Home / ਤਾਜਾ ਜਾਣਕਾਰੀ / ਕਰੋਨਾ ਵਾਇਰਸ – ਪੰਜਾਬ ਚ ਠੀਕ ਹੋਏ ਪਹਿਲੇ ਮਰੀਜ ਨੇ ਦਸੀ ਆਪਣੀ ਹੱਡਬੀਤੀ -ਕਹਿੰਦਾ ਮੈਨੂੰ ਤਾਂ

ਕਰੋਨਾ ਵਾਇਰਸ – ਪੰਜਾਬ ਚ ਠੀਕ ਹੋਏ ਪਹਿਲੇ ਮਰੀਜ ਨੇ ਦਸੀ ਆਪਣੀ ਹੱਡਬੀਤੀ -ਕਹਿੰਦਾ ਮੈਨੂੰ ਤਾਂ

ਪੰਜਾਬ ਚ ਠੀਕ ਹੋਏ ਪਹਿਲੇ ਮਰੀਜ ਨੇ ਦਸੀ ਆਪਣੀ ਹੱਡਬੀਤੀ

ਹੁਸ਼ਿਆਰਪੁਰ : ਪੰਜਾਬ ਦਾ ਪਹਿਲਾ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਆਇਆ ਮਰੀਜ਼ ਇਲਾਜ ਕਰਵਾਉਣ ਤੋਂ ਬਾਅਦ ਤੰਦਰੁਸਤ ਹੋ ਕੇ ਆਪਣੇ ਪਿੰਡ ਖਨੂਰ ਪੁੱਜ ਗਿਆ ਹੈ। ਇਹ 44 ਸਾਲਾ ਵਿਅਕਤੀ 4 ਮਾਰਚ ਨੂੰ ਆਪਣੀ ਪਤਨੀ ਤੇ ਬੱਚੇ ਨਾਲ ਭਾਰਤ ਆਇਆ ਸੀ। ਸਰਕਾਰੀ ਬੁਲਾਰੇ ਮੁਤਾਬਕ ਵਿਦੇਸ਼ ਤੋਂ ਪਰਤੇ ਹੋਣ ਕਾਰਨ ਏਅਰਪੋਰਟ ‘ਤੇ ਰੋਕ ਕੇ ਉਨ੍ਹਾਂ ਦੇ ਟੈਸਟ ਕਰਵਾਏ ਗਏ ਜਦੋਂਕਿ ਸਬੰਧਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਕਲੀਨ ਚਿੱਟ ਦੇ ਦਿੱਤੀ ਗਈ ਸੀ ਪਰ ਆਪਣੇ ਪਰਿਵਾਰ ਅਤੇ ਸੰਪਰਕ ‘ਚ ਆਉਣ ਵਾਲੇ ਹੋਰ ਵਿਅਕਤੀਆਂ ਦੇ ਹਿੱਤਾਂ ਖਾਤਰ ਉਸ ਨੇ ਆਪ ਡਾਕਟਰਾਂ ਨੂੰ ਮਿਲ ਕੇ ਟੈਸਟ ਕਰਾਉਣ ਦੀ ਬੇਨਤੀ ਕੀਤੀ ਸੀ ਜਦੋਂਕਿ ਉਨ੍ਹਾਂ ‘ਚ ਉਸ ਸਮੇਂ ਕੋਈ ਪ੍ਰਤੱਖ ਲੱਛਣ ਵੀ ਨਹੀਂ ਸਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਬੇਟੇ ਦੀ ਰਿਪੋਰਟ ਨੈਗੇਟਿਵ ਆਈ ਪਰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਇਸ ਕਰ ਕੇ ਪਤਨੀ ਅਤੇ ਬੱਚੇ ਨੂੰ ਵੀ ਇਕਾਂਤਵਾਸ ਵਿਚ ਰੱਖਿਆ ਗਿਆ।

ਉਕਤ ਵਿਅਕਤੀ ਨੇ ਦੱਸਿਆ ਕਿ ਹਸਪਤਾਲ ਦੇ ਸਟਾਫ਼ ਦੀ ਦੇਖਭਾਲ, ਸਹੀ ਖੁਰਾਕ ਅਤੇ ਦ੍ਰਿੜ ਵਿਸ਼ਵਾਸ ਸਦਕਾ ਉਹ ਠੀਕ ਹੋ ਕੇ ਮੁੜਿਆ ਹੈ। ਉਸ ਨੇ ਦੱਸਿਆ ਕਿ ਡਾਕਟਰਾਂ ਤੋਂ ਲੈ ਕੇ ਦਰਜਾ ਚਾਰ ਮੁਲਾਜ਼ਮਾਂ ਨੇ ਉਸ ਨੂੰ ਠੀਕ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਹ ਇਟਲੀ ਤੋਂ ਭਾਰਤ ਆਇਆ ਸੀ, ਉਸ ਵੇਲੇ ਇਟਲੀ ਦੇ ਹਾਲਾਤ ਇੰਨੇ ਖਰਾਬ ਨਹੀਂ ਸਨ। ਉਨ੍ਹਾਂ ਨੂੰ ਨੌਕਰੀਆਂ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਸਨ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਇਕਾਂਤਵਾਸ ‘ਚ ਰਹਿ ਕੇ ਅਤੇ ਸਿਹਤ ਸਬੰਧੀ ਹਦਾਇਤਾਂ ਦੀ ਪਾਲਣਾ ਕਰਕੇ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਭਾਰਤ ‘ਚ ਹੁਣ ਤਕ 20 ਮੌਤਾਂ, 863 ਲੋਕ ਇਨਫੈਕਟਿਡ
ਭਾਰਤ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸ਼ੁੱਕਰਵਾਰ ਨੂੰ 20 ਹੋ ਗਈ ਹੈ ਅਤੇ ਇਸ ਤੋਂ ਇਨਫੈਕਟਿਡ ਮਾਮਲੇ 863 ਤਕ ਪੁੱਜ ਗਏ ਹਨ। ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਵਿਡ-19 ਦੇ ਅਜਿਹੇ ਮਾਮਲਿਆਂ ਦੀ ਗਿਣਤੀ 640 ਹੈ, ਜਿਨ੍ਹਾਂ ਵਿਚੋਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 67 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਵਿਦੇਸ਼ ਚਲਾ ਗਿਆ ਹੈ। ਮੰਤਰਾਲਾ ਨੇ ਦੱਸਿਆ ਕਿ ਇਨਫੈਕਟਿਡ ਲੋਕਾਂ ਵਿਚ 47 ਵਿਦੇਸ਼ੀ ਨਾਗਰਿਕ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 38 ਤਕ ਪਹੁੰਚ ਗਈ ਹੈ ਜਦਕਿ ਇਕ ਮਰੀਜ਼ ਇਸ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕਾ ਹੈ।

error: Content is protected !!