Home / ਤਾਜਾ ਜਾਣਕਾਰੀ / ਕੈਨੇਡਾ ਵਿਚ ਪੱਕੇ ਹੋਣ ਦੇ 80 ਤਰੀਕੇ

ਕੈਨੇਡਾ ਵਿਚ ਪੱਕੇ ਹੋਣ ਦੇ 80 ਤਰੀਕੇ

ਪੱਕੇ ਤੌਰ ਤੇ ਕੈਨੇਡਾ ਪੁੱਜਣਾ

ਕੈਨੇਡਾ ਸੰਸਾਰ ਦੇ ਲਗਪਗ ਸਾਰੇ ਦੇਸ਼ਾਂ ਤੋਂ ਪੁੱਜੇ ਹੋਏ ਪ੍ਰਵਾਸੀਆਂ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜੀਆਂ ਦਾ ਦੇਸ਼ ਹੈ। ਦੇਸ਼ ਦੇ ਵਿਕਾਸ ਅਤੇ ਤਰੱਕੀ ਨੂੰ ਯਕੀਨੀ ਬਣਾਈ ਰੱਖਣ ਲਈ ਉਸ ਦੇਸ਼ ਦੀ ਸਰਕਾਰ ਵਲੋਂ ਕਈ ਪ੍ਰਕਾਰ ਦੇ ਇਮੀਗ੍ਰੇਸ਼ਨ ਕਾਨੂੰਨ ਬਣਾਏ ਜਾਂਦੇ ਹਨ ਜਿਨ੍ਹਾਂ ਤਹਿਤ ਵਿਦੇਸ਼ਾਂ ਤੋਂ ਲੋਕ ਪੱਕਾ ਵੀਜ਼ਾ ਹਾਸਲ ਕਰਕੇ ਬੜੀ ਸ਼ਾਨ ਨਾਲ ਕੈਨੇਡਾ ਪੁੱਜ ਸਕਦੇ ਹਨ।

ਕੈਨੇਡਾ ਵਾਸੀ ਦੇ ਪਰਿਵਾਰਕ ਮੈਂਬਰ ਵਜੋਂ ਪੱਕਾ ਵੀਜ਼ਾ ਜਾਰੀ ਕਰਨ ਦੀ ਬਜਾਏ ਯੋਗਤਾ ਪ੍ਰਾਪਤ ਲੋਕਾਂ ਨੂੰ ਵੱਧ ਮੌਕਾ ਦਿੱਤਾ ਜਾਂਦਾ ਹੈ¢ 1967 ਤੋਂ ਫੈਡਰਲ ਸਕਿੱਲਡ ਪ੍ਰੋਗਰਾਮ ਜਿਸ ਤੋਂ ਬਾਅਦ 1978 ਕਾਰੋਬਾਰੀਆਂ ਲਈ ਵੱਖਰੀਆਂ ਇਮੀਗ੍ਰੇਸ਼ਨ ਕੈਟਾਗਰੀਆਂ ਹੋਂਦ ‘ਚ ਆਈਆਂ ਸਨ 1986 ‘ਚ ਨਿਵੇਸ਼ਕਾਂ ਲਈ ਵੱਖਰੀ ਕੈਟਾਗਰੀ ਬਣਾ ਦਿੱਤੀ ਗਈ ਸੀ। 1999 ‘ਚ ਪ੍ਰਾਂਤਾਂ ਦੇ ਆਪਣੇ ਖੇਤਰੀ ਲੋੜਾਂ ਮੁਤਾਬਿਕ ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ ਵੀ ਲਾਗੂ ਕੀਤੇ ਗਏ।

