Home / ਤਾਜਾ ਜਾਣਕਾਰੀ / ਕੋਰੋਨਾ ਨੇ ਪਾਏ ਸਦਾ ਲਈ ਵਿਛੋੜੇ, ਨਵਜੰਮੇ ਪੁੱਤ ਨੂੰ ਗਲ ਲਾਉਣਾ ਵੀ ਨਾ ਹੋਇਆ ਨਸੀਬ – ਦੇਖੋ ਪੂਰੀ ਖਬਰ

ਕੋਰੋਨਾ ਨੇ ਪਾਏ ਸਦਾ ਲਈ ਵਿਛੋੜੇ, ਨਵਜੰਮੇ ਪੁੱਤ ਨੂੰ ਗਲ ਲਾਉਣਾ ਵੀ ਨਾ ਹੋਇਆ ਨਸੀਬ – ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ

ਬਰਮਿੰਘਮ- ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਤਕਰੀਬਨ 2 ਲੱਖ ਲੋਕਾਂ ਦੀ ਜਾਨ ਲੈ ਲਈ ਹੈ। ਲੋਕ ਆਪਣਿਆਂ ਤੋਂ ਹਮੇਸ਼ਾ ਲਈ ਵਿਛੜ ਰਹੇ ਹਨ। ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਵਿਚ ਇਕ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਮਗਰੋਂ ਉਸ ਨੂੰ ਗਲ ਨਾਲ ਵੀ ਨਾ ਲਾ ਸਕੀ ਕਿ ਕੋਰੋਨਾ ਨੇ ਦੋਹਾਂ ਨੂੰ ਹਮੇਸ਼ਾ ਲਈ ਵੱਖ ਕਰ ਦਿੱਤਾ। ਜਨਮ ਦੇਣ ਦੇ ਕੁਝ ਹੀ ਦਿਨਾਂ ਬਾਅਦ ਕੋਰੋਨਾ ਪੀੜਤ ਮਾਂ ਦੀ ਮੌਤ ਹੋ ਗਈ।

29 ਸਾਲਾ ਫੈਜਿਆ ਹਨੀਫ ਨੇ ਜਦ ਆਪਣੇ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਨੂੰ ਭਰੋਸਾ ਸੀ ਕਿ ਉਹ ਜਲਦੀ ਹੀ ਆਪਣੇ ਬੱਚੇ ਨੂੰ ਗਲ ਲਗਾ ਸਕੇਗੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 2 ਅਪ੍ਰੈਲ ਨੂੰ ਉਸ ਨੇ ਬੱਚੇ ਨੂੰ ਜਨਮ ਦਿੱਤਾ ਤੇ 8 ਅਪ੍ਰੈਲ ਨੂੰ ਵੈਂਟੀਲੇਟਰ ‘ਤੇ ਸੀ। ਉਨ੍ਹਾਂ ਨੂੰ ਵੱਖ-ਵੱਖ ਵਾਰਡ ਵਿਚ ਸ਼ਿਫਟ ਕੀਤਾ ਗਿਆ। ਫੈਜਿਆ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ। ਆਖਰ ਵਿਚ 6 ਦਿਨ ਬਾਅਦ ਕੋਰੋਨਾ ਨੇ ਉਸ ਦੀ ਜਾਨ ਲੈ ਲਈ। ਰੈਗੂਲਰ ਜਾਂਚ ਦੌਰਾਨ ਹੀ ਫੌਜਿਆ ਵਿਚ ਕੋਰੋਨਾ ਵਾਇਰਸ ਹੋਣ ਦਾ ਪਤਾ ਲੱਗਾ ਸੀ।

ਇਕ ਮੀਡੀਆ ਰਿਪੋਰਟ ਮੁਤਾਬਕ ਉਸ ਦੇ ਪਤੀ ਵਾਜਿਦ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਪਾਜ਼ੀਟਿਵ ਆਉਣ ਦੇ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਕਿ ਲੱਛਣ ਬਹੁਤ ਘੱਟ ਹਨ। ਅਸੀਂ ਘਰ ਆ ਗਏ ਤਾਂ ਫੈਜਿਆ ਨੂੰ ਸਾਹ ਦੀ ਤਕਲੀਫ ਹੋ ਗਈ ਫਿਰ ਉਹ ਹਸਪਤਾਲ ਵਿਚ ਭਰਤੀ ਕਰਵਾਈ। ਵਾਜਿਦ ਮੁਤਾਬਕ ਫਾਜਿਆ ਬੱਚੇ ਨੂੰ ਹੱਥਾਂ ਵਿਚ ਵੀ ਨਾ ਲੈ ਸਕੀ, ਉਸ ਨੂੰ ਸਿਰਫ ਤਸਵੀਰਾਂ ਹੀ ਦਿਖਾਈਆਂ ਗਈਆਂ ਸਨ। ਬੱਚੇ ਦੀਆਂ ਤਸਵੀਰ ਦੇਖ ਕੇ ਉਸ ਨੇ ਕਿਹਾ ਸੀ ਕਿ ਇਹ ਸਾਡਾ ਬੱਚਾ ਹੈ ਤੇ ਅਸੀਂ ਜਲਦੀ ਠੀਕ ਹੋ ਕੇ ਘਰ ਚਲੇ ਜਾਵਾਂਗੇ ਪਰ ਅਜਿਹਾ ਨਾ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੱਚਾ ਕੋਰੋਨਾ ਇਨਫੈਕਟਡ ਨਹੀਂ ਹੈ ਪਰ ਉਸ ਨੂੰ ਅਜੇ ਹਸਪਤਾਲ ਵਿਚ ਰੱਖਿਆ ਗਿਆ ਹੈ।

error: Content is protected !!