ਮਾਛੀਵਾੜਾ ਦੇ ਪਿੰਡ ਟਾਂਡਾ ਕੁਸ਼ਲ ਸਿੰਘ ਨੇ 36 ਸਾਲਾ ਬਲਬੀਰ ਸਿੰਘ ਨੂੰ ਜਰਮਨ ਤੋਂ ਜਿਉਂਦੇ ਜੀਅ ਵਾਪਸ ਮੁੜਨਾ ਨਸੀਬ ਨਹੀਂ ਹੋਇਆ। ਕਰਮ ਸਿੰਘ ਦਾ ਪੁੱਤਰ ਬਲਵੀਰ ਸਿੰਘ ਸਨ। 2008 ਵਿੱਚ ਜਰਮਨ ਗਿਆ ਸੀ ਅਤੇ ਉੱਥੋਂ ਦੀ ਪੱਕੀ ਨਾਗਰਿਕਤਾ ਲੈਣ ਦੇ ਲਾਲਚ ਵਿੱਚ ਉਹ ਇੱਕ ਵਾਰ ਵੀ ਵਾਪਸ ਭਾਰਤ ਨਹੀਂ ਆਇਆ। ਹੁਣ ਕੁਝ ਹੀ ਮਹੀਨਿਆਂ ਵਿੱਚ ਉਸ ਨੂੰ ਪੱਕੀ ਨਾਗਰਿਕਤਾ ਮਿਲਣੀ ਸੀ ਪਰ ਕਿਸਮਤ ਨੂੰ ਕੁਝ ਹੋ ਰਹੇ ਮਨਜ਼ੂਰ ਸੀ। ਉਸ ਦੀ ਦੇਹ ਪਿੰਡ ਪਹੁੰਚਣ ਕਾਰਨ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਉਥੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਬਲਵੀਰ ਸਿੰਘ ਰੋਜ਼ੀ ਰੋਟੀ ਦੀ ਭਾਲ ਵਿੱਚ ਅੱਜ ਤੋਂ 11 ਸਾਲ ਪਹਿਲਾਂ 2008 ਵਿੱਚ ਜਰਮਨ ਗਿਆ ਸੀ। ਉੱਥੇ ਉਹ ਵੋਲਫਸਵਰਗ ਦੇ ਸ਼ਹਿਰ ਲਿਟਾਓ ਵਿੱੱਚ ਇੱਕ ਰੈਸਟੋਰੈਂਟ ਵਿੱਚ ਕੁੱਕ ਦੇ ਤੌਰ ਤੇ ਕੰਮ ਕਰ ਰਿਹਾ ਸੀ। ਉੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਜਾਨ ਚਲੀ ਗਈ। ਉਸ ਨਾਲ ਇਹ ਹਾਦਸਾ 16 ਅਕਤੂਬਰ ਨੂੰ ਵਾਪਰਿਆ ਦੱਸਿਆ ਜਾਂਦਾ ਹੈ। ਬਲਬੀਰ ਸਿੰਘ ਦੇ ਮਨ ਵਿੱਚ ਇੱਕ ਹੀ ਤਾਂਗ ਸੀ ਕਿ ਉਹ ਕਿਸੇ ਤਰ੍ਹਾਂ ਜਰਮਨ ਵਿੱਚ ਪੱਕਾ ਹੋ ਜਾਵੇ।
ਆਪਣੀ ਇਸ ਇੱਛਾ ਦੀ ਪੂਰਤੀ ਲਈ ਉਹ ਲਗਾਤਾਰ ਜਰਮਨ ਵਿੱਚ ਕੰਮ ਕਰਦਾ ਰਿਹਾ। ਉਹ ਆਪਣੇ ਪਰਿਵਾਰ ਤੋਂ ਇੰਨੀ ਦੂਰ ਰਿਹਾ। ਉਸ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਦੀਆਂ ਖੁਸ਼ੀਆਂ ਦੀ ਉਹ ਇੰਨੀ ਮਿਹਨਤ ਕਰ ਰਿਹਾ ਹੈ। ਉਨ੍ਹਾਂ ਨਾਲ ਜਿਉਂਦੇ ਜੀ ਮੇਲ ਹੋਵੇਗਾ ਵੀ ਜਾਂ ਨਹੀਂ। ਬਲਵੀਰ ਸਿੰਘ ਨੇ ਕੁੱਝ ਹੀ ਮਹੀਨਿਆਂ ਵਿੱਚ ਜਰਮਨ ਦਾ ਪੱਖਾ ਨਾਗਰਿਕ ਬਣ ਜਾਣਾ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ।
ਉਸ ਦੀ ਦੇਹ ਪਿੰਡ ਪਹੁੰਚਣ ਤੇ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਉਸ ਦੇ ਪਿਤਾ ਕਰਮ ਸਿੰਘ ਅਤੇ ਪੁੱਤਰਾਂ ਹਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੇ ਚਿਖਾ ਨੂੰ ਅੱਗ ਦਿਖਾਈ। ਇਸ ਦੁੱਖ ਦੀ ਘੜੀ ਵਿੱਚ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਸਮਾਜ ਸੇਵਕ ਸ਼ਿਵ ਕੁਮਾਰ ਸ਼ਿਵਲੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਬਿਨਾਂ ਸਾਬਕਾ ਸਰਪੰਚ ਦਲਜੀਤ ਸਿੰਘ ਬੁੱਲੇਵਾਲ, ਕੁਲਵਿੰਦਰ ਸਿੰਘ ਮਾਣੇਵਾਲ, ਬਹਾਦਰ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਸਾਥੀ ਵੀ ਸ਼ਾਮਿਲ ਰਹੇ।
