Home / ਤਾਜਾ ਜਾਣਕਾਰੀ / ਕਿਤੇ ਟਰੰਪ ਨਾ ਦੇਖ ਲਵੇ ਇਹ ਚੀਜ – ਬਣ ਰਹੀ ਹੈ 7 ਫੁੱਟ ਉਚੀ ਦੀਵਾਰ

ਕਿਤੇ ਟਰੰਪ ਨਾ ਦੇਖ ਲਵੇ ਇਹ ਚੀਜ – ਬਣ ਰਹੀ ਹੈ 7 ਫੁੱਟ ਉਚੀ ਦੀਵਾਰ

ਤੁਸੀਂ ਹੈਰਾਨ ਹੋ ਜਾਵੋਂਗੇ ਕੇ ਮੋਦੀ ਸਰਕਾਰ ਟਰੰਪ ਦਾ ਕਰਕੇ ਰਾਤੋ ਰਾਤ ਕੀ ਕੀ ਕਰ ਰਹੀ ਹੈ। ਦੇਖੋ ਇਸ ਵੇਲੇ ਦੀ ਵੱਡੀ ਖਬਰ ਪੋਰੇ ਵਿਸਥਾਰ ਦੇ ਨਾਲ

ਅਹਿਮਦਾਬਾਦ: ਗੁਜਰਾਤ ਦਾ ਅਹਿਮਦਾਬਾਦ ਨਗਰ ਨਿਗਮ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਇੰਦਰਾ ਬ੍ਰਿਜ ਨਾਲ ਜੋੜਨ ਵਾਲੀ ਸੜਕ ਦੇ ਨਾਲ ਇਕ ਦੀਵਾਰ ਦਾ ਨਿਰਮਾਣ ਕਰ ਰਿਹਾ ਹੈ। ਭਾਰਤ ਦੌਰੇ ‘ਤੇ ਆ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਅਹਿਮਦਾਬਾਦ ਆਉਣ ਵਾਲੇ ਹਨ।

ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਡ ਸ਼ੋਅ ਲਈ ਜਿਸ ਮਾਰਗ ‘ਤੇ ਜਾਣਗੇ, ਉਸ ਵਿਚ ਇਕ ਰਾਸਤਾ ਆਉਂਦਾ ਹੈ। ਇਸ ਰਾਸਤੇ ਦੇ ਕਿਨਾਰੇ 500 ਝੁੱਗੀਆਂ ਹਨ। ਕਿਹਾ ਜਾ ਰਿਹਾ ਹੈ ਕਿ ਟਰੰਪ ਨੂੰ ਇਹ ਝੁੱਗੀਆਂ ਨਾ ਦਿਖਾਈ ਦੇਣ ਤਾਂ ਇਸ ਲਈ ਨਗਰ ਨਿਗਮ 7 ਫੁੱਟ ਉਚੀ ਦੀਵਾਰ ਖੜ੍ਹੀ ਕਰ ਰਿਹਾ ਹੈ।

ਨਗਰ ਨਿਗਮ ਜਿਸ ਦੀਵਾਰ ਦਾ ਨਿਰਮਾਣ ਕਰ ਰਿਹਾ ਹੈ, ਉਹ ਅੱਧਾ ਕਿਲੋਮੀਟਰ ਤੋਂ ਜ਼ਿਆਦਾ ਲੰਬੀ ਅਤੇ ਛੇ ਤੋਂ ਸੱਤ ਫੁੱਟ ਉੱਚੀ ਹੈ। ਇਹ ਅਹਿਮਦਾਬਾਦ ਹਵਾਈ ਅੱਡੇ ਤੋਂ ਗਾਂਧੀਨਗਰ ਵੱਲ ਜਾਣ ਵਾਲੇ ਰਾਸਤੇ ਵਿਚ ਹੈ। ਦੀਵਾਰ ਦਾ ਨਿਰਮਾਣ ਮੋਟੇਰਾ ਵਿਚ ਏਅਰਪੋਰਟ ਅਤੇ ਸਰਦਾਰ ਪਟੇਲ ਸਟੇਡੀਅਮ ਦੇ ਦੁਆਲੇ ਸੁੰਦਰੀਕਰਨ ਮੁਹਿੰਮ ਦੇ ਤਹਿਤ ਕੀਤਾ ਜਾ ਰਿਹਾ ਹੈ।

ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ, ‘ਕਰੀਬ 600 ਮੀਟਰ ਦੀ ਦੂਰੀ ‘ਤੇ ਸਥਿਤ ਸਲੱਮ ਖੇਤਰ ਨੂੰ ਕਵਰ ਕਰਨ ਲਈ 6-7 ਫੁੱਟ ਉੱਚੀ ਦੀਵਾਰ ਖੜ੍ਹੀ ਕੀਤੀ ਦਾ ਰਹੀ ਹੈ। ਇਸ ਤੋਂ ਬਾਅਦ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ’। ਇਸ ਸਲੱਮ ਏਰੀਆ ਵਿਚ 500 ਤੋਂ ਜ਼ਿਆਦਾ ਝੁੱਗੀਆਂ ਹਨ ਅਤੇ ਕਰੀਬ 2500 ਲੋਕ ਇੱਥੇ ਰਹਿੰਦੇ ਹਨ।

ਬੁੱਧਵਾਰ ਨੂੰ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਰਾਸ਼ਟਰਪਤੀ ਟਰੰਪ ਪੱਤਰਕਾਰਾਂ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਸਨ ਕਿ ਮੋਦੀ ਨੇ ਉਹਨਾਂ ਨੂੰ ਦੱਸਿਆ ਕਿ ‘ਹਵਾਈ ਅੱਡੇ ਤੋਂ ਨਵੇਂ ਸਟੇਡੀਅਮ (ਮੋਟੇਰਾ) ਤੱਕ ਉਹਨਾਂ ਦੇ ਸਵਾਗਤ ਵਿਚ 50 ਤੋਂ 70 ਲੱਖ ਲੋਕ ਹੋਣਗੇ’। ਇਹ ਗਿਣਤੀ ਅਹਿਮਦਾਬਾਦ ਦੀ ਪੂਰੀ ਅਬਾਦੀ ਬਰਾਬਰ ਹੈ। ਮੋਟੇਰਾ ਸਥਿਤ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਸਰਦਾਰ ਪਟੇਲ ਸਟੇਡੀਅਮ ਤੱਕ ਇਕ ਰੋਡ ਸ਼ੋਅ ਅਯੋਜਿਤ ਹੋਣ ਦੀ ਸੰਭਾਵਨਾ ਹੈ।

error: Content is protected !!