ਸਾਰੀ ਰਾਤ ਰੀਤ ਗਵਾਂਢੀਆਂ ਦੇ ਵਿਆਹ ਲਈ ਆਏ ਲੀੜਿਆਂ ਦੇ ਆਡਰ ਦੀ ਸਿਲਾਈ ਕਰਦੀ ਰਹੀ ਅਤੇ ਫਿਰ ਸਵੇਰ ਦੀ ਕੰਮ ਵਿੱਚ ਲਗੀ ਰੀਤ ਕੰਮ ਖਤਮ ਕਰ ਕੇ ਅਜੇ ਬੈਠੀ ਹੀ ਸੀ ਕਿ ਸੱਸ ਨੇ ਕਿਹਾ ਪੁੱਤ ਥੱਕ ਗਈ ਹੋਣੀ ਥੋੜੀ ਦੇਰ ਆਰਾਮ ਕਰਲਾ
ਮੰਮੀ ਦੇ ਮੂੰਹੋ ਇਹ ਗੱਲ ਸੁਣ ਕੇ ਥੋੜ੍ਹਾ ਮੁਸਕਰਾਈ ਤੇ ਕਿਹਾ ਠੀਕ ਹੈ ਮੰਮੀ ਇਨ੍ਹਾਂ ਕਹਿ ਆਪਣੇ ਕਮਰੇ ਵਿਚ ਜਾ ਕੇ ਲੇਟ ਗਈ ਥੋੜੀ ਦੇਰ ਬਾਅਦ ਗਵਾਂਢ ਵਿਚੋਂ ਹੀ ਇਕੋ ਔਰਤ ਆ ਕੇ ਮੰਮੀ ਕੋਲ ਬੈਠਦੀ ਹੈ ਹੋਰ ਸੁਣਾ ਭੈਣੇ ਕੀ ਹਾਲ ਹੈ ਅੱਜ ਤੂੰ ਬਾਹਰ ਹੀ ਨਹੀਂ ਨਿਕਲਦੀ ਨਾ ਕਦੇ ਗੱਲ ਹੋਈ ਹੋਰ ਦੱਸ ਗੁੱਡੀ ਠੀਕ ਆ ਸਹੁਰੇ ਘਰ ਸੌਖੀ ਆ ਮੰਮੀ ਨੇ ਕਿਹਾ ਹਾਜੀ ਭੈਣ ਜੀ ਸਭ ਠੀਕ ਨੇ ਵਧੀਆ ਜਿਹੜੀ ਘੜੀ ਲੰਘਦੀ ਜਾਵੇ ।
ਰੀਤ ਉਠ ਕੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਚਾਹ ਬਣਾਉਣ ਚਲੇ ਗਈ ਇੰਨੇ ਚਿਰ ਨੂੰ ਉਸ ਔਰਤ ਨੇ ਇੱਕ ਹੋਰ ਸਵਾਲ ਕੀਤਾ ਹੋਰ ਭੈਣ ਜੀ ਨੂੰਹ ਠੀਕ ਰਹਿੰਦੀ ਤੇਰੇ ਨਾਲ ਮੰਮੀ ਨੇ ਕਿਹਾ ਹਾਜੀ ਭੈਣ ਜੀ ਸਭ ਠੀਕ ਆ ਸਭ ਵਧੀਆ ਧੀਆਂ ਆਪਣੇ ਘਰ ਤੇ ਨੁਹਾ ਆਪਣੇ ਘਰ ਸ਼ਾਭ ਲੈ ਨੇ ਨਾਲੇ ਭੈਣ ਜੀ ਧੀਆਂ ਨੇ ਆਪਣੇ ਘਰ ਹੀ ਸੋਹਣੀਆਂ ਲਗਦੀਆਂ ਇਹ ਤਾਂ ਸਚਾਈ ਹੈ ਭੈਣ ਮੇਰੀ ਧੀ ਵੀ ਰੋਜ਼ ਹੀ ਫੋਨ ਕਰਦੀ ਮੰਮੀ ਤੂੰ ਠੀਕ ਹੈ ਆਪਣੇ ਧਿਆਨ ਰੱਖਿਆ ਕਰ ਏਨੇ ਨੂੰ ਰੀਤ ਦੀ ਸੱਸ ਕਹਿੰਦੀ ਕਿ ਭੈਣ ਜੀ ਧੀਆਂ ਤਾ ਮਿੱਠੇ ਦੀ ਤਰ੍ਹਾਂ ਹੁੰਦੀਆਂ ਤੇ ਨੂੰਹਾਂ ਲੂਣ ਦੀ ਤਰਾਂ ।
