Home / ਤਾਜਾ ਜਾਣਕਾਰੀ / ਘਰਵਾਲੀਆਂ ਚਾਹੀਦੀਆਂ ਨੇ ਤਾਂ ਵਾਪਿਸ ਚਲੇ ਜਾਓ ਆਪਣੇ ਮੁਲਕ, ਭਾਰਤੀ ਜੋੜਿਆਂ ਲਈ ਨਹੀਂ ਬਦਲੇ ਜਾ ਸਕਦੇ ਨਿਯਮ, ਜਾਣੋ ਮਾਮਲਾ

ਘਰਵਾਲੀਆਂ ਚਾਹੀਦੀਆਂ ਨੇ ਤਾਂ ਵਾਪਿਸ ਚਲੇ ਜਾਓ ਆਪਣੇ ਮੁਲਕ, ਭਾਰਤੀ ਜੋੜਿਆਂ ਲਈ ਨਹੀਂ ਬਦਲੇ ਜਾ ਸਕਦੇ ਨਿਯਮ, ਜਾਣੋ ਮਾਮਲਾ

ਨਿਊਜ਼ੀਲੈਂਡ ਦੇ ਆਰਥਿਕ ਵਿਕਾਸ ਮੰਤਰੀ ਸ਼ੇਨ ਜੋਨਸ ਨੇ ਕਿਹਾ ਹੈ ਕਿ ਜਿਹੜੇ ਭਾਰਤੀ ਮੂਲ ਦੇ ਲੋਕ ਇਹ ਸਮਝ ਰਹੇ ਹਨ ਕਿ ਨਿਊਜ਼ੀਲੈਂਡ ਸਰਕਾਰ ਇਮੀਗ੍ਰੇਸ਼ਨ ਦੀਆਂ ਨੀਤੀਆਂ ਕਾਰਨ ਉਨ੍ਹਾਂ ਨੂੰ ਆਪਣੀਆਂ ਪਤਨੀਆਂ ਨੂੰ ਭਾਰਤ ਤੋਂ ਨਿਊਜ਼ੀਲੈਂਡ ਵਿੱਚ ਬੁਲਾਉਣ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਉਹ ਲੋਕ ਪਹਿਲਾਂ ਹੀ ਫਲਾਈਟ ਰਾਹੀਂ ਵਾਪਿਸ ਜਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਲਕ ਦੁਆਰਾ ਕਿਸੇ ਵੀ ਵਿਸ਼ੇਸ਼ ਭਾਈਚਾਰੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਂਦਾ। ਸਗੋਂ ਇਹ ਤਾਂ ਇਮੀਗ੍ਰੇਸ਼ਨ ਵਿਭਾਗ ਦੀਆਂ ਨੀਤੀਆਂ ਹਨ। ਇਸ ਦਾ ਹਰ ਕਿਸੇ ਨੂੰ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਵੱਲੋਂ ਕਿਸੇ ਨਾਲ ਵੀ ਜੋ ਸਲੂਕ ਕੀਤਾ ਜਾ ਰਿਹਾ ਹੈ।

ਉਹ ਇਮੀਗ੍ਰੇਸ਼ਨ ਦੇ ਕਾਨੂੰਨ ਅਨੁਸਾਰ ਹੋ ਰਿਹਾ ਹੈ। ਜਿਸ ਤਰ੍ਹਾਂ ਸਾਡੇ ਮੁਲਕ ਵਿੱਚ ਲੋਕ ਧੜਾਧੜ ਵਿਦੇਸ਼ਾਂ ਵਿੱਚ ਜਾ ਰਹੇ ਹਨ। ਤਿਉਂ ਤਿਉਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰੀ ਜਾ ਰਹੀਆਂ ਹਨ। ਸਾਡੇ ਮੁਲਕ ਦਾ ਹਰ ਇਨਸਾਨ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਹੜੇ ਮੁੰਡੇ ਨਿਊਜ਼ੀਲੈਂਡ ਵਿੱਚ ਗਏ ਹੋਏ ਹਨ। ਉਹ ਵਿਆਹ ਕਰਵਾ ਕੇ ਆਪਣੀਆਂ ਪਤਨੀਆਂ ਨੂੰ ਵੀ ਲਿਜਾਣਾ ਚਾਹੁੰਦੇ ਹਨ। ਜਦੋਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਨਜ਼ੂਰੀ ਦੇਣ ਵਿੱਚ ਦੇਰੀ ਕੀਤੀ ਜਾਂਦੀ ਹੈ ਤਾਂ

