Home / ਤਾਜਾ ਜਾਣਕਾਰੀ / ਗੱਡੀਆਂ ਕਾਰਾਂ ਚਲਾਉਣ ਵਾਲਿਆਂ ਲਈ ਆਈ ਵੱਡੀ ਖਬਰ – ਹੁਣ ਸ਼ੁਰੂ ਹੋ ਗਿਆ ਇਹ ਕੰਮ

ਗੱਡੀਆਂ ਕਾਰਾਂ ਚਲਾਉਣ ਵਾਲਿਆਂ ਲਈ ਆਈ ਵੱਡੀ ਖਬਰ – ਹੁਣ ਸ਼ੁਰੂ ਹੋ ਗਿਆ ਇਹ ਕੰਮ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਲੋਕਾਂ ਵੱਲੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਵਾਜਾਈ ਲਈ ਬਹੁਤ ਸਾਰੇ ਵਰਤੇ ਜਾਂਦੇ ਵਾਹਨਾਂ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਂਦੇ ਹਨ। ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਸੜਕੀ ਆਵਾਜਾਈ ਅਤੇ ਰਾਜ ਮੰਤਰਾਲੇ ਵੱਲੋਂ ਸਮੇਂ ਸਮੇਂ ਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਜਿਸ ਸਦਕਾ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ।

ਲੋਕਾਂ ਵੱਲੋਂ ਸੜਕੀ ਆਵਾਜਾਈ ਦੀ ਵਰਤੋਂ ਆਪਣੀ ਮੰਜ਼ਲ ਤਕ ਸਮੇਂ ਸਿਰ ਪਹੁੰਚਣ ਲਈ ਕੀਤੀ ਜਾਂਦੀ ਹੈ। ਹੁਣ ਗੱਡੀਆਂ ਕਾਰਾਂ ਚਲਾਉਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸ਼ੁਰੂ ਹੋ ਗਿਆ ਹੈ ਇਹ ਕੰਮ। ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਟੈਸਟ ਦੇਣ ਹੁਣ ਲਾਜ਼ਮੀ ਨਹੀਂ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਤੁਹਾਨੂੰ ਡਰਾਈਵਿੰਗ ਸੈਂਟਰ ਵਿਖੇ ਲਾਈਟ ਮੋਟਰ ਵਹੀਕਲ ਕੋਰਸ ਲਈ ਚਾਰ ਹਫ਼ਤਿਆਂ ਵਿੱਚ 29 ਘੰਟੇ ਦੀ ਡਰਾਈਵਿੰਗ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ 28 ਦਿਨਾਂ ਲਈ ਡਰਾਈਵਿੰਗ ਵੀ ਸਿੱਖਣੀ ਪਵੇਗੀ।

ਅਗਰ ਡਰਾਈਵਿੰਗ ਸੈਂਟਰ ਵਾਲੇ ਤੁਹਾਨੂੰ ਪਾਸ ਕਰਦੇ ਹਨ ਤਾਂ ਇਸ ਤੋਂ ਬਾਅਦ ਕੋਈ ਲਾਇਸੰਸ ਲਈ ਟੈਸਟ ਦੇਣ ਦੀ ਜਰੂਰਤ ਨਹੀਂ ਹੋਵੇਗੀ। ਨਵੇਂ ਨਿਯਮਾਂ ਦੇ ਮੁਤਾਬਕ ਡਰਾਈਵਿੰਗ ਸਿਖਲਾਈ ਕੇਂਦਰ ਉੱਚ ਪੱਧਰੀ ਸਿਖਲਾਈ ਪ੍ਰਦਾਨ ਕਰਨ ਲਈ ਸਿਮੂਲੇਟਰਾਂ ਦੇ ਨਾਲ ਸਮਰਪਿਤ ਟੈਸਟ ਟਰੈਕ ਨਾਲ ਲੈਸ ਹੋਣਗੇ। ਜਿੱਥੇ ਡਰਾਈਵਿੰਗ ਬਾਰੇ ਪੂਰੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਲੋਕ ਡਰਾਈਵਿੰਗ ਦੇ ਮੁੱਢਲੇ ਨਿਯਮਾਂ ਬਾਰੇ ਸਿੱਖ ਸਕਣ ਅਤੇ ਸੜਕਾਂ ਉੱਤੇ ਵਧੀਆ ਢੰਗ ਨਾਲ ਵਾਹਨ ਚਲਾ ਸਕਣ। ਡਰਾਈਵਿੰਗ ਸਿਖਲਾਈ ਲਈ ਛੇ ਹਫ਼ਤਿਆਂ ਵਿੱਚ 38 ਘੰਟੇ ਲਈ ਕੋਰਸ ਹੋਵੇਗਾ।

ਨਿਯਮਾਂ ਦੇ ਮੁਤਾਬਕ ਅਗਰ ਤੁਸੀਂ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸੈਂਟਰ ਤੋਂ ਸਿਖਲਾਈ ਲਈ ਹੈ ਤਾਂ ਤੁਹਾਨੂੰ ਡਰਾਈਵਿੰਗ ਲਾਇਸੰਸ ਬਣਾਉਣ ਲਈ ਆਰ. ਟੀ.ਆਈ. ਦਫ਼ਤਰ ਜਾ ਕੇ ਟੈਸਟ ਦੇਣ ਦੀ ਜ਼ਰੂਰਤ ਨਹੀ ਹੋਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਡਰਾਈਵਿੰਗ ਟ੍ਰੇਨਿੰਗ ਸੈਂਟਰ ਨੂੰ ਮਾਨਤਾ ਦੇਣਾ ਸ਼ੁਰੂ ਕਰ ਦਿੱਤਾ ਹੈ। ਸੜਕ ਹਾਦਸੇ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਡਰਾਈਵਿੰਗ ਲਾਇਸੰਸ ਦੇ ਨਿਯਮਾਂ ਵਿੱਚ 1 ਜੁਲਾਈ ਤੋਂ ਬਦਲਾਅ ਕੀਤਾ ਹੈ। ਇਸ ਤੋਂ ਪਹਿਲਾਂ ਲਾਇਸੈਸ ਬਣਾਉਣ ਲਈ ਦਫ਼ਤਰ ਜਾ ਕੇ ਟੈਸਟ ਦੇਣਾ ਲਾਜ਼ਮੀ ਹੁੰਦਾ ਸੀ। ਪਰ ਹੁਣ ਟੈਸਟ ਦੇਣਾ ਲਾਜ਼ਮੀ ਨਹੀਂ ਹੋਵੇਗਾ।

error: Content is protected !!