Home / ਤਾਜਾ ਜਾਣਕਾਰੀ / ਖੁਸ਼ਖਬਰੀ ਭਾਰਤੀ ਵਿਦੇਸ਼ੀ ਨਾਗਰਿਕਾਂ ਲਈ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਖੁਸ਼ਖਬਰੀ ਭਾਰਤੀ ਵਿਦੇਸ਼ੀ ਨਾਗਰਿਕਾਂ ਲਈ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਭਾਰਤੀ ਵਿਦੇਸ਼ੀ ਨਾਗਰਿਕਾਂ ਨੂੰ ਸਰਕਾਰ ਨੇ ਦਿੱਤਾ ਇਹ ਵੱਡਾ ਤੋਹਫਾ

ਨਵੀਂ ਦਿੱਲੀ— ਭਾਰਤੀ ਵਿਦੇਸ਼ੀ ਨਾਗਰਿਕਾਂ (ਓ. ਸੀ. ਆਈਜ਼.) ਲਈ ਗੁੱਡ ਨਿਊਜ਼ ਹੈ। ਹੁਣ ਉਹ ਵੀ ਨੈਸ਼ਨਲ ਪੈਨਸ਼ਨ ਸਕੀਮ (ਐੱਨ. ਪੀ. ਐੱਸ.) ‘ਚ ਨਿਵੇਸ਼ ਕਰ ਸਕਦੇ ਹਨ ਤੇ ਇਸ ਤ ਹਿ ਤ ਮਿਲਦੇ ਟੈਕਸ ਲਾਭਾਂ ਦਾ ਫਾਇਦਾ ਉਠਾ ਸਕਣਗੇ। ਸਰਕਾਰ ਨੇ ਓ. ਸੀ. ਆਈਜ਼. ਨੂੰ ਐੱਨ. ਪੀ. ਸੀ. ‘ਚ ਨਿਵੇਸ਼ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਓ. ਸੀ. ਆਈ. ਦੇ ਤੌਰ ‘ਤੇ ਰਜਿਸਟਰਡ ਲੋਕਾਂ ਲਈ ਇਹ ਵੱਡੀ ਖੁਸ਼ਖਬਰੀ ਹੈ। ਪੈਨਸ਼ਨ ਫੰਡ ਪ੍ਰਬੰਧਨ ਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਇਹ ਐਲਾਨ ਕੀਤਾ ਕਿ ਓ. ਸੀ. ਆਈਜ਼. ਵੀ ਹੁਣ ਐੱਨ. ਆਰ. ਆਈਜ਼. ਦੀ ਤਰ੍ਹਾਂ ਨੈਸ਼ਨਲ ਪੈਨਸ਼ਨ ਸਕੀਮ ਨਾਲ ਜੁੜ ਸਕਦੇ ਹਨ।

ਇਸ ਤੋਂ ਪਹਿਲਾਂ ਓ. ਸੀ. ਆਈ. ਨੈਸ਼ਨਲ ਪੈਨਸ਼ਨ ਸਕੀਮ ‘ਚ ਨਿਵੇਸ਼ ਨਹੀਂ ਕਰ ਸਕਦੇ ਸਨ। ਮਈ 2015 ‘ਚ ਪੀ. ਐੱਫ. ਆਰ. ਡੀ. ਏੇ. ਨੇ ਇਕ ਸਰਕੂਲਰ ‘ਚ ਕਿਹਾ ਸੀ ਕਿ ਐੱਚ. ਯੂ. ਐੱਫ., ਓ. ਸੀ. ਆਈਜ਼. ਅਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਨੈਸ਼ਨਲ ਪੈਨਸ਼ਨ ਸਕੀਮ ‘ਚ ਨਿਵੇਸ਼ ਕਰਨ ਦੀ ਮਨਜ਼ੂਰੀ ਨਹੀਂ ਹੈ।

ਹੁਣ ਓਵਰਸੀਜ਼ ਭਾਰਤੀ ਸਿਟੀਜ਼ਨਸ ਐੱਨ. ਪੀ. ਐੱਸ.-1 ਖਾਤਾ ਖੁੱਲ੍ਹਵਾ ਸਕਦੇ ਹਨ। ਨੈਸ਼ਨਲ ਪੈਨਸ਼ਨ ਸਕੀਮ ਸਰਕਾਰ ਵੱਲੋਂ ਚਲਾਈ ਜਾਂਦੀ ਪੈਨਸ਼ਨ ਸਕੀਮ ਹੈ, ਜਿਸ ਦਾ ਜਿੰ ਮਾ ਪੀ. ਐੱਫ. ਆਰ. ਡੀ. ਏ. ਕੋਲ ਹੈ। ਇਹ ਬਾਜ਼ਾਰ ਲਿੰਕਡ ਸਕੀਮ ਹੈ ਤੇ 60 ਸਾਲ ਦੀ ਉਮਰ ਹੋਣ ‘ਤੇ ਪੈਨਸ਼ਨ ਉਪਲੱਬਧ ਕਰਵਾਉਣ ਦੀ ਵਿਵਸਥਾ ਹੈ, ਯਾਨੀ 60 ਦੀ ਉਮਰ ਹੋਣ ਤਕ ਇਸ ‘ਚ ਨਿਵੇਸ਼ ਕਰਨਾ ਹੁੰਦਾ ਹੈ। ਇਸ ‘ਚ ਨਿਵੇਸ਼ ‘ਤੇ ਇਨਕਮ ਟੈਕਸ ਦੀ ਧਾਰਾ 80ਸੀਸੀਡੀ (1) ‘ਚ 1.50 ਲੱਖ ਰੁਪਏ ਦੀ ਛੋ ਟ ਤੋਂ ਇਲਾਵਾ 80ਸੀਸੀਡੀ (1ਬੀ) ਤਹਿਤ 50,000 ਰੁਪਏ ਤਕ ਦੀ ਵਾਧੂ ਛੋਟ ਮਿਲਦੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!