ਵਿਸ਼ਵ ਲੀਡਰ ਵੀ ਬੁਲਾਉਣ ਲਗੇ ਫਤਹਿ
ਲੰਡਨ ਦੇ ਮਾਰਲਬੋਰੋ ਹਾਊਸ ਵਿਚ ਜਦੋਂ ਕਾਮਲਵੈਲਥ ਰਿਸੈਪਸ਼ਨ ਵਿਚ ਪ੍ਰਿੰਸ ਚਾਰਲਸ ਪਹੁੰਚੇ ਤਾਂ ਉਨ੍ਹਾਂ ਨੇ ਉਥੇ ਮੌਜੂਦ ਮਹਿਮਾਨਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ, ਜਦੋਂ ਕਿ ਉਥੇ ਲੋਕ ਹੱਥ ਮਿਲਾ ਕੇ ਸਵਾਗਤ ਕਰਦੇ ਹਨ। ਉਨ੍ਹਾਂ ਨੂੰ ਅਜਿਹਾ ਕਰਦੇ ਵੇਖ ਹੋਰ ਲੋਕ ਵੀ ਹੱਥ ਜੋੜ ਕੇ ਫਤਹਿ ਬੁਲਾਉਂਦੇ ਨਜ਼ਰ ਆਏ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁਲ 382 ਲੋਕ ਇਸ ਨਾਲ ਇਨਫੈਕਟਿਡ ਹਨ।
ਨੀਦਰਲੈਂਡ ਵਿਚ ਕੋਰੋਨਾ ਵਾਇਰਸ ਨਾਲ ਮ ਰ ਨ ਵਾਲਿਆਂ ਦੀ ਗਿਣਤੀ ਵੱਧ ਕੇ 5 ਹੋ ਗਈ ਹੈ ਅਤੇ ਇਨਫੈਕਟਿਡ ਲੋਕਾਂ ਦੀ ਗਿਣਤੀ 500 ਤੋਂ ਉਪਰ ਹੈ। ਨੀਦਰਲੈਂਡਸ ਦੇ ਕਿੰਗ ਵਿਲੀਅਮ ਅਲੈਗਜ਼ੈਂਡਰ ਵੀ ਕਿਸੇ ਤਰ੍ਹਾਂ ਦਾ ਰਿ ਸ ਕ ਨਹਈੰ ਲੈਣਾ ਚਾਹੁੰਦੇ। ਜਦੋਂ ਉਹ ਜਕਾਰਤਾ ਪਹੁੰਚੇ ਤਾਂ ਉਨ੍ਹਾਂ ਨੂੰ ਉਥੇ ਮੌਜੂਦਾ ਨੇਤਾਵਾਂ ਨਾਲ ਹੱਥ ਮਿਲਾਉਣ ਦੀ ਥਾਂ ਹੱਥ ਜੋੜ ਕੇ ਸਵਾਗਤ ਕੀਤਾ।
ਜਰਮਨੀ ਵਿਚ ਸਰਕਾਰ ਦੀ ਮੀਟਿੰਗ ਚੱਲ ਰਹੀ ਸੀ। ਇਸ ਮੀਟਿੰਗ ਵਿਚ ਜਦੋਂ ਚਾਂਸਲਰ ਏਂਜਲਾ ਮਰਕੇਲ ਪਹੁੰਚੀ ਤਾਂ ਉਨ੍ਹਾਂ ਨੇ ਅੰਤਰਿਕ ਮੰਤਰੀ ਨੂੰ ਬੁਲਾਉਣ ਲਈ ਹੱਥ ਵਧਾਇਆ, ਪਰ ਮੰਤਰੀ ਨੇ ਹੱਥ ਨਹੀਂ ਮਿਲਾਇਆ। ਜਿਸ ਤੋਂ ਬਾਅਦ ਮਰਕੇਲ ਹੱਥ ਹਵਾ ਵਿਚ ਹਿਲਾ ਕੇ ਬੈਠ ਗਈ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ ਉਹ ਕੋਰੋਨਾ ਦੇ ਇਨਫੈਕਸ਼ਨ ਤੋਂ ਬਚਣ ਲਈ ਹੱਥ ਮਿਲਾਉਣ ਦੀ ਥਾਂ ਨਮਸਤੇ ਕਰ ਸਕਦੇ ਹਨ। ਭਾਰਤ ਵਿਚ ਕੋਰੋਨਾ ਦੇ ਹੁਣ ਤੱਕ 60 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬੈਂਗਲੁਰੂ ਵਿਚ ਇਕ ਐਗਜ਼ੀਬੀਸ਼ਨ ਦੌਰਾਨ ਸਟੂਡੈਂਟ ਲੋਕਾਂ ਨੂੰ ਹੱਥ ਮਿਲਾਉਣ ਦੀ ਥਾਂ ਨਮਸਤੇ ਕਰਨ ਦੀ ਅਪੀਲ ਕਰਦੇ ਨਜ਼ਰ ਆਏ। ਕੋਰੋਨਾ ਇਕ ਇਨਫੈਕਸ਼ਨ ਹੈ ਅਤੇ ਇਕ ਤੋਂ ਦੂਜੇ ਵਿਅਕਤੀ ਦੇ ਟਚ ਨਾਲ ਵੀ ਫੈਲ ਸਕਦਾ ਹੈ ਇਸ ਲਈ ਇਸ ਤਰ੍ਹਾਂ ਦੀ ਜਾਗਰੂਕਤਾ ਫੈਲਾਈ ਜਾ ਰਹੀ ਹੈ।
