Home / ਤਾਜਾ ਜਾਣਕਾਰੀ / ਕਿਸਾਨਾਂ ਨੂੰ 25,000 ਪ੍ਰਤੀ ਹੈਕਟੇਅਰ, ਆਟੋ ਚਾਲਕਾਂ, ਧੋਬੀਆਂ ਤੇ ਨਾਈਆਂ ਨੂੰ 5-5 ਹਜ਼ਾਰ ਦੇਣ ਦਾ ਐਲਾਨ ਹੋਇਆ ਇਸ ਜਗ੍ਹਾ

ਕਿਸਾਨਾਂ ਨੂੰ 25,000 ਪ੍ਰਤੀ ਹੈਕਟੇਅਰ, ਆਟੋ ਚਾਲਕਾਂ, ਧੋਬੀਆਂ ਤੇ ਨਾਈਆਂ ਨੂੰ 5-5 ਹਜ਼ਾਰ ਦੇਣ ਦਾ ਐਲਾਨ ਹੋਇਆ ਇਸ ਜਗ੍ਹਾ

ਆਈ ਤਾਜਾ ਵੱਡੀ ਖਬਰ

ਮੁੱਖ ਮੰਤਰੀ ਬੀਐਸ ਯੇਦੀਯੁਰੱਪਾ (CM BS Yediyurappa) ਦੀ ਅਗਵਾਈ ਵਾਲੀ ਕਰਨਾਟਕ ਸਰਕਾਰ ਨੇ ਬੁੱਧਵਾਰ ਨੂੰ ਲਗਭਗ 1610 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਉਨ੍ਹਾਂ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਜਿਨ੍ਹਾਂ ਦੀ ਲੌਕਡਾਊਨ ਕਾਰਨ ਨੌਕਰੀ ਜਾਂਦੀ ਰਹੀ। ਇਸ ਦੇ ਨਾਲ ਹੀ ਸ਼ਰਾਬ ‘ਤੇ ਐਕਸਾਈਜ਼ ਡਿਊਟੀ ਵਿਚ 11% ਵਾਧੇ ਦਾ ਐਲਾਨ ਵੀ ਕੀਤਾ ਗਿਆ ਹੈ, ਜੋ ਰਾਜ ਦੇ ਬਜਟ ਵਿਚ ਐਲਾਨੇ 6% ਵਾਧੇ ਨਾਲੋਂ ਵੱਖਰਾ ਹੋਵੇਗਾ।

ਸਰਕਾਰ ਨੇ ਤਾਲਾਬੰਦੀ ਦੇ ਦੌਰਾਨ ਅਨੁਮਾਨ ਲਗਾਇਆ ਹੈ ਕਿ ਕਿਸਾਨਾਂ ਨੇ ਲਗਭਗ 11,687 ਹੈਕਟੇਅਰ ਰਕਬੇ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਸੀ, ਪਰ ਮੰਗ ਘਟਣ ਕਾਰਨ ਉਨ੍ਹਾਂ ਨੂੰ ਆਪਣੀ ਫਸਲ ਨਸ਼ਟ ਕਰਨੀ ਪਈ। ਉਨ੍ਹਾਂ ਕਿਸਾਨਾਂ ਨੂੰ 25,000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।

60,000 ਧੋਬੀਆਂ ਅਤੇ 2 ਲੱਖ 30 ਹਜ਼ਾਰ ਨਾਈਆਂ ਨੂੰ 5-5 ਹਜ਼ਾਰ ਰੁਪਏ
ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਨਾਲ ਜੁੜੇ ਕਿਸਾਨਾਂ ਲਈ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, ਸਰਕਾਰ ਨੇ ਸ਼ਹਿਰੀ ਅਤੇ ਦਿਹਾਤੀ ਦੋਵਾਂ ਖੇਤਰਾਂ ਵਿਚ ਨਾਈਆਂ ਅਤੇ ਧੋਬੀ ਵਜੋਂ ਕੰਮ ਕਰਨ ਵਾਲੇ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ।

ਸਰਕਾਰ ਨੇ 60000 ਧੋਬੀਆਂ ਅਤੇ ਲਗਭਗ 2 ਲੱਖ 30 ਹਜ਼ਾਰ ਨਾਈਆਂ ਨੂੰ ਇਕੋ ਵਾਰ 5-5 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਲਗਭਗ 7 ਲੱਖ ਆਟੋ-ਰਿਕਸ਼ਾ ਅਤੇ ਟੈਕਸੀ ਚਾਲਕ (ਡਰਾਈਵਰ), ਜਿਨ੍ਹਾਂ ਦਾ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਕਾਰੋਬਾਰ ਤਬਾਹ ਹੋ ਗਿਆ, ਹਰੇਕ ਨੂੰ 5000 ਰੁਪਏ ਦੀ ਇਕ-ਵਾਰੀ ਵਿੱਤੀ ਸਹਾਇਤਾ ਦਿੱਤੀ ਜਾਏਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!