Home / ਵਾਇਰਲ / ਗੁੱਗੂ ਗਿੱਲ ਨੇ ਕੀਤਾ ਵੱਡਾ ਖੁਲਾਸਾ ਇਸ ਕਰਕੇ ਹੋਇਆ ਸੀ ਯੋਗਰਾਜ ਨਾਲ ਖੜਕਾ ਦੜਕਾ

ਗੁੱਗੂ ਗਿੱਲ ਨੇ ਕੀਤਾ ਵੱਡਾ ਖੁਲਾਸਾ ਇਸ ਕਰਕੇ ਹੋਇਆ ਸੀ ਯੋਗਰਾਜ ਨਾਲ ਖੜਕਾ ਦੜਕਾ

ਇਸ ਕਰਕੇ ਹੋਇਆ ਸੀ ਯੋਗਰਾਜ ਨਾਲ ਖੜਕਾ ਦੜਕਾ

ਜੇਕਰ ਪੁਰਾਣੀਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਲੈਂਦਿਆਂ ਦੋ ਨਾਮ ਸਾਹਮਣੇ ਆ ਜਾਂਦੇ ਹਨ ਉਹਨਾਂ ਦੀ ਜੋੜੀ ਬਹੁਤ ਜ਼ਿਆਦਾ ਮਸ਼ਹੂਰ ਰਹੀ ਇੱਕ ਤੋੰ ਇੱਕ ਉਸ ਸਮੇਂ ਦੀ ਪੰਜਾਬੀ ਸੁਪਰਹਿੱਟ ਫਿਲਮ ਇਹਨਾਂ ਦੋਵਾਂ ਨੇ ਕੀਤੀ, ਯੋਗਰਾਜ ਤੇ ਗੁੱਗੂ ਗਿੱਲ ਦੀਆਂ ਫਿਲਮਾਂ ਦੇ ਪੰਜਾਬੀ ਦੀਵਾਨੇ ਹੁੰਦੇ ਸਨ। ਅੱਜ ਵੀ ਇਹਨਾਂ ਦਾ ਪੰਜਾਬੀ ਫਿਲਮਾਂ ਵਿਚ ਨਾਮ ਗੂੰਜਦਾ ਹੈ ਵੱਡੇ ਵੱਡੇ ਪ੍ਰੋਡਿਊਸਰ ਅੱਜ ਵੀ ਇਹਨਾਂ ਦੋਵਾਂ ਨੂੰ ਆਪਣੀਆਂ ਫਿਲਮਾਂ ਵਿਚ ਲੈਂਦੇ ਨੇ ਪਰ ਇੱਕ ਸਮੇਂ ਅਜਿਹਾ ਦੌਰ ਆਇਆ ਸੀ ਕਿ ਗੁੱਗੂ ਗਿੱਲ ਤੇ ਯੋਗਰਾਜ ਦੇ ਵਿਚ ਆਪਸੀ ਅਣਬਣ ਹੋ ਗਈ ਸੀ

ਜਿਸ ਤੋ ਬਾਅਦ ਇਹਨਾਂ ਦੋਵਾਂ ਨੇ ਆਪਸ ਵਿਚ ਫਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ ਤੇ ਸੁਪਰਹਿੱਟ ਫਿਲਮ ਜਿਊਣਾ ਮੌੜ ਤੋੰ ਬਾਅਦ ਗੁੱਗੂ ਗਿੱਲ ਨੇ ਤਕਰੀਬਨ ਚਾਰ ਪੰਜ ਸਾਲ ਕੋਈ ਵੀ ਫਿਲਮ ਨਹੀਂ ਕੀਤੀ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਦੂਜੇ ਨਾਲ ਫਿਲਮਾਂ ਕਰਨੀਆਂ ਬੰਦ ਤਾਂ ਕੀਤੀਆਂ ਸਨ ਪਰ ਕਿਸੇ ਨੇ ਸਾਨੂੰ ਜਲਦ ਇਕੱਠਾ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਸਾਨੂੰ ਕੋਈ ਵੀ ਇਕੱਠਿਆਂ ਨੂੰ ਫਿਲਮ ਚ ਲੈਣਾ ਨਹੀਂ ਸੀ ਚਹੁੰਦੇ। ਆਪਣੇ ਬਚਪਨ ਬਾਰੇ ਵੀ ਇਸ ਇੰਟਰਵਿਊ ਵਿਚ ਗੁੱਗੂ ਗਿੱਲ ਨੇ ਬੇਹੱਦ ਗੱਲਾਂ ਕੀਤੀਆਂ। ਉਹਨਾਂ ਨੇ ਦੱਸਿਆ ਬਚਪਨ ਵਿਚ ਉਹਨਾਂ ਨੂੰ ਗਾਉਣ ਦਾ ਸ਼ੌਕ ਸੀ

ਉਹ ਸਟੇਜਾਂ ਤੇ ਵੀ ਗਾਉੰਦੇ ਰਹੇ ਆਪਣੀਆਂ ਫਿਲਮਾਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਜੇਕਰ ਉਹਨਾਂ ਦੇ ਦਿਲ ਦੇ ਸਭ ਤੋੰ ਨੇੜੇ ਕੋਈ ਫਿਲਮ ਹੈ ਤਾਂ ਉਹ ਹੈ ਜਿਉਣਾ ਮੌੜ ਹੈ ਜਿਸਨੂੰ ਉਹਨਾਂ ਦੇ ਸਰੋਤਿਆਂ ਨੇ ਵੀ ਬਹੁਤ ਪਸੰਦ ਕੀਤਾ ਸੀ ਬਾਕੀ ਇਸ ਵੀਡੀਓ ਚ ਉਹਨਾਂ ਦੇ ਨਿੱਜ਼ੀ ਜ਼ਿੰਦਗੀ ਤੇ ਪੰਜਾਬੀ ਫਿਲਮ ਸਫਰ ਬਾਰੇ ਵੀ ਬਹੁਤ ਹੀ ਗੱਲਾਂ ਕੀਤੀਆਂ ਜਿਸਨੂੰ ਤੁਸੀਂ ਦੇਖਕੇ ਆਪਣੇ ਵਿਚਾਰ ਦੱਸੋ

error: Content is protected !!