Home / ਤਾਜਾ ਜਾਣਕਾਰੀ / ਚੋਟੀ ਦੇ ਮਸ਼ਹੂਰ ਗਾਇਕ ਕੋਲੋਂ 50 ਲਖ ਰੁਪਏ ਦੀ ਮੰਗੀ ਗਈ ਫਿਰੌਤੀ – ਆਈ ਇਹ ਤਾਜਾ ਵੱਡੀ ਖਬਰ

ਚੋਟੀ ਦੇ ਮਸ਼ਹੂਰ ਗਾਇਕ ਕੋਲੋਂ 50 ਲਖ ਰੁਪਏ ਦੀ ਮੰਗੀ ਗਈ ਫਿਰੌਤੀ – ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਲਗਾਤਾਰ ਹੀ ਚੋਰਾਂ ਅਤੇ ਲੁਟੇਰਿਆਂ ਦੇ ਵੱਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਹਰ ਰੋਜ਼ ਹੀ ਇਨ੍ਹਾਂ ਲੁਟੇਰਿਆਂ ਦੇ ਵੱਲੋਂ ਵੱਖ ਵੱਖ ਤਰੀਕੇ ਦੇ ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਕਈ ਵਾਰ ਇਨ੍ਹਾਂ ਲੁਟੇਰਿਆਂ ਦੇ ਵੱਲੋਂ ਕੁਝ ਵਾਰਦਾਤਾਂ ਨੂੰ ਐਨੀ ਚਤੁਰਾਈ ਤੇ ਚਲਾਕੀ ਦੇ ਨਾਲ ਅੰਜਾਮ ਦਿੱਤਾ ਜਾਂਦਾ ਹੈ ਕੀ ਉਸ ਘਟਨਾ ਬਾਰੇ ਸੁਣ ਕੇ ਯਕੀਨ ਹੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਕੀ ਇਹ ਇੰਨੇ ਵੀ ਜ਼ਿਆਦਾ ਸ਼ਾਤਰ ਤੇ ਚਲਾਕ ਹੋ ਸਕਦੇ ਹਨ । ਕਈ ਲੁਟੇਰੇ ਤਾਂ ਅਜਿਹੇ ਹੁੰਦੇ ਹਨ ਜੋ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫੁਸਲਾ ਕੇ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਦੇ ਕੋਲੋਂ ਲੱਖਾਂ ਰੁਪਿਆਂ ਦੀ ਠੱਗੀ ਕਰਦੇ ਹਨ । ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਸ਼ਹੂਰ ਦੇ ਵੱਲੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਸ਼ਹੂਰ ਸ਼ਾਸਤਰੀ ਸੰਗੀਤ ਗਾਇਕ ਉਸਤਾਦ ਰਾਸ਼ਿਦ ਖ਼ਾਨ ਨੂੰ ਧਮਕੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਵੀ ਮੰਗੀ ਗਈ ਹੈ। ਜਿਸ ਤੋਂ ਬਾਅਦ ਇਸ ਕਲਾਕਾਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਦੇ ਵੱਲੋਂ ਹੁਣ ਇਸ ਮਾਮਲੇ ਵਿਚ ਕੋਲਕਾਤਾ ਦੀ ਖ਼ੁਫ਼ੀਆ ਪੁਲਿਸ ਨੇ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਬਿਲਕੁਲ ਪੁਲੀਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਦੀਪਕ ਔਲਖ ਤੇ ਅਵਿਨਾਸ ਕੁਮਾਰ ਭਾਰਤੀ ਦੇ ਤੌਰ ‘ਤੇ ਹੋਈ ਹੈ। ਦੀਪਕ ਨੂੰ ਲਖਨਊ ਤੋਂ ਗਿ੍ਫ਼ਤਾਰ ਕੀਤਾ ਗਿਆ, ਜਦਕਿ ਅਵਿਨਾਸ਼ ਦੀ ਗਿ੍ਫ਼ਤਾਰੀ ਕੋਲਕਾਤਾ ਤੋਂ ਹੋਈ ਹੈ। ਦੀਪਕ ਨੂੰ ਸ਼ਨਿਚਰਵਾਰ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਕੋਲਕਾਤਾ ਲਿਆਂਦਾ ਗਿਆ ਹੈ। ਉੱਥੇ ਹੀ ਦੋਸ਼ੀਆਂ ਦੀ ਗਿ੍ਫ਼ਤਾਰੀ ਦੇ ਬਾਰੇ ਵਿਚ ਕੋਲਕਾਤਾ ਪੁਲਿਸ ਦੇ ਜੁਆਇੰਟ ਕਮਿਸ਼ਨਰ ਮੁਰਲੀਧਰ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਰਾਸ਼ਿਦ ਖ਼ਾਨ ਦੇ ਘਰ ਕੰਮ ਕਰਦੇ ਸਨ।