ਇਹ ਲੋਕਾਂ ਨੂੰ ਦੁੱਖ ਹੁੰਦਾ ਹੈ ਪਰ ਨਿਊਜ਼ੀਲੈਂਡ ਦੇ ਆਰਥਿਕ ਵਿਕਾਸ ਮੰਤਰੀ ਦਾ ਬਿਆਨ ਹੈ ਕਿ ਜਿਹੜੇ ਭਾਰਤੀ ਸੋਚਦੇ ਹਨ ਕਿ ਉਨ੍ਹਾਂ ਨੂੰ ਆਪਣੀਆਂ ਪਤਨੀਆਂ ਭਾਰਤ ਤੋਂ ਮੰਗਵਾਉਣ ਵਿੱਚ ਦੇਰੀ ਲੱਗ ਰਹੀ ਹੈ। ਉਹ ਵਾਪਸ ਭਾਰਤ ਜਾ ਸਕਦੇ ਹਨ। ਇਹ ਲੋਕ ਇਮੀਗ੍ਰੇਸ਼ਨ ਦੀਆਂ ਨੀਤੀਆਂ ਵਿੱਚ ਨੁਕਸ ਕੱਢ ਰਹੇ ਹਨ। ਉਨ੍ਹਾਂ ਦੇ ਰੇਡੀਓ ਤੇ ਦਿੱਤੇ ਇਸ ਬਿਆਨ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਕਈ ਭਾਰਤੀ ਜੋੜੇ ਛੇ ਛੇ ਮਹੀਨੇ ਤੋਂ ਵਿਆਹ ਕਰਵਾ ਕੇ ਭਾਰਤ ਵਿੱਚ ਹੀ ਬੈਠੇ ਹਨ ਕਿ ਕਦੋਂ ਉਨ੍ਹਾਂ ਨੂੰ ਇਕੱਠਿਆਂ ਨਿਊਜ਼ੀਲੈਂਡ ਜਾਣ ਦੀ ਇਜਾਜ਼ਤ ਮਿਲਦੀ ਹੈ।

ਇਸ ਤਰ੍ਹਾਂ ਉਹ ਆਪਣਾ ਕੰਮ ਵੀ ਛੱਡੀ ਬੈਠੇ ਹਨ। ਭਾਰਤ ਵਿੱਚ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦੇ ਇਕੱਠੇ ਵਿਚਰਨ ਦੀ ਪਰੰਪਰਾ ਨਹੀਂ ਹੈ। ਜਦੋਂ ਵਿਆਹ ਦੀ ਇਮੀਗ੍ਰੇਸ਼ਨ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਗੱਲ ਅੜਿੱਕਾ ਪਾਉਂਦੀ ਹੈ ਅਤੇ ਇਮੀਗ੍ਰੇਸ਼ਨ ਵਿਆਹ ਨੂੰ ਸੱਚ ਨਹੀਂ ਮੰਨਦੀ। ਅਗਸਤ ਮਹੀਨੇ ਤੱਕ 87 ਵਿੱਚੋਂ ਸਿਰਫ਼ 10 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਜਦ ਕਿ ਨਿਊਜ਼ੀਲੈਂਡ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ। ਉਹ ਇਕੱਲੇ ਭਾਰਤੀਆਂ ਤੇ ਹੀ ਲਾਗੂ ਨਹੀਂ ਕਰ ਰਹੇ।

error: Content is protected !!