Home / ਤਾਜਾ ਜਾਣਕਾਰੀ / ਕਰਲੋ ਜੇਬਾਂ ਢਿਲੀਆਂ ਇੰਡੀਆ ਵਾਲਿਓ 1 ਜਨਵਰੀ ਤੋਂ ਹੋਣ ਜਾ ਰਿਹਾ ਇਹ ਕੰਮ – ਆਈ ਤਾਜਾ ਵੱਡੀ ਖਬਰ

ਕਰਲੋ ਜੇਬਾਂ ਢਿਲੀਆਂ ਇੰਡੀਆ ਵਾਲਿਓ 1 ਜਨਵਰੀ ਤੋਂ ਹੋਣ ਜਾ ਰਿਹਾ ਇਹ ਕੰਮ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਪਹਿਲਾਂ ਹੀ ਦੇਸ਼ ਦੇ ਵਿੱਚ ਵਧ ਰਹੀ ਮਹਿੰਗਾਈ ਦੇ ਕਾਰਨ ਲੋਕ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ।ਹਰ ਵਰਗ ਦੇ ਵੱਲੋਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਵਧਦੀਆਂ ਕੀਮਤਾਂ ਦੇ ਵਿੱਚ ਉਨ੍ਹਾਂ ਨੂੰ ਕੁਝ ਰਾਹਤ ਦਿੱਤੀ ਜਾਏ। ਪਰ ਇਸ ਦੇ ਬਾਵਜੂਦ ਵੀ ਹਰ ਰੋਜ਼ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗ ਰਿਹਾ ਹੈ , ਕਿਉਂਕਿ ਹਰ ਰੋਜ਼ ਹੀ ਵੱਖਰੀਆਂ ਵੱਖਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ । ਕਦੇ ਇਹ ਕੀਮਤਾਂ ਰਸੋਈ ਗੈਸ ਸਿਲੰਡਰਾਂ ਦੀਆਂ ਹੁੰਦੀਆਂ ਨੇ, ਕਦੇ ਪੈਟਰੋਲ ਡੀਜ਼ਲ ਦੀਆਂ ਅਤੇ ਕਦੇ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ।

ਹਾਲਾਂਕਿ ਵਧ ਰਹੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਲਗਾਤਾਰ ਸੱਤਾਧਾਰੀ ਪਾਰਟੀ ਤੇ ਤੰਜ ਕੱਸੇ ਜਾ ਰਹੇ ਹਨ ਤੇ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵਧ ਰਹੀਆਂ ਇਨ੍ਹਾਂ ਕੀਮਤਾਂ ਦੇ ਵਿੱਚ ਆਮ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾਵੇ। ਕਿਉਂਕਿ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਲੋਕ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੋਏ ਪਏ ਹਨ ਤੇ ਉਪਰੋਂ ਹੋਰ ਵਧ ਰਹੀਆਂ ਕੀਮਤਾਂ ਲੋਕਾਂ ਦਾ ਲੱਕ ਤੋੜਨ ਦੇ ਵਿੱਚ ਲੱਗੀਆਂ ਹੋਈਆਂ ਹਨ । ਇਸੇ ਵਿਚਕਾਰ ਇੱਕ ਜਨਵਰੀ ਤੋਂ ਇੱਕ ਅਜਿਹਾ ਵੱਡਾ ਕੰਮ ਹੋਣ ਜਾ ਰਿਹਾ ਹੈ ਇਸੇ ਚਰਚਾ ਹੁਣ ਪੂਰੇ ਦੇਸ਼ ਭਰ ਦੇ ਵਿੱਚ ਛਿੜ ਚੁੱਕੇ ਹਨ ।

ਦਰਅਸਲ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਖ਼ਪਤ ਧਾਰਕਾਂ ਦੀ ਬੈਂਕਿੰਗ ਸੇਵਾ ਮਹਿੰਗੀ ਹੋਣ ਜਾ ਰਹੀ ਹੈ । ਹੁਣ ਚੜ੍ਹਦੇ ਸਿਆਲ ਯਾਨੀ ਕਿ ਇੱਕ ਨਵੰਬਰ ਤੋਂ ਏਟੀਐਮ ਤੋਂ ਪੈਸੇ ਕਢਵਾਉਣ ਲਈ ਜ਼ਿਆਦਾ ਫੀਸ ਦੇਣੀ ਪਵੇਗੀ। ਜੂਨ ਵਿੱਚ ਹੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਮੁਫ਼ਤ ਸੀਮਾ ਤੋਂ ਬਾਅਦ ਫ਼ੀਸ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਸੀ, ਜੋ ਨਵੇਂ ਸਾਲ ਤੋਂ ਲਾਗੂ ਹੋ ਜਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰਿਜ਼ਰਵ ਬੈਂਕ ਮੁਤਾਬਕ ਹਰ ਬੈਂਕ ਆਪਣੇ ਖਾਤਾਧਾਰਕਾਂ ਦੇ ਲਈ ਨਗਦ ਅਤੇ ਹੋਰ ਵਿੱਤੀ ਸੇਵਾਵਾਂ ਲਈ ਹਰ ਮਹੀਨੇ ਇੱਕ ਮੁਫ਼ਤ ਸੀਮਾ ਨਿਰਧਾਰਤ ਕਰਦਾ ਹੈ ।

ਬੈਂਕ ਇਸ ਹੱਦ ਤੋਂ ਵੱਧ ਸੇਵਾਵਾਂ ਦੇ ਲਈ ਚਾਰਜ ਵਸੂਲ ਕਰ ਸਕਦਾ ਹੈ । ਇਕ ਪਾਸੇ ਵਧ ਰਹੀ ਮਹਿੰਗਾਈ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ ਤੇ ਹੁਣ ਉੱਪਰੋ ਬੈਂਕਿੰਗ ਸੇਵਾ ਵੀ ਮਹਿੰਗੇ ਹੋਣ ਜਾ ਰਹੀ ਹੈ। ਜਿਸ ਦੇ ਚੱਲਦੇ ਹੁਣ ਆਮ ਵਰਗ ਖਾਸਾ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ ।

error: Content is protected !!