Home / ਤਾਜਾ ਜਾਣਕਾਰੀ / ਚੀਨ ਨੇ ਆਖਰ ਅੱਜ ਵਾਇਰਸ ਬਾਰੇ ਇਹ ਗਲ੍ਹ ਮੰਨ ਹੀ ਲਈ ਇਹ ਗਲ੍ਹ

ਚੀਨ ਨੇ ਆਖਰ ਅੱਜ ਵਾਇਰਸ ਬਾਰੇ ਇਹ ਗਲ੍ਹ ਮੰਨ ਹੀ ਲਈ ਇਹ ਗਲ੍ਹ

ਆਖਰ ਅੱਜ ਵਾਇਰਸ ਬਾਰੇ ਇਹ ਗਲ੍ਹ ਮੰਨ ਹੀ ਲਈ ਇਹ ਗਲ੍ਹ

ਚੀਨ ਨੇ ਮੰਨਿਆ ਹੈ ਕਿ ਉਸ ਨੇ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸੈਂਪਲ ਨਸ਼ਟ ਕਰ ਦਿੱਤੇ ਸਨ। ਚੀਨ ਦੇ ਵਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਕੋਰੋਨਾ ਵਾਇਰਸ ਦੇ ਮਿਲੇ ਸ਼ੁਰੂਆਤੀ ਸੈਪਲਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਕਿਹਾ ਗਿਆ ਹੈ ਕਿ ਅਜਿਹਾ ਬਾਇਓਸੇਫਟੀ ਦੇ ਕਾਰਣ ਕਿਹਾ ਗਿਆ ਸੀ।

ਚੀਨ ਦੀ ਇਹ ਪ੍ਰਤੀਕਿਰਿਆ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿਚ ਉਹਨਾਂ ਨੇ ਵਾਰ-ਵਾਰ ਕਿਹਾ ਸੀ ਕਿ ਚੀਨ ਨੇ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਇਨਫੈਕਟਿਡਾਂ ਦੇ ਸੈਂਪਲ ਮੁਹੱਈਆ ਨਹੀਂ ਕਰਵਾਏ। ਅਮਰੀਕਾ ਨੇ ਦਸੰਬਰ ਵਿਚ ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦੇ ਸੈਂਪਲ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ। ਪਰ ਚੀਨ ਦੇ ਸਿਹਤ ਅਧਿਕਾਰੀਆਂ ਨੇ ਸੈਪਲ ਨਸ਼ਟ ਕਰ ਦਿੱਤੇ ਸਨ।

ਇਸ ਬਾਰੇ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਸਾਈਂਸ ਐਂਡ ਐਜੂਕੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਲਿਓ ਡੇਂਗਫੇਂਗ ਨੇ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਲੈਬਾਰਟਰੀ ਨੂੰ ਖਤਰੇ ਤੋਂ ਬਚਾਉਣ ਲਈ ਤੇ ਬਾਇਓਸੇਫਟੀ ਦੇ ਲਿਹਾਜ਼ ਨਾਲ ਸੈਂਪਲਾਂ ਨੂੰ ਨਸ਼ਟ ਕਰਨ ਦਾ ਫੈਸਲਾ ਲਿਆ ਗਿਆ ਸੀ। ਅਨਜਾਣ ਵਾਇਰਸ ਤੋਂ ਪੈਦਾ ਹੋਣ ਵਾਲੀ ਦੂਜੀ ਮਹਾਮਾਰੀ ਦੇ ਖਤਰੇ ਨੂੰ ਘੱਟ ਕਰਨ ਲਈ ਅਜਿਹਾ ਕਦਮ ਚੁੱਕਿਆ ਗਿਆ ਸੀ।

