ਆਈ ਤਾਜਾ ਵੱਡੀ ਖਬਰ
ਮਾਛੀਵਾੜਾ ਸ਼ਹਿਰ ਦੀ ਇੰਦਰਾ ਕਾਲੋਨੀ ਦੇ ਗੁਰਦੁਆਰਾ ਸਾਹਿਬ ‘ਚ ਅੱਧੀ ਰਾਤ ਨੂੰ ਅਜਿਹੀ ਅਨਾਊਂਸਮੈਂਟ ਹੋਈ ਕਿ ਸਾਰੇ ਪਾਸੇ ਰੌਲਾ ਪੈ ਗਿਆ। ਅਨਾਊਂਸਮੈਂਟ ‘ਚ ਕਿਹਾ ਗਿਆ ਕਿ ਇੱਥੇ ਚੀਤਾ ਘੁੰਮ ਰਿਹਾ ਹੈ ਅਤੇ ਲੋਕ ਆਪਣੇ ਬਚਾਅ ਲਈ ਸਾਵਧਾਨ ਰਹਿਣ ਪਰ ਚੀਤਾ ਆਉਣ ਦੀ ਖ਼ਬਰ ਅ ਫ਼ ਵਾ ਹ ਹੈ ਜਾਂ ਸੱਚਾਈ, ਇਸ ਬਾਰੇ ਸਵੇਰ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ਦੀ ਇੰਦਰਾ ਕਾਲੋਨੀ ਦੇ ਗੁਰਦੁਆਰਾ ਸਾਹਿਬ ਤੋਂ ਅੱਧੀ ਰਾਤ ਨੂੰ ਅਨਾਊਂਸਮੈਂਟ ਹੋਈ ਕਿ ਇਲਾਕੇ ‘ਚ ਚੀਤਾ ਦੇਖਿਆ ਗਿਆ ਹੈ, ਇਸ ਲਈ ਲੋਕ ਸਾਵਧਾਨ ਰਹਿਣ।
ਦੱਸਿਆ ਜਾ ਰਿਹਾ ਹੈ ਕਿ ਇੰਦਰਾ ਕਾਲੋਨੀ ਦੇ ਨਾਲ ਹੀ ਲੱਗਦੇ ਬਿਜਲੀ ਘਰ ਨੇੜ੍ਹੇ ਅੱਧੀ ਰਾਤ ਨੂੰ ਇੱਕ ਵਿਅਕਤੀ ਨੇ ਘਰ ਨੇੜੇ ਇੱਕ ਜਾਨਵਰ ਘੁੰਮਦਾ ਦੇਖਿਆ, ਜੋ ਕਿ ਚੀਤੇ ਵਰਗਾ ਦੱਸ ਰਿਹਾ ਹੈ। ਉਸ ਵਿਅਕਤੀ ਨੇ ਆਪਣੇ ਮੋਬਾਇਲ ਰਾਹੀਂ ਕਈ ਲੋਕਾਂ ਨੂੰ ਸੁਚੇਤ ਕੀਤਾ, ਜਿਸ ਤੋਂ ਬਾਅਦ ਲੋਕਾਂ ਦੀ ਜਾ ਨ-ਮਾਲ ਦੀ ਰੱਖਿਆ ਲਈ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਵੀ ਕਰਵਾ ਦਿੱਤੀ ਗਈ। ਸ਼ੁੱਕਰਵਾਰ ਸਵੇਰੇ ਜਦੋਂ ਸ਼ਹਿਰ ਦੀ ਸੰਘਣੀ ਆਬਾਦੀ ਨੇੜ੍ਹੇ ਚੀਤਾ ਆਉਣ
ਦੀ ਖ਼ਬਰ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹੀ ਪਤਾ ਲੱਗਾ ਕਿ ਸਿਰਫ ਇੱਕ ਵਿਅਕਤੀ ਨੇ ਹੀ ਰੌ ਲਾ ਪਾਇਆ ਕਿ ਉਸ ਨੇ ਚੀਤਾ ਦੇਖਿਆ, ਜਦੋਂ ਕਿ ਬਾਕੀ ਹੋਰ ਕਿਸੇ ਵੀ ਵਿਅਕਤੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇੰਦਰਾ ਕਾਲੋਨੀ ਨੇੜ੍ਹੇ ਚੀਤਾ ਆਉਣ ਦੀ ਖ਼ਬਰ ਨੇ ਲੋਕਾਂ ‘ਚ ਬੇਸ਼ੱਕ ਸ ਹਿ ਮ ਦਾ ਮਾਹੌਲ ਪੈਦਾ ਕੀਤਾ ਪਰ ਅੱਜ ਸਵੇਰੇ ਇਸ ਜਾਨਵਰ ਸਬੰਧੀ ਕੋਈ ਸੰਤੁਸ਼ਟੀਜਨਕ ਪੁ ਸ਼ ਟੀ ਨਹੀਂ ਹੋਈ। ਇਸ ਕਾਰਨ ਇਹ ਅ ਫ਼ ਵਾ ਹ ਹੈ ਜਾਂ ਸੱਚ,
ਇਸ ਦੀ ਪੁਸ਼ਟੀ ਪੁਲਸ ਪ੍ਰਸਾਸ਼ਨ ਨੂੰ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਮਾਛੀਵਾੜਾ ਨੇੜ੍ਹੇ ਜੰਗਲੀ ਖੇਤਰ ‘ਚ ਕੁੱਝ ਸਾਲ ਪਹਿਲਾਂ ਚੀਤਾ ਆਇਆ ਸੀ, ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ
