Home / ਤਾਜਾ ਜਾਣਕਾਰੀ / ਘਰਵਾਲੀ ਤੋਂ ਦੂਰ ਰਹਿਣ ਲਈ ਮੁੰਡੇ ਨੇ ਲਗਾਈ ਇਹ ਜੁਗਤ , ਪਰ ਪੈ ਗਈ ਮਹਿੰਗੀ – ਸਾਰੇ ਪਾਸੇ ਹੋ ਗਈ ਚਰਚਾ

ਘਰਵਾਲੀ ਤੋਂ ਦੂਰ ਰਹਿਣ ਲਈ ਮੁੰਡੇ ਨੇ ਲਗਾਈ ਇਹ ਜੁਗਤ , ਪਰ ਪੈ ਗਈ ਮਹਿੰਗੀ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਕਰੋਨਾ ਦੇ ਕਾਰਨ ਬਹੁਤ ਸਾਰੇ ਪਰਵਾਰਾਂ ਦੇ ਮੈਂਬਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਿਸ ਕਾਰਨ ਬਹੁਤ ਸਾਰੇ ਪਰਵਾਰਾਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਕਈ ਪਰਿਵਾਰਾਂ ਨੂੰ ਭਾਰਤ ਵਿੱਚ ਕੀਤੀ ਗਈ ਤਾਲਾਬੰਦੀ ਦੇ ਕਾਰਣ ਆਰਥਿਕ ਮੰਦੀ ਦੇ ਦੌਰ ਵਿਚ ਦੀ ਗੁਜ਼ਰਨਾ ਪੈ ਰਿਹਾ ਹੈ। ਜਿਸ ਕਾਰਨ ਕਈ ਪਰਿਵਾਰਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਬੇਰੁਜ਼ਗਾਰੀ ਦੇ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਰਹੇ ਹਨ। ਜਿਨ੍ਹਾਂ ਵੱਲੋਂ ਕਈ ਤਰਾਂ ਦੇ ਗ਼ਲਤ ਫੈਸਲੇ ਲਏ ਜਾਣ ਕਾਰਨ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਰੋਨਾ ਨਾਲ ਜੁੜੀਆ ਹੋਈਆ ਕੋਈ ਨਾ ਕੋਈ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ।

ਹੁਣ ਘਰ ਵਾਲੀ ਤੋਂ ਦੂਰ ਰਹਿਣ ਲਈ ਮੁੰਡੇ ਵੱਲੋਂ ਇਹ ਜੁਗਤ ਲੜਾਈ ਗਈ ਹੈ ਜੋ ਉਸ ਲਈ ਹੀ ਮਹਿੰਗੀ ਪੈ ਗਈ ਅਤੇ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਦੌਰ ਦੇ ਛੋਟੀ ਗਵਾਲਟੋਲੀ ਤੋਂ ਸਾਹਮਣੇ ਆਈ ਹੈ। ਦੋਸ਼ੀ ਵੱਲੋਂ ਇਹ ਸਭ ਕੁੱਝ ਆਪਣੀ ਪਤਨੀ ਤੋਂ ਦੂਰ ਰਹਿਣ ਲਈ ਕੀਤਾ ਗਿਆ ਹੈ। ਉਸ ਵੱਲੋਂ ਨਕਲੀ ਰਿਪੋਰਟ ਬਣਾ ਕੇ ਆਪਣੇ ਪਿਤਾ ਅਤੇ ਪਤਨੀ ਨੂੰ ਭੇਜ ਦਿੱਤੀ ਗਈ ਸੀ ਅਤੇ ਖੁਦ ਕਿਸੇ ਨੂੰ ਦੱਸੇ ਬਿਨਾਂ ਘਰੋਂ ਗਾਇਬ ਹੋ ਗਿਆ ਸੀ।

ਪਰਿਵਾਰਕ ਮੈਂਬਰਾਂ ਨੂੰ ਇਸ ਨਕਲੀ ਰਿਪੋਰਟ ਤੇ ਸ਼ੱਕ ਹੋਣ ਦੌਰਾਨ ਪ੍ਰਯੋਗਸ਼ਾਲਾ ਤੋਂ ਜਾਣਕਾਰੀ ਲਈ ਗਈ ਤਾਂ ਇਸ ਗੱਲ ਦਾ ਖੁਲਾਸਾ ਹੋ ਗਿਆ , ਕਿ ਦੋਸ਼ੀ ਵੱਲੋਂ ਦਿਖਾਈ ਗਈ ਰਿਪੋਰਟ ਨਕਲੀ ਹੈ। ਕਿਉਂਕਿ ਪਰਿਵਾਰਕ ਮੈਂਬਰ ਜਾਣਦੇ ਸਨ ਕਿ ਦੋਸ਼ੀ ਵਿੱਚ ਕੋਈ ਵੀ ਕਰੋਨਾ ਦਾ ਲੱਛਣ ਨਹੀਂ ਹੈ। ਦੋਸ਼ੀ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਉਸ ਵੱਲੋਂ ਇਕ ਨਿੱਜੀ ਪ੍ਰਯੋਗਸ਼ਾਲਾ ਦੀ ਵੈਬਸਾਈਟ ਤੋ ਕਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਰਿਪੋਰਟ ਡਾਊਨਲੋਡ ਕੀਤੀ ਗਈ ਸੀ। ਜਿਸ ਵਿਚ ਧੋਖੇ ਨਾਲ ਆਪਣਾ ਨਾਮ ਲਿਖ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ 26 ਸਾਲਾ ਇਸ ਵਿਅਕਤੀ ਦਾ ਵਿਆਹ ਫਰਵਰੀ ਮਹੀਨੇ ਵਿੱਚ ਹੋਇਆ ਸੀ। ਕੁਝ ਨਿੱਜੀ ਸਮੱਸਿਆਵਾਂ ਕਾਰਨ ਉਸਨੇ ਆਪਣੀ ਨਵ-ਵਿਆਹੁਤਾ ਪਤਨੀ ਤੋਂ ਦੂਰੀ ਬਣਾਈ ਰੱਖੀ ਸੀ। ਜਿਸ ਕਾਰਨ ਦੋਹਾਂ ਵਿਚਕਾਰ ਝਗੜਾ ਚੱਲ ਰਿਹਾ ਸੀ।

error: Content is protected !!