Home / ਤਾਜਾ ਜਾਣਕਾਰੀ / ਕਰਫ਼ਿਊ ‘ਚ ਵੀ ਟਿਊਸ਼ਨ: ਬੱਚੇ ਨੇ ਪੁਲਸ ਤੋਂ ਲਵਾਈ ਟੀਚਰ ਅਤੇ ਮਾਪਿਆਂ ਦੀ ਕਲਾਸ ਦੇਖੋ ਮੌਕੇ ਦੀ ਵੀਡੀਓ

ਕਰਫ਼ਿਊ ‘ਚ ਵੀ ਟਿਊਸ਼ਨ: ਬੱਚੇ ਨੇ ਪੁਲਸ ਤੋਂ ਲਵਾਈ ਟੀਚਰ ਅਤੇ ਮਾਪਿਆਂ ਦੀ ਕਲਾਸ ਦੇਖੋ ਮੌਕੇ ਦੀ ਵੀਡੀਓ

ਬੱਚਾ ਪੁਲਿਸ ਨੂੰ ਟਿਊਸ਼ਨ ਵਾਲੀ ਮੈਡਮ ਦੇ ਘਰ ਵੀ ਲੈ ਗਿਆ।

ਕਰਫ਼ਿਊ ਦੌਰਾਨ ਵੀ ਟਿਊਸ਼ਨ ਕਲਾਸਾਂ ਲਈ ਰੋਜ਼ ਪੜ੍ਹਾਈ ਕਰਨ ਭੇਜੇ ਜਾਣ ਤੋਂ ਨਾਰਾਜ਼ ਗੁਰਦਸਪੂਰ ਦੇ ਇੱਕ ਬੱਚੇ ਨੇ ਪੁਲਿਸ ਕੋਲ ਇਸ ਗੱਲ ਦੀ ਸ਼ਿਕਾਇਤ ਕੀਤੀ ਕਿ ਉਸਨੂੰ ਰੋਜ਼ ਟਿਊਸ਼ਨ ਕਲਾਸਾਂ ਲਈ ਕਰਫ਼ਿਊ ਦੌਰਾਨ ਵੀ ਭੇਜਿਆ ਜਾਂਦਾ ਹੈ। ਉਸਦੀ ਇਸ ਸ਼ਿਕਾਇਤ ਉੱਤੇ ਪੁਲਿਸ ਨੇ ਉਸਦੇ ਨਾਲ ਟਿਊਸ਼ਨ ਪੜ੍ਹਾਉਣ ਵਾਲੀ ਅਧਿਆਪਕ ਦੇ ਘਰ ਜਾ ਕੇ ਚੇਤਾਵਨੀ ਦਿੱਤੀ।

ਇਸ ਤਰ੍ਹਾਂ ਲੌਕਡਾਊਨ ਵਿਚਾਲੇ ਗੁਰਦਾਸਪੁਰ ‘ਚ ਇਸ ਬੱਚੇ ਨੇ ਪੁਲਿਸ ਤੋਂ ਆਪਣੀ ਹੀ ਟਿਊਸ਼ਨ ਵਾਲੀ ਮੈਡਮ ਦੀ ਕਲਾਸ ਲਵਾ ਦਿੱਤੀ। ਦਰਅਸਲ ਰਾਊਂਡ ਲਈ ਨਿਕਲੇ ਪੁਲਿਸ ਅਫ਼ਸਰਾਂ ਨੂੰ ਦੋ ਬੱਚਿਆ ਸਮੇਤ ਇੱਕ ਸ਼ਖ਼ਸ ਰਸਤੇ ‘ਚ ਮਿਲਿਆ। ਉਹ ਸ਼ਖਸ ਬੱਚਿਆਂ ਨੂੰ ਟਿਊਸ਼ਨ ਤੋਂ ਲੈ ਕੇ ਆ ਰਿਹਾ ਸੀ ਅਤੇ ਇਸ ਦੌਰਾਨ ਬੱਚੇ ਨੇ ਪੁਲਿਸ ਨੂੰ ਸਾਰੀ ਟਿਊਸ਼ਨ ਬਾਰੇ ਸਾਰੀ ਗੱਲ ਦੱਸ ਦਿੱਤੀ।

ਬੱਚਾ ਪੁਲਿਸ ਨੂੰ ਟਿਊਸ਼ਨ ਵਾਲੀ ਮੈਡਮ ਦੇ ਘਰ ਵੀ ਲੈ ਗਿਆ। ਟੀਚਰ ਦੇ ਘਰ ਦਾ ਗੇਟ ਵੀ ਬੱਚੇ ਨੇ ਖ਼ੁਦ ਹੀ ਆਵਾਜ਼ ਲਾ ਕੇ ਖੁਲ੍ਹਵਾਇਆ।

ਇਸ ਦੌਰਾਨ ਬੱਚੇ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਕਿ ਉਸ ਨੂੰ ਕਿੰਨੇ ਦਿਨਾਂ ਤੋਂ ਟਿਊਸ਼ਨ ਲਈ ਹਰ ਰੋਜ਼ ਆਉਣਾ ਪੈ ਰਿਹਾ ਹੈ। ਕਰਫ਼ਿਊ ਵਿਚਾਲੇ ਵੀ ਉਸ ਦੀ ਪੜਾਈ ਕਰਵਾਈ ਜਾ ਰਹੀ ਹੈ। ਪੁਲਿਸ ਨੇ ਬੜੀ ਸਖ਼ਤੀ ਨਾਲ ਟਿਊਸ਼ਨ ਵਾਲੀ ਮੈਡਮ ਨੂੰ ਚਿਤਾਵਨੀ ਦਿੱਤੀ ਤੇ ਸਖ਼ਤ ਹਦਾਇਤ ਕੀਤੀ ਕਿ ਕਰਫ਼ਿਊ ਵਿਚਾਲੇ ਕਿਸੇ ਵੀ ਬੱਚੇ ਨੂੰ ਟਿਊਸ਼ਨ ਨਹੀਂ ਪੜਾ ਸਕਦੇ।

ਉੱਧਰ ਪੁਲਿਸ ਨੇ ਬੱਚੇ ਦੇ ਮਾਪਿਆਂ ਨੂੰ ਵੀ ਚੰਗੀ ਤਰਾਂ ਸਮਝਾਇਆ ਕਿ ਉਹ ਵੀ ਖ਼ਿਆਲ ਰੱਖਣ ਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ‘ਚ ਲੌਕਡਾਊਨ ਕੀਤਾ ਹੋਇਆ ਹੈ ਅਤੇ ਫਿਰ ਵੀ ਟਿਊਸ਼ਨਾਂ ਦੇ ਬਹਾਨੇ ਲੌਕਡਾਊ ਤੋੜਿਆ ਜਾ ਰਿਹਾ ਹੈ। ਅਜਿਹਾ ਕਰਨਾ ਨਿਯਮਾਂ ਦੇ ਉਲਟ ਹੈ। ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

error: Content is protected !!