ਅਵਿਨਾਸ਼ ਉਨ੍ਹਾਂ ਦਾ ਕਾਰ ਚਾਲਕ ਸੀ ਅਤੇ ਦੀਪਕ ਦਫ਼ਤਰ ਸਹਾਇਕ ਦੇ ਤੌਰ ‘ਤੇ ਕੰਮ ਕਰਦਾ ਸੀ। ਕੁਝ ਮਹੀਨੇ ਪਹਿਲਾਂ ਦੋਵਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗੁੱਸੇ ‘ਚ ਦੀਪਕ ਲਖਨਊ ਤੋਂ ਇੰਟਰਨੈੱਟ ਦਾ ਇਸਤੇਮਾਲ ਕਰਕੇ ਰਾਸ਼ਿਦ ਖ਼ਾਨ ਨੂੰ ਫੋਨ ਕਰਨ ਲੱਗਾ। ਇੰਨਾ ਹੀ ਨਹੀਂ ਉਸ ਦੋਸ਼ੀ ਦੇ ਵੱਲੋਂ ਰਾਸ਼ਿਦ ਖ਼ਾਨ ਦੇ ਕੋਲੋਂ ਫਿਰੌਤੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ । ਪਹਿਲਾਂ ਉਸ ਨੇ 50 ਲੱਖ ਰੁਪਏ ਮੰਗੇ ਅਤੇ ਬਾਅਦ ਵਿਚ 20 ਲੱਖ ਰੁਪਏ ‘ਤੇ ਸਹਿਮਤੀ ਬਣਾਉਣ ਦੀ ਗੱਲ ਕਹਿ ਰਿਹਾ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੂੰ ਰੁਪਏ ਨਾ ਦਿੱਤੇ ਗਏ ਤਾਂ ਜਾਨੋਂ ਮਾਰ ਦੇਵੇਗਾ। ਅਵਿਨਾਸ਼ ਉਸ ਨੂੰ ਰਾਸ਼ਿਦ ਖ਼ਾਨ ਦੀ ਮੂਵਮੈਂਟ ਦੀ ਸਾਰੀ ਡਿਟੇਲ ਦੇ ਰਿਹਾ ਸੀ। ਰਾਸ਼ਿਦ ਨੇ ਕੋਲਕਾਤਾ ਦੇ ਨੇਤਾਜੀ ਨਗਰ ਥਾਣੇ ਦੀ ਪੁਲਿਸ ਨੂੰ ਇਸ ਬਾਰੇ ਵਿਚ ਨੌਂ ਅਕਤੂਬਰ ਨੂੰ ਸੂਚਨਾ ਦਿੱਤੀ ਸੀ।

ਇਸ ਤੋਂ ਬਾਅਦ ਪੁਲਿਸ ਜਾਂਚ ਵਿਚ ਲੱਗ ਗਈ ਸੀ। ਪੁਲਿਸ ਨੇ ਅਵਿਨਾਸ਼ ਨੂੰ 13 ਤੇ ਦੀਪਕ ਨੂੰ 14 ਅਕਤੂਬਰ ਨੂੰ ਗਿ੍ਫ਼ਤਾਰ ਕਰ ਲਿਆ ਸੀ। ਦੀਪਕ ਨੂੰ ਟ੍ਾਂਜ਼ਿਟ ਰਿਮਾਂਡ ‘ਤੇ ਕੋਲਕਾਤਾ ਲਿਆਂਦਾ ਗਿਆ ਹੈ। ਮੁਲਜ਼ਮ ਅਵਿਨਾਸ਼ ਮੂਲ ਰੂਪ ਨਾਲ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਸਲੌਨਾ ਪਿੰਡ ਦਾ ਰਹਿਣ ਵਾਲਾ ਹੈ। ਉਹ ਕੋਲਕਾਤਾ ਦੇ ਨੇਤਾਜੀ ਨਗਰ ਥਾਣਾ ਖੇਤਰ ਦੇ ਦੁਰਗਾ ਪ੍ਰਸੰਨ ਪਰਮਹੰਸ ਰੋਡ ਦੇ ਸਰਵੇਂਟ ਕੁਆਰਟਰ ‘ਚ ਰਹਿ ਰਿਹਾ ਸੀ। ਦੂਜਾ ਮੁਲਜ਼ਮ ਦੀਪਕ ਉੱਤਰ ਪ੍ਰਦੇਸ਼ ਦੇ ਅਮਰੋਹਾ ਦਾ ਨਿਵਾਸੀ ਹੈ। ਦੱਸਣਯੋਗ ਹੈ ਕਿ ਉਸਤਾਦ ਰਾਸ਼ਿਦ ਖ਼ਾਨ ਦੇਸ਼ ਦੇ ਮੰਨੇ-ਪ੍ਰਮੰਨੇ ਸ਼ਾਸਤਰੀ ਸੰਗੀਤ ਗਾਇਕ ਹਨ। ਉਹ ਮਸ਼ਹੂਰ ਸ਼ਾਸਤਰੀ ਸੰਗੀਤਕਾਰ ਇਨਾਇਤ ਹੁਸੈਨ ਖ਼ਾਨ ਦੇ ਪੋਤੇ ਹਨ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।

error: Content is protected !!