Home / ਤਾਜਾ ਜਾਣਕਾਰੀ / ਕੋਰੋਨਾ ਨਾਲ ਜੁੜੇ ਉਹ ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਵੀ ਲੱਭ ਰਹੇ ਹੋ ਦੇਖੋ

ਕੋਰੋਨਾ ਨਾਲ ਜੁੜੇ ਉਹ ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਵੀ ਲੱਭ ਰਹੇ ਹੋ ਦੇਖੋ

ਵਾਸ਼ਿੰਗਟਨ : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 3 ਲੱਖ ਤੋਂ ਵਧ ਹੋ ਗਏ ਹਨ ਅਤੇ 180 ਤੋਂ ਵਧ ਦੇਸ਼ਾਂ ਵਿਚ ਕੁੱਲ ਮਿਲਾ ਕੇ 14,000 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਹਰ ਕਿਸੇ ਦੇ ਮਨ ਵਿਚ ਬਹੁਤ ਸਾਰੇ ਸਵਾਲ ਹਨ। ਉੱਥੇ ਹੀ ਬਹੁਤ ਸਾਰੇ ਲੋਕ ਉਹ ਵੀ ਨੇ ਜੋ ਇਸ ਨੂੰ ਬਿਲਕੁਲ ਹਲਕੇ ਵਿਚ ਲੈ ਰਹੇ ਹਨ।

ਸਭ ਤੋਂ ਪਹਿਲਾਂ ਤਾਂ ਇਹ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਕੀ ਹੈ? ਕੋਰੋਨਾ ਵਾਇਰਸ ਵਾਇਰਸਾਂ ਦਾ ਇਕ ਵੱਡਾ ਪਰਿਵਾਰ ਹੈ, ਜਿਸ ਨਾਲ ਇਕ ਸਾਧਾਰਣ ਸਰਦੀ-ਜ਼ੁਕਾਮ ਤੋਂ ਲੈ ਕੇ ਗੰਭੀਰ ਬੀਮਾਰੀ ਤਕ ਹੋ ਜਾਂਦੀ ਹੈ। ਜਿਵੇਂ ਕਿ ਸਾਹ ਲੈਣ ਵਿਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਵਾਇਰਸ ਸਭ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਵਿਚ ਸਾਹਮਣੇ ਆਇਆ ਸੀ।

ਕਿਵੇਂ ਫੈਲਦਾ ਹੈ?
ਇਹ ਵਾਇਰਸ ਮਨੁੱਖ ਤੋਂ ਮਨੁੱਖ ਵਿਚ ਫੈਲ ਰਿਹਾ ਹੈ। ਹੁਣ ਤਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਵਾਇਰਸ ਕਿੰਨੀ ਆਸਾਨੀ ਨਾਲ ਲੋਕਾਂ ਵਿਚਕਾਰ ਪ੍ਰਸਾਰਿਤ ਹੁੰਦਾ ਹੈ। ਯੂ. ਐੱਸ. ਵਿਚ ਰੋਗ ਕੰਟਰੋਲ ਕੇਂਦਰ ਮੁਤਾਬਕ, ਕੋਰੋਨਾ ਵਾਇਰਸ ਸਭ ਤੋਂ ਵੱਧ ਖੰਘਣ ਜਾਂ ਛਿੱਕਣ ਨਾਲ ਫੈਲਦਾ ਹੈ। ਇਸ ਤੋਂ ਇਲਾਵਾ ਨਿੱਜੀ ਸੰਪਰਕ ਜਿਵੇਂ ਇਨਫੈਕਟਡ ਵਿਅਕਤੀ ਨਾਲ ਹੱਥ ਮਿਲਾਉਣਾ, ਵਾਇਰਸ ਵਾਲੀ ਕਿਸੇ ਚੀਜ਼ ਜਾਂ ਸਤ੍ਹਾ ਨੂੰ ਛੂਹਣਾ ਅਤੇ ਫਿਰ ਆਪਣੇ ਮੂੰਹ, ਅੱਖ ਜਾਂ ਨੱਕ ਨੂੰ ਹੱਥ ਲਾ ਲੈਣਾ।
ਡਬਲਿਊ. ਐੱਚ. ਓ. ਮੁਤਾਬਕ ਸੰਕਰਮਣ ਦੇ ਲੱਛਣ ਸਾਹ ਸਬੰਧੀ ਸ਼ਿਕਾਇਤ, ਬੁਖਾਰ, ਖੰਘ ਜਾਂ ਫਿਰ ਸਰਦੀ-ਜ਼ੁਕਾਮ ਹੋ ਸਕਦਾ ਹੈ। ਜ਼ਿਆਦਾ ਗੰਭੀਰ ਮਾਮਲਿਆਂ ਵਿਚ ਸੰਕਰਮਣ ਨਾਲ ਨਿਮੋਨੀਆ ਹੋ ਜਾਂਦਾ ਹੈ ਜਾਂ ਫਿਰ ਗੁਰਦੇ ਫੇਲ ਹੋ ਸਕਦੇ ਹਨ।ਸੰਕਰਮਣ ਦੀ ਪੁਸ਼ਟੀ ਕਰਨ ਦਾ ਇਕੋ-ਇਕ ਤਰੀਕਾ ਲੈਬ ਟੈਸਟ ਹੈ।

