Home / ਤਾਜਾ ਜਾਣਕਾਰੀ / ਕਰਲੋ ਘਿਓ ਨੂੰ ਭਾਂਡਾ : ਇਸ ਕਾਰਨ ਰੇਲ ਡਰਾਈਵਰ ਨੇ ਰਸਤੇ ਵਿਚ ਰੋਕਤੀ ਟਰੇਨ – ਦੇਖ ਸਭ ਰਹਿ ਗਏ ਹੈਰਾਨ

ਕਰਲੋ ਘਿਓ ਨੂੰ ਭਾਂਡਾ : ਇਸ ਕਾਰਨ ਰੇਲ ਡਰਾਈਵਰ ਨੇ ਰਸਤੇ ਵਿਚ ਰੋਕਤੀ ਟਰੇਨ – ਦੇਖ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮੰਜ਼ਲ ਤੱਕ ਜਾਣ ਲਈ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਦੁਨੀਆ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਰੇਲਵੇ ਸਫਰ ਨੂੰ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ। ਇਹ ਸਫਰ ਜਿੱਥੇ ਲੋਕਾਂ ਦੀ ਪਹੁੰਚ ਵਿੱਚ ਹੁੰਦਾ ਹੈ ਉੱਥੇ ਹੀ ਇਹ ਸਫ਼ਰ ਅਨੰਦਦਾਇਕ ਅਤੇ ਕੁਦਰਤੀ ਨਜ਼ਾਰਿਆਂ ਨੂੰ ਮਾਨਣ ਵਾਲਾ ਹੁੰਦਾ ਹੈ। ਪਰ ਕਈ ਵਾਰ ਰੇਲਵੇ ਵਿੱਚ ਸਫਰ ਕਰਦੇ ਹੋਏ ਲੋਕਾਂ ਨੂੰ ਬਹੁਤ ਸਾਰੇ ਹਾਦਸੇ ਪੇਸ਼ ਆਉਂਦੇ ਹਨ। ਯਾਤਰੀਆਂ ਨੂੰ ਦਰਪੇਸ਼ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ। ਜਿਸ ਨਾਲ ਯਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇ।

ਪਰ ਕਈ ਵਾਰ ਰੇਲਵੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਵੀ ਕਈ ਹਾਦਸੇ ਵਾਪਰਣ ਦਾ ਡਰ ਜਾਂਦਾ ਹੈ। ਹੁਣ ਇਥੇ ਇੱਕ ਰੇਲਵੇ ਡਰਾਈਵਰ ਵੱਲੋਂ ਰਸਤੇ ਵਿੱਚ ਹੀ ਟਰੇਨ ਰੋਕ ਦਿੱਤੀ ਗਈ ਹੈ ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਜਿੱਥੇ ਰੇਲਵੇ ਵਿਭਾਗ ਨੂੰ ਉਸ ਸਮੇਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਰੇਲ ਗੱਡੀ ਨੂੰ ਡਰਾਈਵਰ ਵੱਲੋਂ ਦਹੀ ਲੈਣ ਦੀ ਖ਼ਾਤਰ ਰਸਤੇ ਵਿੱਚ ਹੀ ਰੋਕ ਲਿਆ ਗਿਆ।

ਜਿਸ ਕਾਰਨ ਇਹ ਘਟਨਾ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਗਿਆ ਹੈ ਕਿ ਇਹ ਰੇਲ ਗੱਡੀ ਡਰਾਈਵਰ ਵੱਲੋਂ ਲਾਹੌਰ ਦੇ ਕਾਹਨਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੋਕੀ ਗਈ ਸੀ। ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਤਾਂ ਇਸ ਦੀ ਜਾਣਕਾਰੀ ਮਿਲਣ ਤੇ ਰੇਲਵੇ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਰੇਲਵੇ ਡਰਾਈਵਰ ਮੁਹੰਮਦ ਸ਼ਹਿਜ਼ਾਦ ਅਤੇ ਉਸ ਦੇ ਸਹਾਇਕ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ।

ਉਥੇ ਹੀ ਉਨ੍ਹਾਂ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਅਜਿਹੀਆਂ ਘਟਨਾਵਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਹੈ ਅਤੇ ਹਾਦਸਿਆਂ ਦਾ ਖਤਰਾ ਵੀ ਬਣ ਜਾਂਦਾ ਹੈ। ਅਜਿਹੇ ਲੋਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਹੀ ਬਹੁਤ ਸਾਰੀਆਂ ਟਰੇਨਾਂ ਆਪਣੇ ਸਟੇਸ਼ਨ ਤੇ ਸਮੇਂ ਸਿਰ ਨਹੀਂ ਪਹੁੰਚਦੀਆਂ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਵਾਇਰਲ ਹੋ ਰਹੀ ਵੀਡੀਓ ਵਿਚ ਵੀ ਡਰਾਇਵਰ ਨੂੰ ਰਸਤੇ ਵਿੱਚ ਰੋਕ ਕੇ ਦਹੀਂ ਖਰੀਦਦੇ ਹੋਏ ਦੇਖਿਆ ਗਿਆ ਹੈ।

error: Content is protected !!