ਉਨ੍ਹਾਂ ਸਾਰੀਆਂ ਕੈਟਾਗਰੀਆਂ ਰਾਹੀਂ ਲੋਕ ਆਪਣੀ ਯੋਗਤਾ ਅਤੇ ਸਮਰੱਥਾ ਮੁਤਾਬਿਕ ਇਮੀਗ੍ਰੇਸ਼ਨ ਪ੍ਰਾਪਤ ਕਰਦੇ ਸਨ ਪਰ ਸਨ 2000 ਤੋਂ ਬਾਅਦ ਜਦੋਂ ਇਕ ਦਮ ਭਾਰਤ ਸਮੇਤ ਕਈ ਹੋਰ ਦੇਸ਼ਾਂ ਤੋਂ ਲੱਖਾਂ ਦੀ ਤਾਦਾਦ ‘ਚ ਲੋਕਾਂ ਨੇ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਕਾਨੂੰਨਾਂ ‘ਚ ਤਬਦੀਲੀ ਕਰਨ ਦੀ ਲੋੜ ਸਮਝੀ ਤਾਂ ਕਿ ਦੇਸ਼ ਦੀ ਰੁਜ਼ਗਾਰ ਮਾਰਕੀਟ ਦੇ ਮੁਤਾਬਿਕ ਹੀ ਪ੍ਰਵਾਸੀ ਦੇਸ਼ਾਂ ‘ਚ ਲਿਆਂਦੇ ਜਾਣ¢ 2014 ‘ਚ ਦਹਾਕਿਆਂ ਤੋਂ ਚੱਲ ਰਹੀਆਂ ਕੁਝ ਇਮੀਗ੍ਰੇਸ਼ਨ ਕੈਟਾਗਰੀਆਂ ਨੂੰ ਬੰਦ ਕਰ ਦਿੱਤਾ ਗਿਆ ਜਾਂ ਸਖ਼ਤ ਕਰ ਦਿੱਤਾ ਗਿਆ ਜਿਸ ਨਾਲ ਘੱਟ ਯੋਗਤਾ ਵਾਲੇ ਲੋਕਾਂ ਖ਼ਾਸ ਤੌਰ ‘ਤੇ ਅੰਗਰੇਜ਼ੀ ‘ਚ ਕਮਜ਼ੋਰ ਵਿਅਕਤੀਆਂ ਵਾਸਤੇ ਪੱਕੀ ਇਮੀਗ੍ਰੇਸ਼ਨ ਹਾਸਲ ਕਰਨਾ ਸੰਭਵ ਨਾ ਰਿਹਾ।

ਇਸ ਸਮੇਂ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਏਾਸ ਕਲਾਸ, ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸਮੇਤ ਕੁਲ 80 ਤੋਂ ਵੱਧ ਤਰੀਕਿਆਂ ਨਾਲ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਪ੍ਰਾਪਤ ਕਰਨ ਦੇ ਰਸਤੇ ਮੌਜੂਦ ਹਨ। ਜਿਹੜੇ ਵਿਅਕਤੀ ਉਨ੍ਹਾਂ ਪ੍ਰੋਗਰਾਮਾਂ ਦੀਆਂ ਸ਼ਰਤਾਂ (ਪ੍ਰਮੁੱਖ ਤੌਰ ‘ਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ, 35 ਕੁ ਸਾਲ ਤੋਂ ਘੱਟ ਉਮਰ, ਵਿੱਦਿਆ ਅਤੇ ਕਿੱਤੇ ਦਾ ਤਜਰਬਾ) ਮੁਤਾਬਿਕ ਆਪਣੇ ਆਪ ਨੂੰ ਯੋਗ ਕਰ ਲੈਂਦੇ ਹਨ ਉਨ੍ਹਾਂ ਵਾਸਤੇ ਪੱਕੇ ਤੌਰ ‘ਤੇ ਕੈਨੇਡਾ ਪੁੱਜਣਾ ‘ਖੱਬੇ ਹੱਥ ਦੀ ਖੇਡ’ ਹੈ।

2020 ਦੌਰਾਨ 2 ਲੱਖ ਦੇ ਕਰੀਬ ਯੋਗਤਾ ਪ੍ਰਾਪਤ ਵਿਅਕਤੀਆਂ ਨੂੰ ਪੱਕੀ ਇਮੀਗ੍ਰੇਸ਼ਨ ਦਿੱਤੀ ਜਾਣੀ ਹੈ ਜਿਸ ਵਾਸਤੇ ਐਕਸਪ੍ਰੈੱਸ ਐਾਟਰੀ ‘ਚੋਂ ਡਰਾਅ ਸਾਰੇ ਸਾਲ ਦੌਰਾਨ ਕੱਢੇ ਜਾਂਦੇ ਰਹਿਣਗੇ। ਐਕਸਪ੍ਰੈੱਸ ਐਾਟਰੀ ਸਿਸਟਮ ‘ਚ 430 ਤੋਂ 480 ਵਿਚਕਾਰ ਸਕੋਰ ਪ੍ਰਾਪਤ ਕਰਨ ਵਾਲੇ ਅਰਜ਼ੀ ਕਰਤਾ ਦਾ ਡਰਾਅ ‘ਚ ਨਾਂਅ ਨਿਕਲਣ ਦੇ ਮੌਕੇ ਸਭ ਤੋਂ ਵੱਧ ਹੁੰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!