ਕਿਵੇਂ ਕਰ ਸਕਦੇ ਹੋ ਬਚਾਅ?
ਸੰਕਰਮਣ ਨੂੰ ਰੋਕਣ ਲਈ ਆਪਣੇ ਹੱਥਾਂ ਨੂੰ ਜਿੰਨੀ ਵਾਰ ਹੋ ਸਕੇ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 20 ਸਕਿੰਟ ਲਈ ਧੋਵੋ ਜਾਂ ਅਲਕੋਹਲ-ਬੇਸਡ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ। ਇਸ ਤੋਂ ਇਲਾਵਾ ਕਿਸੇ ਨਾਲ ਵੀ ਗੱਲ ਕਰਦੇ ਹੋਏ ਘੱਟੋ-ਘੱਟ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਬਾਹਰ ਖੇਡਣ ਜਾਂ ਘੁੰਮਣ ਨਾ ਜਾਓ। ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲੋ।

ਕੀ ਮਾਸਕ ਪਾਉਣਾ ਚਾਹੀਦਾ ਹੈ?
ਜੇਕਰ ਤੁਸੀਂ ਬੀਮਾਰ ਨਹੀਂ ਹੋ ਤਾਂ ਉੱਤਰ ਹੈ ਨਹੀਂ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੋਜ਼ਾਨਾ ਮਾਸਕ ਪਾਉਣ ਨਾਲ ਸੰਕਰਮਿਤ ਹੋਣ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਸਾਵਧਾਨੀ ਦੇ ਤੌਰ ‘ਤੇ ਸਿਹਤ ਦੇਖਭਾਲ ਵਰਕਰ ਐੱਨ-95 ਮਾਸਕ ਪਾਉਂਦੇ ਹਨ। ਉੱਥੇ ਹੀ ਜੇਕਰ ਤੁਸੀਂ ਬੀਮਾਰ ਹੋ ਤਾਂ ਮਾਸਕ ਪਾਉਣ ਨਾਲ ਤੁਹਾਡੇ ਆਸ-ਪਾਸ ਵਾਇਰਸ ਦੀ ਮਾਤਰਾ ਨੂੰ ਘੱਟ ਕਰਨ ਵਿਚ ਮਿਲ ਸਕਦੀ ਹੈ, ਸੰਭਾਵਿਤ ਤੌਰ ‘ਤੇ ਦੂਜਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਖੁਦ ਨੂੰ ਆਈਸੋਲੇਸ਼ਨ ਵਿਚ ਕਿਵੇਂ ਰੱਖੀਏ?
ਸੈਲਫ ਆਈਸੋਲੇਸ਼ਨ ਭਾਵ ਖੁਦ ਨੂੰ ਇਕਾਂਤ ਵਿਚ ਰੱਖਣ ਦਾ ਮਤਲਬ ਹੈ 14 ਦਿਨਾਂ ਤਕ ਘਰ ਵਿਚ ਹੀ ਰਹਿਣਾ ਅਤੇ ਕਿਸੇ ਵੀ ਕੰਮ ਲਈ ਬਾਹਰ ਨਾ ਜਾਣਾ। ਇਸ ਦੌਰਾਨ ਵਿਅਕਤੀ ਆਪਣੇ ਪਰਿਵਾਰ ਵਾਲਿਆਂ ਤੋਂ ਵੀ ਦੂਰ ਰਹਿੰਦਾ ਹੈ। ਉਸ ਨੂੰ ਹਰ ਚੀਜ਼ ਦਰਵਾਜ਼ੇ ‘ਤੇ ਹੀ ਦਿੱਤੀ ਜਾਂਦੀ ਹੈ।

ਅਸਥਮਾ ਦੇ ਮਰੀਜ਼ਾਂ ਲਈ ਕਿੰਨਾ ਕੁ ਖਤਰਨਾਕ?
ਸਾਡੇ ਸਾਹ ਲੈਣ ਵਾਲੀ ਪ੍ਰਣਾਲੀ ਵਿਚ ਕਿਸੇ ਵੀ ਤਰ੍ਹਾਂ ਦਾ ਸੰਕਰਮਣ ਹੋਣ ਨਾਲ ਅਸਥਮਾ ਦੀ ਤਕਲੀਫ ਨੂੰ ਇਹ ਵਧਾ ਸਕਦਾ ਹੈ। ਇਸ ਲਈ ਅਸਥਮਾ ਰੋਗੀਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਨਹੀਂ ਤਾਂ ਇਹ ਵਧੇਰੇ ਖਤਰਨਾਕ ਹੋ ਸਕਦਾ ਹੈ।

error: Content is protected !!