Home / ਤਾਜਾ ਜਾਣਕਾਰੀ / ਕਿਸਾਨਾਂ ਲਈ ਚੰਗੀ ਖਬਰ ਹੁਣ ਗਾਂ ਦਾ ਗੋਹਾ ਕਰੇਗਾ ਬਿਜਲੀ ਦੀ ਕਿੱਲਤ ਪੂਰੀ – ਆ ਗਈ ਇਹ ਵੱਡੀ ਤਾਜਾ ਖਬਰ ਨਵੀਂ ਖੋਜ ਬਾਰੇ

ਕਿਸਾਨਾਂ ਲਈ ਚੰਗੀ ਖਬਰ ਹੁਣ ਗਾਂ ਦਾ ਗੋਹਾ ਕਰੇਗਾ ਬਿਜਲੀ ਦੀ ਕਿੱਲਤ ਪੂਰੀ – ਆ ਗਈ ਇਹ ਵੱਡੀ ਤਾਜਾ ਖਬਰ ਨਵੀਂ ਖੋਜ ਬਾਰੇ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਪੰਜਾਬ ਵਿੱਚ ਇਸ ਸਮੇਂ ਫਿਰ ਤੋਂ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਲੋਕਾਂ ਨੂੰ ਬਿਜਲੀ ਉਤਪਾਦਨ ਦੇ ਨਾਲ ਚੱਲ ਰਹੇ ਕੰਮ ਦੇ ਪ੍ਰਭਾਵਤ ਹੋਣ ਨਾਲ ਵੀ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਦੀ ਕਿੱਲਤ ਨੂੰ ਖਤਮ ਕਰਨ ਲਈ ਜਿੱਥੇ ਸਰਕਾਰ ਵੱਲੋਂ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ ਉਥੇ ਹੀ ਦੂਜੇ ਸੂਬਿਆਂ ਤੋਂ ਬਿਜਲੀ ਲੈ ਕੇ ਇਸ ਨੂੰ ਪੂਰਾ ਕੀਤਾ ਜਾਂਦਾ ਹੈ। ਬਿਜਲੀ ਦੀ ਕਿਲਤ ਦੇ ਕਾਰਨ ਬਹੁਤ ਸਾਰੇ ਕਾਰੋਬਾਰਾਂ ਦੇ ਪ੍ਰਭਾਵਤ ਹੋਣ ਨਾਲ ਕਈ ਪਰਵਾਰਾਂ ਦਾ ਰੁਜ਼ਗਾਰ ਵੀ ਖਤਰੇ ਵਿਚ ਪੈ ਜਾਂਦਾ ਹੈ। ਉੱਥੇ ਹੀ ਅੱਜ ਦੇ ਦੌਰ ਵਿੱਚ ਜਿੱਥੇ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਵਿਦੇਸ਼ਾਂ ਵਿੱਚ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਹਨ ਤਾਂ ਜੋ ਇਹਨਾਂ ਮੁੱਢਲੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।

ਹੁਣ ਕਿਸਾਨਾਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਜਿਥੇ ਗਾਂ ਦੇ ਗੋਹੇ ਦੇ ਨਾਲ ਬਿਜਲੀ ਦੀ ਕਿੱਲਤ ਨੂੰ ਪੂਰਾ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਭ ਬ੍ਰਿਟੇਨ ਦੇ ਵਿੱਚ ਹੋ ਰਿਹਾ ਹੈ। ਜਿੱਥੇ ਦੇਸ਼ ਅੰਦਰ ਬਿਜਲੀ ਦੀ ਕਿਲਤ ਨੂੰ ਦੂਰ ਕਰਨ ਲਈ ਗਾਂ ਦੇ ਗੋਹੇ ਤੋਂ ਇੱਕ ਪਾਊਡਰ ਤਿਆਰ ਕੀਤਾ ਗਿਆ ਹੈ ਜਿਸ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਜਿਸ ਨੂੰ ਤਿਆਰ ਕਰਨ ਲਈ ਬ੍ਰਿਟਿਸ਼ ਡੇਅਰੀ ਕੋਆਪਰੇਟਿਵ ਆਰਲਾ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ।

ਜਿਨ੍ਹਾਂ ਵੱਲੋਂ ਤਿਆਰ ਕੀਤੀਆਂ ਗਈਆਂ ਬੈਟਰੀ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਕੱਪੜੇ ਪ੍ਰੈਸ ਕੀਤੇ ਜਾ ਸਕਦੇ ਹਨ, ਜਿਸ ਨਾਲ ਵੈਕਿਓਮ ਕਲੀਨਰ ਚਲਾਇਆ ਜਾ ਸਕਦਾ ਹੈ ਅਤੇ ਹੋਰ ਵੀ ਬਿਜਲੀ ਨਾਲ ਹੋਣ ਵਾਲੇ ਕੰਮ ਕੀਤੇ ਜਾ ਰਹੇ ਹਨ। ਉੱਥੇ ਹੀ ਗਾਂ ਦੇ ਗੋਬਰ ਤੋਂ ਬਣੀ ਬਿਜਲੀ ਦੀ ਵਰਤੋਂ ਸਾਰੇ ਕੰਮਾਂ ਵਿੱਚ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਜਿਥੇ ਗਾਂ ਦੇ ਗੋਬਰ ਨੂੰ ਖਾਧ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਉੱਥੇ ਹੀ ਹੁਣ ਇਸ ਨੂੰ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਣ ਲੱਗ ਪਿਆ ਹੈ।

ਇਸ ਡੇਅਰੀ ਦੇ ਵਿੱਚ ਗਾਵਾਂ ਦੀ ਗਿਣਤੀ 4,60,000 ਦੱਸੀ ਗਈ ਹੈ। ਜਿਨ੍ਹਾਂ ਦੇ ਗੋਬਰ ਨੂੰ ਸੁਕਾ ਕੇ ਪਾਊਡਰ ਬਣਾਇਆ ਜਾ ਰਿਹਾ ਹੈ। ਉਥੇ ਹੀ ਸਾਲ ਵਿਚ ਇਸ ਡੇਅਰੀ ਵੱਲੋਂ 10 ਲੱਖ ਟਨ ਪੈਦਾ ਹੋਣ ਵਾਲੇ ਗੋਬਰ ਨਾਲ ਬਿਜਲੀ ਉਤਪਾਦਨ ਦਾ ਵੱਡਾ ਟੀਚਾ ਮਿਥਿਆ ਗਿਆ ਹੈ। ਇਕ ਕਿਲੋ ਗੋਹੇ ਤੋਂ 3.75 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।

error: Content is protected !!