ਆਈ ਤਾਜਾ ਵੱਡੀ ਖਬਰ
ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਇਸ ਸਮੇਂ ਪੂਰੀ ਦੁਨੀਆ ਲੜਾਈ ਲੜ ਰਹੀ ਹੈ। ਹੁਣ ਤਕ ਇਸ ਮਹਾਮਾਰੀ ਨੇ ਦੁਨੀਆ ਭਰ ਵਿਚ ਲੱਖਾਂ ਲੋਕਾਂ ਨੂੰ ਆਪਣਾ ਸ਼ਿ ਕਾ ਰ ਬਣਾ ਲਿਆ ਹੈ। ਇਸ ਵਿਚਾਲੇ ਕ੍ਰਿਕਟ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਦੇ ਸਾਬਕਾ ਫਰਸਟ ਕਲਾਸ ਕ੍ਰਿਕਟਰ ਜਾਫਰ ਸਰਫਰਾਜ਼ ਨੇ ਦੁਨੀਆ ਨੂੰ ਅਲਵੀਦਾ ਕਹਿ ਦਿੱਤਾ ਹੈ। ਉਹ ਪਿਛਲੇ 3 ਦਿਨਾਂ ਤੋਂ ਪੇਸ਼ਾਵਰ ਦੇ ਇਕ ਹਸਪਤਾਲ ਵਿਚ ਵੈਂਟੀਲੇਟਰ ’ਤੇ ਸੀ। 50 ਸਾਲਾ ਸਰਫਰਾਜ਼ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੀ ਲ ਪੇ ਟ ’ਚ ਆਉਣ ਵਾਲੇ ਪਹਿਲੇ ਪੇਸ਼ੇਵਰ ਕ੍ਰਿਕਟਰ ਹਨ।
ਖਿਡਾਰੀ ਅਤੇ ਕੋਚ ਵੀ ਰਹਿ ਚੁੱਕੇ ਹਨ
ਉਸ ਨੇ 1988 ਵਿਚ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਪੇਸ਼ਾਵਰ ਵੱਲੋਂ ਉਸ ਨੇ 15 ਫਰਸਟ ਕਲਾਸ ਮੈਚ ਖੇਡੇ, ਜਿਸ ਵਿਚ ਉਸ ਨੇ 616 ਦੌੜਾਂ ਬਣਾਈਆਂ। 1994 ਵਿਚ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾ ਉਸ ਨੇ 6 ਵਨ ਡੇ ਮੈਚਾਂ ਵਿਚ 96 ਦੌੜਾਂ ਬਣਾਈਆਂ ਸੀ। ਕ੍ਰਿਕਟ ਤੋਂ ਬਤੌਰ ਖਿਡਾਰੀ ਸੰਨਿਆਸ ਲੈਣ ਤੋਂ ਬਾਅਦ ਉਸ ਨੇ ਕੋਚਿੰਗ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਪੇਸ਼ਾਵਰ ਦੀ ਸੀਨੀਅਰ ਅਤੇ ਅੰਡਰ 19 ਟੀਮ ਨੂੰ ਤਿਆਰ ਕੀਤਾ।
ਜਾਫਰ ਪਾਕਿਸਤਾਨ ਦੇ ਕੌਮਾਂਤਰੀ ਕ੍ਰਿਕਟਰ ਅਖਤਰ ਸਰਫਰਾਜ਼ ਦੇ ਭਰਾ ਸੀ। ਅਖਤਰ ਨੇ 10 ਮਹੀਨੇ ਪਹਿਲਾਂ ਹੀ ਇਸੇ ਸ਼ਹਿਰ ਵਿਚ ਦੁਨੀਆ ਨੂੰ ਅਲਵੀਦਾ ਕਹਿ ਦਿੱਤਾ। ਉਹ ਕੈਂਸਰ ਨਾਲ ਲ ੜ ਰਹੇ ਸੀ। ਪਾਕਿਸਤਾਨ ਵਿਚ ਵੀ ਕੋਰੋਨਾ ਵਾਇਰਸ ਰੋਜ਼ਾਨਾ ਤੇਜ਼ੀ ਨਾਲ ਫੈ ਲ ਰਿਹਾ ਹੈ। ਹੁਣ ਤਕ ਪਾਕਿਸਤਾਨ ਵਿਚ 5500 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਿਕ ਇਸ ਮਹਾਮਾਰੀ ਕਾਰਨ ਪਾਕਿ ’ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਚ ਹੋ ਚੁੱਕੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
