Home / ਤਾਜਾ ਜਾਣਕਾਰੀ / ਕਰੋਨਾ ਵਾਇਰਸ ਦੀ ਵੈਕਸੀਨ ਬਾਰੇ ਇੰਡੀਆ ਤੋਂ ਆਈ ਇਹ ਵੱਡੀ ਚੰਗੀ ਖਬਰ

ਕਰੋਨਾ ਵਾਇਰਸ ਦੀ ਵੈਕਸੀਨ ਬਾਰੇ ਇੰਡੀਆ ਤੋਂ ਆਈ ਇਹ ਵੱਡੀ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ- ਦੇਸ਼ ‘ਚ ਤੇਜ਼ੀ ਨਾਲ ਫੈਲਦੇ ਕੋਰੋਨਾ ਵਾਇਸ ਦੇ ਪ੍ਰਭਾਵ ਦੌਰਾਨ ਇਕ ਵਧੀਆ ਖਬਰ ਹੈ। ਭਾਰਤ ‘ਚ ਕੋਰੋਨਾ ਵੈਕਸੀਨ ਲਈ ਕਈ ਰਿਸਰਚਸ ਦਾ ਕੰਮ ਵੱਖ-ਵੱਖ ਪੜਾਅ ‘ਚ ਹੈ। ਇਨ੍ਹਾਂ ‘ਚੋਂ ਕੁਝ ਜਲਦ ਟ੍ਰਾਇਲ ਲਈ ਤਿਆਰ ਹਨ ਤਾਂ ਕੁਝ ਅਗਲੇ ਮਹੀਨੇ ਤਕ ਇਸ ਪੜਾਅ ‘ਚ ਪਹੁੰਚ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧ ‘ਚ ਇਸ ਨਾਲ ਜੁੜੇ ਐਕਸਪਰਟ ਨਾਲ ਇਕ ਮੀਟਿੰਗ ਕੀਤੀ।

ਕੋਰੋਨਾ ਵਾਇਰਸ ਦੇ ਬਚਾਅ ਲਈ ਦਵਾਈ ਬਣਾਉਣ ਦੀ ਦਿਸ਼ਾ ‘ਚ ਵੀ ਮਹੱਤਵਪੂਰਨ ਪ੍ਰਗਤੀ ਹੋਈ ਹੈ। ਘਟੋ-ਘਟ 5 ਦਵਾਈਆਂ ਆਖਰੀ ਪੜਾਅ ‘ਚ ਹਨ। ਮੋਦੀ ਨੇ ਇਨ੍ਹਾਂ ਤਮਾਮ ਪ੍ਰਗਤੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਦੇ ਬਾਰੇ ‘ਚ ਦੱਸਦੇ ਹੋਏ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਨੂੰ ਹਰ ਜ਼ਰੂਰੀ ਸਰੋਤ ਉਪਲੱਬਧ ਕਰਵਾਵੇਗੀ।

87 ਫੀਸਦੀ ਸ਼ਹਿਰੀ ਭਾਰਤੀਆਂ ਨੂੰ ਮੋਦੀ ‘ਤੇ ਭਰੋਸਾ
ਇਪਸਾਸ ਦੇ ਇਕ ਸਰਵੇਖਣ ਮੁਤਾਬਕ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਨਰਿੰਦਰ ਮੋਦੀ ਸਰਕਾਰ ਦੇ ਤਰੀਕਿਆਂ ‘ਤੇ 87 ਫੀਸਦੀ ਸ਼ਹਿਰੀ ਭਾਰਤੀਆਂ ਨੇ ਭਰੋਸਾ ਜਤਾਉਂਦੇ ਹੋਏ ਹਾਈ ਰੇਟਿੰਗ ਦਿੱਤੀ ਹੈ। ਇਪਸਾਸ ਇੰਡੀਆ ਦੇ ਸੀ.ਈ.ਓ. ਅਮਿਤ ਅਡਾਰਕਰ ਨੇ ਭਾਰਤ ਸਰਕਾਰ ਦੇ ਬਾਰੇ ‘ਚ ਕਿਹਾ ਕਿ ਸਰਕਾਰ ਨੇ ਕਾਫੀ ਪਹਿਲਾਂ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਕੀਤਾ ਅਤੇ ਕੋਰੋਨਾ ਵਾਇਰਸ ਦਾ ਪ੍ਰਸਾਰ ਰੋਕਣ ਲਈ ਕਈ ਕਦਮ ਚੁੱਕੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!