Home / ਤਾਜਾ ਜਾਣਕਾਰੀ / ਚੋਟੀ ਦੇ ਮਸਹੂਰ ਬੋਲੀਵੁਡ ਅਦਾਕਾਰ ਸਲਮਾਨ ਖ਼ਾਨ ਬਾਰੇ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ

ਚੋਟੀ ਦੇ ਮਸਹੂਰ ਬੋਲੀਵੁਡ ਅਦਾਕਾਰ ਸਲਮਾਨ ਖ਼ਾਨ ਬਾਰੇ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਹਮੇਸ਼ਾਂ ਹੀ ਆਪਣੀ ਨਿੱਜੀ ਜ਼ਿੰਦਗੀ ਜਾਂ ਕਾਰੋਬਾਰੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਸਲਮਾਨ ਖਾਨ ਦੀ ਜ਼ਿੰਦਗੀ ਵਿੱਚ ਕਾਫ਼ੀ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਉਸ ਵੱਲੋਂ ਬੀਂਗ ਹਿਉਮਨ ਨਾਂ ਦੀ ਸੰਸਥਾ ਲੋੜਵੰਦਾਂ ਦੀ ਮਦਦ ਵਾਸਤੇ ਚਲਾਈ ਜਾ ਰਹੀ ਹੈ। ਸਲਮਾਨ ਖਾਨ ਵੱਲੋਂ ਇਸ ਸੰਸਥਾ ਦੀ ਸ਼ੁਰੂਆਤ 2007 ਤੋਂ ਮੁੰਬਈ ਵਿਚ ਕੀਤੀ ਗਈ ਸੀ, ਇਸ ਸੰਸਥਾ ਦੁਆਰਾ ਸਲਮਾਨ ਖਾਨ ਵੱਲੋਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਉਠਾਇਆ ਜਾਂਦਾ ਹੈ ਅਤੇ ਨਾਲ ਹੀ ਕਈ ਕੁਦਰਤੀ ਘਟਨਾਵਾਂ ਵਾਪਰਨ ਮਗਰੋਂ ਬੀਂਗ ਹਿਉਮਨ ਵੱਲੋਂ ਭਾਰੀ ਰਕਮ ਮਦਦ ਵਾਸਤੇ ਦਿੱਤੀ ਜਾਂਦੀ ਹੈ।

ਇਸ ਦੇ ਨਾਲ ਹੀ ਇਸ ਫਾਊਂਡੇਸ਼ਨ ਦੁਆਰਾ ਕਪੜੇ, ਘੜੀਆਂ ਅਤੇ ਜਿਊਲਰੀ ਦੇ ਸ਼ੋਅਰੂਮ ਵੀ ਖੋਲ੍ਹੇ ਗਏ ਹਨ, ਜਿਸ ਨੂੰ ਆਨਲਾਈਨ ਬੇਚ ਕੇ ਪੈਸੇ ਇਕੱਠੇ ਅਤੇ ਡੋਨੈਟ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਸ਼ੋਅਰੂਮਾਂ ਨਾਲ ਜੁੜੀ ਇਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਇਕ ਵਪਾਰੀ ਅਰੁਣ ਗੁਪਤਾ ਨੇ ਪੁਲਿਸ ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਮਨੀਮਾਜਰਾ ਦੇ ਐਨ ਏ ਸੀ ਏਰੀਆ ਵਿੱਚ ਸਲਮਾਨ ਖਾਨ ਦੇ ਕਹਿਣ ਤੇ ਉਸ ਵੱਲੋਂ ਤਿੰਨ ਕਰੋੜ ਰੁਪਏ ਲਗਾ ਕੇ ਬੀਂਗ ਹਿਉਮਨ ਦਾ ਜੇਵਲਰੀ ਸ਼ੋਅਰੂਮ ਖੋਲਿਆ ਗਿਆ ਤੇ ਕੰਪਨੀ ਨਾਲ ਇਸ ਦਾ ਐਗਰੀਮੈਂਟ ਵੀ ਕੀਤਾ ਗਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਸ਼ੋਅਰੂਮ ਖੋਲਣ ਤੋਂ ਬਾਅਦ ਬੀਂਗ ਹਿਉਮਨ ਵੱਲੋਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਕੀਤੀ ਗਈ ਅਤੇ ਦਿੱਲੀ ਤੋਂ ਜਿਉਲਰੀ ਭੇਜਣ ਵਾਲਾ ਸਟੋਰ ਵੀ ਬੰਦ ਪਿਆ ਹੈ ਅਤੇ ਕੰਪਨੀ ਦੀ ਵੈੱਬਸਾਈਟ ਵੀ ਬੰਦ ਹੈ ਜਿਸ ਕਾਰਨ ਉਨ੍ਹਾਂ ਨੂੰ ਸ਼ੋਅਰੂਮ ਵਾਸਤੇ ਕੋਈ ਸਮਾਨ ਮੁਹਈਆ ਨਹੀ ਹੋ ਰਿਹਾ। ਵਪਾਰੀ ਅਰੁਣ ਗੁਪਤਾ ਵੱਲੋਂ ਸਲਮਾਨ ਖਾਨ ਅਤੇ ਉਸਦੀ ਭੈਣ ਅਲਵੀਰਾ ਖਾਨ ਅਤੇ ਬਾਕੀ ਬੀਂਗ ਹਿਉਮਨ ਦੇ ਅਧਿਕਾਰੀਆਂ ਆਲੋਕ, ਅਨੂਪ, ਸੰਤੋਸ਼ ਸ੍ਰੀਵਾਸਤਵ, ਸੰਜ਼ੇ ਰੰਗਾ, ਮਾਨਵ ਅਤੇ ਫਾਊਂਡੇਸ਼ਨ ਦੇ ਸੀ.ਈ.ਓ ਪਰਸ਼ਾਦ ਕਪਾਰੇ ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਇਨ੍ਹਾਂ ਸਭ ਨੂੰ ਸਮਨ ਭੇਜੇ ਗਏ ਹਨ ਅਤੇ 10 ਦਿਨਾਂ ਅੰਦਰ ਇਸ ਦੇ ਜਵਾਬ ਦੀ ਮੰਗ ਕੀਤੀ ਹੈ।

ਅਰੁਣ ਸ਼ਰਮਾ ਨੇ ਦੱਸਿਆ ਕਿ ਸਲਮਾਨ ਖਾਨ ਵੱਲੋਂ ਬਿਗ ਬੌਸ ਦੇ ਸੈਟ ਤੇ ਬੁਲਾ ਕੇ ਉਹਨਾਂ ਨੂੰ ਮਦਦ ਦਾ ਭਰੋਸਾ ਦਿਵਾਇਆ ਸੀ ਅਤੇ ਉਦਘਾਟਨ ਤੇ ਆਉਣ ਬਾਰੇ ਵੀ ਆਖਿਆ ਸੀ ਪਰ ਸਲਮਾਨ ਖਾਨ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।

error: Content is protected !!