Home / ਤਾਜਾ ਜਾਣਕਾਰੀ / ਕਰੋਨਾ ਵਾਇਰਸ ਤੋਂ ਬਾਅਦ ਹੁਣ ਕਨੇਡਾ ਤੋਂ ਆਈ ਇਹ ਮਾੜੀ ਖਬਰ

ਕਰੋਨਾ ਵਾਇਰਸ ਤੋਂ ਬਾਅਦ ਹੁਣ ਕਨੇਡਾ ਤੋਂ ਆਈ ਇਹ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਟੋਰਾਂਟੋ- ਦੁਨੀਆਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਇਸ ਤੋਂ ਕੈਨੇਡਾ ਵੀ ਅਣਛੋਹਿਆ ਨਹੀਂ ਹੈ। ਕੈਨੇਡਾ ਵਿਚ ਹੁਣ ਤੱਕ ਵਾਇਰਸ ਦੇ 556 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਪੰਜ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਜਿਹੇ ਵਿਚ ਕੈਨੇਡਾ ਦੇ ਲੋਕ ਬਾਹਰ ਨਿਕਲਣ ਤੇ ਕਿਸੇ ਸ਼ੱ ਕੀ ਕੋਰੋਨਾਵਾਇਰਸ ਦੇ ਮਰੀਜ਼ ਦੇ ਸੰਪਰਕ ਵਿਚ ਆਉਣੋ ਡਰੇ ਹੋਏ ਹਨ। ਕੋਰੋਨਾਵਾਇਰਸ ਦੇ ਡਰੋਂ ਜਿਥੇ ਦੁਨੀਆਭਰ ਵਿਚ ਮੰਦੀ ਦਾ ਦੌਰ ਦੇ ਆਸਾਰ ਹਨ ਉਥੇ ਹੀ ਕੈਨੇਡਾ ਦੀ ਟੈਕਸੀ ਇੰਡਸਟ੍ਰੀ ਵੀ ਇਸ ਨਾਲ ਗ੍ਰ ਸ ਤ ਹੁੰਦੀ ਜਾ ਰਹੀ ਹੈ। ਹਾਲ ਇਹ ਹੈ ਕਿ ਜਿਹਨਾਂ ਡਰਾਈਵਰਾਂ ਨੂੰ ਦਿਨ ਵਿਚ 10 ਯਾਤਰੀ ਆਸਾਨੀ ਨਾਲ ਮਿਲ ਜਾਂਦੇ ਸਨ ਉਹਨਾਂ ਨੂੰ 2-3 ਗਾਹਕਾਂ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ।

ਇਲਿਆਸ ਡੱਬਨੇਹ, ਜੋ ਸ਼ਹਿਰ ਮਾਂਟਰੀਅਲ ਵਿਚ ਕੰਮ ਕਰਦੇ ਹਨ, ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਉਸਦਾ ਕਾਰੋਬਾਰ ਘ ਟ ਦਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਜਿਥੇ ਉਸ ਨੂੰ ਰੋਜ਼ਾਨਾ ਦਿਨ ਵਿਚ 10 ਗਾਹਕ ਮਿਲ ਜਾਂਦੇ ਸਨ ਉਸ ਨੂੰ ਸ਼ੁੱਕਰਵਾਰ ਨੂੰ ਸਿਰਫ ਤਿੰਨ ਯਾਤਰੀ ਹੀ ਮਿਲੇ। ਉਸ ਨੇ ਕਿਹਾ ਕਿ ਹਰ ਕੋਈ ਵਾਇਰਸ ਤੋਂ ਡ ਰ ਰਿਹਾ ਹੈ। ਡੱਬਨੇਹ ਜਿਹੇ ਹੋਰ ਟੈਕਸੀ ਡਰਾਈਵਰਾਂ ਨੇ ਕਿਹਾ ਕਿ ਸਰਕਾਰ ਵਲੋਂ ਕੋਰੋਨਾਵਾਇਰਸ ਕਾਰਨ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਉਹਨਾਂ ਦਾ ਘਟਿਆ ਹੈ। ਕੈਨੇਡਾ ਦੇ ਸਿਹਤ ਵਿਭਾਗ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵਿਦੇਸ਼ਾਂ ਦੀ ਯਾਤਰਾ ਤੋਂ ਵਾਪਸ ਆਉਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ 14 ਦਿਨਾਂ ਲਈ ਘਰ ਵਿਚ ਵੱਖਰੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਆਮ ਯਾਤਰੀਆਂ ਲਈ ਵੀ ਜਾਰੀ ਕੀਤੇ ਗਏ ਹਨ।

ਟਰਾਂਸਪੋਰਟ ਮੰਤਰੀ ਫ੍ਰੈਂਕੋਇਸ ਬੌਨਾਰਡੇਲ ਨੇ ਸ਼ਨੀਵਾਰ ਨੂੰ ਇਕ ਟਵੀਟ ਵਿਚ ਕਿਹਾ ਸੀ ਕਿ ਕੋਵਿਡ-19 ਦੇ ਵਧ ਰਹੇ ਮਾਮਲਿਆਂ ਵਿਚਾਲੇ ਟੈਕਸੀ ਕੰਪਨੀਆਂ ਤੇ ਰਾਈਡ-ਸ਼ੇਅਰਿੰਗ ਸੇਵਾਵਾਂ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਹਨਾਂ ਵਿਚ ਟੈਕਸੀ ਡਰਾਈਵਰਾਂ ਨੂੰ ਨਿਯਮਤ ਤੌਰ ‘ਤੇ ਆਪਣੀਆਂ ਕਾਰਾਂ ਸਾਫ਼ ਕਰਨ ਤੇ ਉਹਨਾਂ ਨੂੰ ਚਿਹਰੇ ਨੂੰ ਛੂਹਣ ਤੋਂ ਬਚਣਾ ਸ਼ਾਮਲ ਹੈ। ਜੇ ਉਹਨਾਂ ਨੂੰ ਖੰਘ ਜਾਂ ਬੁਖਾਰ ਹੈ, ਤਾਂ ਉਹਨਾਂ ਨੂੰ ਘਰ ਵੀ ਰਹਿਣਾ ਚਾਹੀਦਾ ਹੈ,

ਜੋ ਕਿ ਕੋਰੋਨਵਾਇਰਸ ਦੇ ਪ੍ਰਮੁੱਖ ਲੱਛਣ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹਾਲਾਂਕਿ ਇਹ ਉਪਾਅ ਸਿਰਫ ਕਾਮਿਆਂ ‘ਤੇ ਲਾਗੂ ਨਹੀਂ ਹੁੰਦੇ। ਇਸ ਦੌਰਾਨ ਟੈਕਸੀ ਚਾਲਕਾਂ ਇਹ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਉਹਨਾਂ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਹ ਆਪਣੇ ਚਿਹਰੇ ਨੂੰ ਢੱਕ ਕੇ ਰੱਖਣ।

error: Content is protected !!