ਇਹ ਗੱਲ ਰੀਤ ਨੇ ਵੀ ਸੁਣ ਲਈ ਅਤੇ ਉਹ ਮਨ ਹੀ ਮਨ ਸੋਚਣ ਲੱਗੀ ਕਿ ਮੰਮੀ ਨੇ ਇਦਾ ਕਿਉ ਕਿਹਾ ਉਸ ਤੌ ਬਾਅਦ ਰੀਤ ਦੇ ਕੰਨਾਂ ਵਿੱਚ ਵਾਰ – ਵਾਰ ਇਹੋ ਗੱਲ ਆਈ ਜਾ ਰਹੀ ਸੀ ਕਿ ਮੰਮੀ ਨੇ ਇਦਾ ਕਿਉ ਕਿਹਾ ਅਗਲੇ ਦਿਨ ਸੱਸ ਨੂੰ ਰੀਤ ਉਦਾਸ ਜਿਹੀ ਲੱਗੀ ਉਸਨੇ ਰੀਤ ਨੂੰ ਕੋਲ ਬਿਠਾ ਕੇ ਕਿ ਪੁਛਿਆ ਕੀ ਗੱਲ ਹੋਗੀ ਬੇਟਾ ਤੂੰ ਉਦਾਸ ਜਿਹੀ ਲੱਗਦੀ ਹੈ । ਰੀਤ ਨੇ ਕੱਲ੍ਹ ਵਾਲੀ ਗੱਲ ਸੱਸ ਨੂੰ ਦੱਸ ਕੇ ਪੁਛਿਆ ਮੰਮੀ ਤੁਸੀਂ ਇਦਾ ਕਿਉ ਕਿਹਾ ਕੀ ਮੈ ਤੁਹਾਨੂੰ ਪਿਆਰ ਨਹੀਂ ਕਰਦੀ ਤੁਹਾਡੀ ਹਰ ਗੱਲ ਨਹੀਂ ਮੰਨਦੀ , ਮੰਮੀ ਮੁਸਕਰਾਏ ਤੇ ਬੋਲੇ ਬਸ ਇਨੀ ਗੱਲ ਤੌ ਉਦਾਸ ਹੋ ਗਈ ।
ਪੁੱਤ ਤੈਨੂੰ ਪਤਾ ਮੈ ਕਿਉ ਕਿਹਾ ਕੀ ਧੀਆਂ ਮਿੱਠੇ ਦੀ ਤਰ੍ਹਾਂ ਹੁੰਦੀਆਂ ਤੇ ਨੂੰਹਾਂ ਲੂਣ ਦੀ ਤਰਾਂ , ਪੁੱਤ ਮਿੱਠਾ ਸਿਰਫ ਉਤੌ – ਉਤੌ ਹੀ ਮਿੱਠਾ ਹੁੰਦਾ ਤੇ ਮਿੱਠਾ ਜਲਦੀ ਘੁਲਦਾ ਵੀ ਨਹੀਂ ਕਿਸੇ ਚੀਜ਼ ਵਿੱਚ ਤੇ ਲੂਣ ਜਲਦੀ ਘੁਲਦਾ ਵੀ ਹੈ ਤੇ ਜਿੰਨਾਂ ਵਧੀਆ ਘੁਲਦਾ ਹੈ ਉਨਾਂ ਹੀ ਜਿਆਦਾ ਸਵਾਦ ਲਗਦਾ ਹੈ । ਮਿੱਠੇ ਬਿਨਾਂ ਆਪਾ ਰਹਿ ਸਕਦੇ ਹਾਂ , ਪਰ ਲੂਣ ਬਿਨਾਂ ਬਿਲਕੁਲ ਹੀ ਨਹੀਂ ਰਿਹਾ ਜਾ ਸਕਦਾ , ਰੀਤ ਨੇ ਮੰਮੀ ਨੂੰ ਘੁੱਟ ਕੇ ਗਲ ਨਾਲ ਲਗਾਇਆ ਤੇ ਕਿਹਾ ਮੈਨੂੰ ਮਾਫ ਕਰਨਾ ਮੈ ਗਲਤ ਸਮਝ ਲਿਆ ਤੇ ਦੋਵੇਂ ਨੂੰਹ ਸੱਸ ਫਿਰ ਹੱਸ – ਹੱਸ ਕੇ ਗੱਲਾਂ ਕਰਨ ਲੱਗ ਪਈਆਂ ।
ਉਮੀਦ ਕਰਦੀ ਹਾਂ ਕਿ ਸਟੋਰੀ ਪਸੰਦ ਆਵੇਗੀ ਮੈਨੂੰ ਜਿਆਦਾ ਤਾਂ ਪਤਾ ਨਹੀਂ ਨਾ ਹੀ ਕੋਈ ਜਿਆਦਾ ਸਿਆਨੀ ਆ ਪਰ ਹਰ ਰਿਸ਼ਤੇ ਨੂੰ ਸਮਝਣ ਲਈ ਤੇ ਦਿਲ ਤੌਂ ਅਪਣਾਉਣ ਲਈ ਟਾਈਮ ਚਾਹੀਦਾ , ਇਕ ਨੂੰਹ ਨੂੰ ਦੂਜੇ ਘਰ ਨੂੰ ਆਪਣਾ ਬਣਾਉਣ ਲਈ ਵੀ ਟਾਈਮ ਚਾਹੀਦਾ ਤੇ ਜੇ ਸਾਰੇ ਰਿਸ਼ਤੇ ਉਸਦਾ ਸਾਥ ਦੇਣ ਤਾਂ ਉਸਦੇ ਲਈ ਥੋੜ੍ਹਾ ਸੌਖਾ ਹੋ ਜਾਵੇ । ਕਿਉਂਕਿ ਜਿਥੇ ਖੁੱਲ ਕੇ ਗੱਲ ਕਰਨ ਦੀ ਆਦਤ ਹੋਵੇ ਉਥੇ ਰਿਸ਼ਤਾ ਕਦੇ ਨਹੀਂ ਟੁਟੱਦਾ । Rimpy
