Home / ਤਾਜਾ ਜਾਣਕਾਰੀ / ਕਰੋਨਾ: ਟਰੂਡੋ ਨੇ ਯਾਤਰੀਆਂ ਲਈ ਕਰਤਾ ਅੱਜ ਇਹ ਵੱਡਾ ਐਲਾਨ

ਕਰੋਨਾ: ਟਰੂਡੋ ਨੇ ਯਾਤਰੀਆਂ ਲਈ ਕਰਤਾ ਅੱਜ ਇਹ ਵੱਡਾ ਐਲਾਨ

ਕਰਤਾ ਅੱਜ ਇਹ ਵੱਡਾ ਐਲਾਨ

ਟੋਰਾਟੋ ( ਬਲਜਿੰਦਰ ਸੇਖਾ) ਅੱਜ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਹੋਰ ਵਧਣ ਤੋ ਰੋਕਣ ਦੇ ਲਈ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਦੇ ਏਅਰਪੋਰਟਾਂ ‘ਤੇ ਕੈਨੇਡਾ ਤੋਂ ਬਾਹਰ ਜਾਣ ਵਾਲੇ ਅਤੇ ਕੈਨੇਡਾ ਵਿੱਚ ਆਉਣ ਵਾਲੇ ਅਤੇ ਕੈਨੇਡਾ ਅੰਦਰ ਹਵਾਈ ਸਫਰ ਕਰਨ ਵਾਲੇ ਹਰ ਯਾਤਰੀ ਦਾ ਬੁਖਾਰ ਬੋਰਡਿੰਗ ਤੋਂ ਪਹਿਲਾਂ ਤੇ ਅਰਾਈਵਲ ਤੇ ਚੈੱਕ ਕੀਤਾ ਜਾਏਗਾ।

ਉਨ੍ਹਾਂ ਦੱਸਿਆ ਕਿ ਇਹ ਜਲਦ ਹੀ ਸ਼ੁਰੂ ਹੋ ਜਾਏਗਾ ਅਤੇ ਇਸ ਬਾਰੇ ਕਨੇਡਾ ਦੀ ਟ੍ਰਾਂਸਪੋਰਟ ਮਨਿਸਟਰ ਮਾਰਕ ਗਾਰਨਿਊ ਜਲਦ ਹੀ ਵਿਸਥਾਰ ਰੂਪ ਵਿੱਚ ਜਾਣਕਾਰੀ ਦੇਣਗੇ। ਜੇਕਰ ਕਿਸੇ ਕਨੇਡਾ ਆਉਣ ਵਾਲੇ ਯਾਤਰੀ ਦੇ ਵਿੱਚ ਬੁਖ਼ਾਰ ਦੇ ਲੱਛਣ ਦਿਸੇ ਤਾਂ ਉਹ ਕਨੇਡਾ ਵਿੱਚ ਦਾਖਿਲ ਨਹੀ ਹੋ ਸਕੇਗਾ ।

ਉਸਨੂੰ ਦੂਸਰੀ ਵਾਰ ਕਨੇਡਾ ਆਉਣ ਲਈ ਦੋ ਹਫ਼ਤਿਆਂ ਦਾ ਇੰਤਜਾਰ ਕਰਨਾ ਪਵੇਗਾ ।ਵਰਨਣਯੋਗ ਹੈ ਕਿ ਹੋਰ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਅਜਿਹਾ ਕੀਤਾ ਜਾ ਰਿਹਾ ਹੈ, ਹੁਣ ਕੈਨੇਡਾ ਸਰਕਾਰ ਨੇ ਵੀ ਅਜਿਹਾ ਕਰਨ ਦਾ ਫੈਸਲਾ ਲਿਆ ਹੈ।ਸਰਕਾਰ ਦੇ ਇਸ ਫ਼ੈਸਲੇ ਤੋ ਲੱਗ ਰਿਹਾ ਕਿ ਹੁਣ ਛੇਤੀ ਹਵਾਈ ਉਡਾਣਾਂ ਸ਼ੁਰੂ ਹੋਣ ਵਾਲ਼ੀਆਂ ਹਨ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!