨਵਰੀ ਨੂੰ ਅਦਾਲਤ ਨੇ ਨਵਾਂ ਵਾਰੰਟ ਜਾਰੀ ਕਰਦਿਆਂ ਤਰੀਕ 1 ਫਰਵਰੀ ਤੱਕ ਵਧਾ ਦਿੱਤੀ ਅਤੇ ਸਵੇਰੇ 6 ਵਜੇ ਲ ਟ ਕਾ ਉ ਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਪਰ ਕੈਦੀਆਂ ਦੁਆਰਾ ਅਦਾਲਤ ਅਤੇ ਰਾਸ਼ਟਰਪਤੀ ਦੇ ਸਾਹਮਣੇ ਦਾਇਰ ਕੀਤੀ ਗਈ ਰ ਹਿ ਮ ਅਪੀਲ ਕਾਰਨ ਇਸ ਦਿਨ ਵੀ ਫਾਂ ਸੀ ਨਹੀਂ ਦਿੱਤੀ ਜਾ ਸਕੀ ਸੀ।
