Home / ਤਾਜਾ ਜਾਣਕਾਰੀ / ਕਬੱਡੀ ਵਰਲਡ ਕੱਪ ‘ਚ ਪਾਕਿ ਨੂੰ ਹਰਾਉਣ ਵਾਲਾ ਖਿਲਾੜੀ ਦੇਖੋ ਕੀ ਕੀ ਕਰ ਰਿਹਾ ਸੀ

ਕਬੱਡੀ ਵਰਲਡ ਕੱਪ ‘ਚ ਪਾਕਿ ਨੂੰ ਹਰਾਉਣ ਵਾਲਾ ਖਿਲਾੜੀ ਦੇਖੋ ਕੀ ਕੀ ਕਰ ਰਿਹਾ ਸੀ

ਤਾਜਾ ਵੱਡੀ ਖਬਰ

ਜਲੰਧਰ ਦਿਹਾਤੀ ਪੁਲਸ ਨੇ ਗੁਰਦਾਸਪੁਰ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਅਤੇ ