Home / ਤਾਜਾ ਜਾਣਕਾਰੀ / ਕੀ ਸੱਚਮੁਚ 8 ਵਰ੍ਹੇ ਪਹਿਲਾਂ ਹੋ ਗਈ ਸੀ ਕੋਬੀ ਬ੍ਰਾਇੰਟ ਦੇ ਦੇਹਾਂਤ ਦੀ ਭਵਿੱਖਬਾਣੀ

ਕੀ ਸੱਚਮੁਚ 8 ਵਰ੍ਹੇ ਪਹਿਲਾਂ ਹੋ ਗਈ ਸੀ ਕੋਬੀ ਬ੍ਰਾਇੰਟ ਦੇ ਦੇਹਾਂਤ ਦੀ ਭਵਿੱਖਬਾਣੀ

8 ਵਰ੍ਹੇ ਪਹਿਲਾਂ ਹੋ ਗਈ ਸੀ ਕੋਬੀ ਬ੍ਰਾਇੰਟ ਦੇ ਦੇਹਾਂਤ ਦੀ ਭਵਿੱਖਬਾਣੀ

ਬਾਸਕੇਟਬਾਲ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਤੇ ਦੋ ਵਾਰ ਉਲੰਪਿਕ ਦਾ ਸੋਨ–ਤਮਗ਼ਾ ਜਿੱਤ ਚੁੱਕੇ ਮਹਾਨ ਖਿਡਾਰੀ ਕੋਬੀ ਬ੍ਰਾਇੰਟ ਦਾ ਐਤਵਾਰ ਨੂੰ ਅਮਰੀਕੀ ਹਵਾਈ ਹਾਦਸੇ ’ਚ ਦੇਹਾਂਤ ਹੋ ਗਿਆ। ਕੋਬੀ ਬ੍ਰਾਇੰਟ ਦੇ ਦੇਹਾਂਤ ਨਾਲ ਸਮੁੱਚੇ ਵਿਸ਼ਵ ਦੇ ਸਿਰਫ਼ ਖੇਡ ਜਗਤ ਵਿੱਚ ਹੀ ਨਹੀਂ, ਸਗੋਂ ਆਮ ਲੋਕਾਂ ’ਚ ਵੀ ਸੋਗ ਦੀ ਲਹਿਰ ਦੌੜ ਗਈ। ਬ੍ਰਾਇੰਟ ਨਾਲ ਉਸ ਦੀ 13 ਸਾਲਾ ਧੀ ਗਿਆਨਾ ਤੇ 7 ਹੋਰਨਾਂ ਦੀ ਵੀ ਮੌਤ ਹੋਈ ਹੈ।

41 ਸਾਲਾ ਖਿਡਾਰੀ ਕੋਬੀ ਬ੍ਰਾਇੰਟ ਦੇ ਪ੍ਰਸ਼ੰਸਕ ਸਮਾਜ ਦੇ ਹਰ ਵਰਗ ’ਚ ਮੌਜੂਦ ਹਨ। ਇਸ ਅਚਨਚੇਤੀ ਮੌਤ ਤੋਂ ਸਾਰੇ ਹੀ ਦੁਖੀ ਹਨ। ਕੋਬੀ ਬ੍ਰਾਇੰਟ ਆਪਣੇ ਖ਼ੁਦ ਦੇ ਹੈਲੀਕਾਪਟਰ ’ਚ ਜਾ ਰਹੇ ਸਨ ਕਿ ਉਹ ਹਾਦਸਾਗ੍ਰਸਤ ਹੋ ਗਿਆ। ਪਰ ਕੀ ਤੁਸੀਂ ਜਾਣਦੇ ਹੋ ਕਿ ਟਵਿਟਰ ’ਤੇ ਕੋਬੀ ਬ੍ਰਾਇੰਟ ਦੀ ਮੌਤ ਦੀ ਭਵਿੱਖਬਾਣੀ ਸਾਲ 2012 ’ਚ ਹੀ ਕਰ ਦਿੱਤੀ ਗਈ ਸੀ।

ਅਸੀਂ ਉਹ ਟਵੀਟ ਵੀ ਇੰਨ੍ਹ–ਬਿੰਨ੍ਹ ਪੇਸ਼ ਕਰ ਰਹੇ ਹਾਂ। ਚੇਤੇ ਰਹੇ ਕਿ ਫ਼ੇਸਬੁੱਕ ਦੀ ਪੋਸਟ ਵਾਂਗ ਟਵਿਟਰ ਨੂੰ ਦੋਬਾਰਾ ਐਡਿਟ ਭਾਵ ਸੰਪਾਦਤ ਨਹੀਂ ਕੀਤਾ ਜਾ ਸਕਦਾ। ਇੰਝ ਕੋਈ ਅਜਿਹਾ ਇਲਜ਼ਾਮ ਵੀ ਨਹੀਂ ਲਾ ਸਕਦਾ ਕਿ ਕਿਸੇ ਨੇ ਹੁਣ ਕੋਬੀ ਦੀ ਮੌਤ ਤੋਂ ਬਾਅਦ ’ਚ ਇਸ ਪੋਸਟ ਨੂੰ ਐਡਿਟ ਕਰ ਦਿੱਤਾ ਹੈ।


ਟਵਿਟਰ ਦਾ ਟਵੀਟ ਸਿਰਫ਼ ਡਿਲੀਟ ਹੋ ਸਕਦਾ ਹੈ, ਸੰਪਾਦਤ ਨਹੀਂ। ਇਸ ਹੈਰਾਨੀਜਨਕ ਟਵੀਟ ਵਿੱਚ ਲਿਖਿਆ ਹੈ ਕਿ ਕੋਬੀ ਬ੍ਰਾਇੰਟ ਦਾ ਦੇਹਾਂਤ ਹੈਲੀਕਾਪਟਰ ਹਾਦਸੇ ’ਚ ਹੋਵੇਗਾ। ਤੇ ਪਰਸੋਂ ਹੋਇਆ ਵੀ ਬਿਲਕੁਲ ਇੰਝ ਹੀ ਹੈ। ਸਿਕੋਰਸਕੀ ਐੱਸ–76 ਹੈਲੀਕਾਪਟਰ ਅਮਰੀਕੀ ਸੂਬੇ ਕੈਲੀਫ਼ੋਰਨੀਆ ’ਚ ਲਾੱਸ ਏਂਜਲਸ ਦੇ ਪੱਛਮ ਵੱਲ ਕਾਲਾਬਾਸਾਸ ’ਚ ਪਹਾੜੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ; ਤਦ ਉਸ ਵਿੱਚ ਕੋਬੀ ਬ੍ਰਾਇੰਟ ਤੇ ਉਸ ਦੀ 13 ਸਾਲਾ ਧੀ ਸਮੇਤ 9 ਵਿਅਕਤੀ ਸਵਾਰ ਸਨ।

ਇਸ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੇ ਇਸ ਹੈਰਾਨੀਜਨਕ ਟਵੀਟ ਉੱਤੇ ਸ਼ੱਕ ਪ੍ਰਗਟਾਇਆ ਹੈ। ਕੁਝ ਨੇ ਕਿਹਾ ਹੈ ਕਿ ਇਹ ਟਵੀਟ ਕਾਰਬਨ V2.5 ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਪਰ ਕਈਆਂ ਨੇ ਇਸ ਸ਼ੱਕ ਨੂੰ ਵੀ ਕੀਤਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!