Home / ਘਰੇਲੂ ਨੁਸ਼ਖੇ / ਕਿਸਾਨ ਬਣਿਆ ਵੈਦ, ਹਰ ਰੋਗ ਦਾ ਕਰਦਾ ਇਲਾਜ਼, ਖੇਤਾਂ ‘ਚ ਹੀ ਉਗਾ ਲਏ ਦਵਾਈਆਂ ਦੇ ਬੂਟੇ

ਕਿਸਾਨ ਬਣਿਆ ਵੈਦ, ਹਰ ਰੋਗ ਦਾ ਕਰਦਾ ਇਲਾਜ਼, ਖੇਤਾਂ ‘ਚ ਹੀ ਉਗਾ ਲਏ ਦਵਾਈਆਂ ਦੇ ਬੂਟੇ

ਅੱਜ ਦੇ ਸਮੇਂ ਵਿੱਚ ਹਰ ਇਨਸਾਨ ਕੋਈ ਨਾ ਕੋਈ ਬੀਮਾਰੀ ਨਾਲ ਪੀਡ਼ਤ ਹੋ ਚੁੱਕਿਆ ਹੈ ਜਿਸ ਕਾਰਨ ਉਸ ਨੂੰ ਕੰਮ ਕਰਨ ਵਿੱਚ ਦਿੱਕਤਾਂ ਆਈਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਹਰ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਅੰਗਰੇਜ਼ੀ ਦਵਾਈਆਂ ਦਾ ਸਹਾਰਾ ਲੈਂਦਾ ਹੈ

ਪਰ ਰੋਜ਼ਾਨਾ ਅਤੇ ਲਗਾਤਾਰ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਅੰਦਰੂਨੀ ਤੌਰ ਤੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸੇ ਤਰ੍ਹਾਂ ਇੱਕ ਸੱਤ ਅਰਕ ਦੀ ਬੋਤਲ ਵਿੱਚ ਦਵਾਈ ਤਿਆਰ ਕੀਤੀ ਜਾਂਦੀ ਹੈ

ਜਿਸ ਵਿਚ ਸਮੱਗਰੀ ਦੇ ਰੂਪ ਵਿਚ ਲਸਣ, ਸੇਬ ਦਾ ਸਿਰਕਾ, ਸ਼ਹਿਦ, ਆਂਵਲਾ, ਕਲੌਂਜੀ, ਤੁਲਸੀ ਅਤੇ ਦਾਲਚੀਨੀ ਆਦਿ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਇਸ ਦਵਾਈ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਹਾਰਟ ਨਾਲ ਸੰਬੰਧਿਤ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ

ਇਸ ਤੋਂ ਇਲਾਵਾ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਨਾੜੀਆਂ ਦੇ ਬਲੋਕੇਜ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਤੇ ਲਗਾਤਾਰ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪੇਟ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਜਾਂ ਕਬਜ਼ ਨਾਲ ਸਬੰਧਿਤ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ

ਘਰੇਲੂ ਢੰਗ ਨਾਲ ਤਿਆਰ ਕੀਤਾ ਆਂਵਲੇ ਦਾ ਰਸ ਵਰਤਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਅਤੇ ਰੋਜ਼ਾਨਾ ਇਸਦੀ ਵਰਤੋਂ ਕਰਨ ਨਾਲ ਜਲਦੀ ਅਤੇ ਆਸਾਨੀ ਨਾਲ ਰਾਹਤ ਮਿਲ ਜਾਂਦੀ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਜਾਂ ਨੁਕਸਾਨ ਨਹੀਂ ਹੁੰਦਾ।

ਇਸ ਤੋਂ ਇਲਾਵਾ ਸ਼ੂਗਰ ਨਾਲ ਸੰਬੰਧਿਤ ਪਰੇਸ਼ਾਨੀਆਂ ਜਾਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਵੀ ਜਾਮਣ ਜਾਂ ਹੋਰ ਕਈ ਤਰ੍ਹਾਂ ਦੇ ਫਲਾਂ ਤੋਂ ਤਿਆਰ ਕੀਤਾ ਰਸ ਪੀਣਾ ਚਾਹੀਦਾ ਹੈ ਇਸ ਦੀ ਵਰਤੋਂ ਕਰਨ ਨਾਲ ਵੀ ਬਹੁਤ ਫਾਇਦੇ ਹੁੰਦੇ ਹਨ।

ਇਸ ਤੋਂ ਇਲਾਵਾ ਲਿਵਰ ਨਾਲ ਸੰਬੰਧਿਤ ਪਰੇਸ਼ਾਨੀਆਂ ਦਾ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਇਮਲੀ ਜਾਂ ਹੋਰ ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਦਿੱਤੀ ਜਾਂਦੀ ਹੈ ਜਿਸ ਨਾਲ ਲੀਵਰ ਅਸਾਨੀ ਨਾਲ ਰੀਕਵਰ ਕਰਦਾ ਹੈ।

ਇਸ ਤੋਂ ਇਲਾਵਾ ਜੋੜਾਂ ਦੇ ਦਰਦ ਜਾਂ ਬਲਗਮ ਆਦਿ ਤੋਂ ਛੁਟਕਾਰਾ ਪਾਉਣ ਲਈ ਹਲਦੀ ਪੰਜੀਰੀ ਤਿਆਰ ਕੀਤੀ ਜਾਂਦੀ ਹੈ ਜਿਸਦੀ ਵਰਤੋਂ ਕਰਨ ਨਾਲ ਬਹੁਤ ਫਾਇਦੇ ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ।

error: Content is protected !!