ਉਹਨਾਂ ਕਿਹਾ ਕਿ ਸੈਂਪਲਾਂ ਨੂੰ ਮਾਮਲੇ ਦੀ ਜਾਣਕਾਰੀ ਲੁਕਾਉਣ ਲਈ ਨਸ਼ਟ ਨਹੀਂ ਕੀਤਾ ਗਿਆ ਸੀ। ਉਹਨਾਂ ਦਾ ਇਰਾਦਾ ਇਹ ਨਹੀਂ ਸੀ ਕਿ ਇਸ ਨੂੰ ਦੂਜੇ ਦੇਸ਼ਾਂ ਦੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਹੈ। ਲਿਓ ਨੇ ਕਿਹਾ ਕਿ ਅਜਿਹਾ ਸਿਰਫ ਬਾਇਓਸੇਫਟੀ ਲਈ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਅਮਰੀਕਾ ਦੇ ਕੁਝ ਅਧਿਕਾਰੀਆਂ ਨੇ ਗਲਤ ਦਿਸ਼ਾ ਦੇ ਦਿੱਤੀ ਹੈ ਤੇ ਉਹ ਲੋਕਾਂ ਵਿਚ ਅਫਵਾਹ ਫੈਲਾਅ ਰਹੇ ਹਨ।

ਲਿਓ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਵੁਹਾਨ ਵਿਚ ਨਿਮੋਨੀਆ ਦੇ ਕਾਰਣ ਬੀਮਾਰੀ ਫੈਲੀ ਤਾਂ ਰਾਸ਼ਟਰੀ ਪੱਧਰ ਦੇ ਲੈਬ ਨੇ ਵਾਇਰਸ ਦੀ ਪਛਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ, ਜਿਸ ਦੇ ਕਾਰਣ ਇਹ ਬੀਮਾਰੀ ਫੈਲੀ ਸੀ। ਲੰਬੇ ਰਿਸਰਚ ਤੇ ਮਾਹਰਾਂ ਦੀ ਰਾਇ ਤੋਂ ਬਾਅਦ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਆਰਜ਼ੀ ਤੌਰ ‘ਤੇ ਇਕ ਬਹੁਤ ਹੀ ਇਨਫੈਕਟਿਡ ਵਾਇਰਸ ਨੂੰ ਕੰਟਰੋਲ ਕਰਾਂਗੇ। ਅਸੀਂ ਬਾਇਓਸੇਫਟੀ ਦੀਆਂ ਲੋੜਾਂ ਦਾ ਧਿਆਨ ਰੱਖਦੇ ਹੋਏ ਸ਼ੁਰੂਆਤੀ ਸੈਪਲਾਂ ਨੂੰ ਨਸ਼ਟ ਕਰ ਦਿੱਤਾ।

ਉਹਨਾਂ ਕਿਹਾ ਕਿ ਚੀਨ ਵਿਚ ਇਸ ਵਾਇਰਸ ਨਾਲ ਨਿਪਟਣ ਲਈ ਸਟੈਂਡਰਡ ਤਰੀਕਾ ਹੈ। ਖਾਸਕਰਕੇ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਦੇ ਮਾਮਲਿਆਂ ਵਿਚ। ਉਹਨਾਂ ਨੇ ਕਿਹਾ ਕਿ ਜੋ ਵੀ ਲੈਬਾਰਟਰੀ ਵਾਇਰਸ ਨੂੰ ਸੁਰੱਖਿਅਤ ਰੱਖਣ ਵਿਚ ਸਮਰਥ ਨਹੀਂ ਹੁੰਦੀ ਉਹ ਜਾਂ ਤਾਂ ਵਾਇਰਸ ਦੇ ਸੈਂਪਲ ਦੂਜੀ ਲੈਬ ਵਿਚ ਭੇਜਦੀ ਹੈ ਜਾਂ ਫਿਰ ਉਹਨਾਂ ਨੂੰ ਨਸ਼ਟ ਕਰ ਦਿੰਦੀ ਹੈ। ਹਾਲਾਂਕਿ ਇਸ ਦੌਰਾਨ ਲਿਓ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਜਿਸ ਵਿਚ ਟਰੰਪ ਨੇ ਵੁਹਾਨ ਦੇ ਲੈਬ ਤੋਂ ਕੋਰੋਨਾ ਵਾਇਰਸ ਦੇ ਪੈਦਾ ਹੋਣ ਦੀ ਗੱਲ ਕਹੀ ਸੀ।

error: Content is protected !!