ਤਾਜਾ ਵੱਡੀ ਖਬਰ
ਜਲੰਧਰ : ਕੈਨੇਡਾ ਤੋਂ ਭਾੜੇ ਦੇ ਲੋਕਾਂ ਰਾਹੀਂ ਪੰਜਾਬ ਵਿਚ ਕ ਤਲ ਕਰਵਾਉਣਾ ਕੋਈ ਨਵੀਂ ਗੱਲ ਨਹੀਂ। ਜੱਸੀ ਸਿੱਧੂ ਵਾਲੀ ਖਬਰ ਇਸ ਦੀ ਸਪੱਸ਼ਟ ਮਿਸਾਲ ਹੈ ਅਤੇ ਇਸ ਨਾਲ ਮਿਲਦਾ-ਜੁਲਦਾ ਮਾਮਲਾ ਜਲੰਧਰ ਵਿਖੇ ਸਾਹਮਣੇ ਆਇਆ ਜਿਥੇ ਇਕ ਪਰਵਾਰ ਨੂੰ 12 ਘੰਟੇ ਬੰਦੀ ਬਣਾ ਕੇ ਕੁੱ ਟ ਮਾ ਰ ਕੀਤੀ ਗਈ ਜਦਕਿ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ।
ਪੀੜਤ ਔਰਤ ਸ਼ੀਤਲ ਨਾਰੰਗ ਨੇ ਦੋਸ਼ ਲਾਇਆ ਕਿ ਕੈਨੇਡਾ ਰਹਿੰਦਾ ਉਸ ਦਾ ਪਤੀ, ਉਸ ਦੇ ਪੂਰੇ ਪਰਵਾਰ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਸ਼ੀਤਲ ਨਾਰੰਗ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਕੁਲਵੰਤ ਸਿੰਘ ਨਾਲ ਝ ਗੜਾ ਚੱਲ ਰਿਹਾ ਹੈ ਜੋ ਕੁਝ ਸਮਾਂ ਪਹਿਲਾਂ ਬੱਚਿਆਂ ਨੂੰ ਸੈਰ-ਸਪਾਟਾ ਕਰਵਾਉਣ ਦੇ ਨਾਂ ‘ਤੇ ਕੈਨੇਡਾ ਲੈ ਗਿਆ ਅਤੇ ਮੁੜ ਨਹੀਂ ਆਇਆ। ਸ਼ੀਤਲ ਦਾ ਦੋਸ਼ ਹੈ ਕਿ ਕਲ ਰਾਤ 10 ਵਜੇ ਉਹ ਆਪਣੇ ਮਾਤਾ-ਪਿਤਾ ਨਾਲ ਰੋਟੀ ਖਾ ਰਹੀ ਸੀ ਜਦੋਂ ਅੱਧੀ ਦਰਜਨ ਲੋਕ ਜਬਰੀ ਘਰ ਵਿਚ ਦਾਖ਼ਲ ਹੋ ਗਏ ਅਤੇ ਮਕਾਨ ਖ਼ਾਨੀ ਕਰਨ ਦਾ ਦਬਾਅ ਪਾਉਣ ਲੱਗੇ।
ਓਹਨਾ ਨੇ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੋੜ ਦਿਤੇ ਅਤੇ ਡੀ.ਵੀ.ਆਰ ਵੀ ਚੁੱਕੇ ਕੇ ਲੈ ਗਏ। ਦੂਜੇ ਪਾਸੇ ਥਾਣਾ ਡਵੀਜ਼ਨ ਨੰਬਰ 3 ਦੇ ਐਸ.ਐਚ.ਓ. ਨਵਦੀਪ ਸਿੰਘ ਨੇ ਦਲੀਲ ਦਿਤੀ ਕਿ ਸ਼ੀਤਲ ਨਾਰੰਗ ਦਾ ਆਪਣੇ ਪਤੀ ਕੁਲਵੰਤ ਸਿੰਘ ਨਾਲ ਝ ਗ ੜਾ ਚੱਲ ਰਿਹਾ ਹੈ ਅਤੇ ਉਹ ਆਪਣੇ ਮਾਤਾ-ਪਿਤਾ ਨਾਲ ਜਿਸ ਮਕਾਨ ਵਿਚ ਰਹਿ ਹੈ,
ਉਹ ਮਕਾਨ ਕੁਲਵੰਤ ਸਿੰਘ ਨੇ ਆਪਣੇ ਭੈਣ ਨੂੰ ਵੇਚ ਦਿਤਾ ਹੈ। ਸ਼ੀਤਲ ਦੀ ਨਣਦ ਮਕਾਨ ‘ਤੇ ਕਬਜ਼ਾ ਲੈਣ ਪੁੱਜੀ ਸੀ। ਨਵਦੀਪ ਸਿੰਘ ਨੇ ਇਸ ਗੱਲ ਦਾ ਕੋਈ ਤਸੱਲੀਬਖਸ਼ ਜਵਾਬ ਨਾ ਦਿਤਾ ਕਿ ਪਰਵਾਰ ਦੀ ਕੁੱ ਟ ਮਾ ਰ ਕਰਨ ਵਾਲਿਆਂ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਹੈ।
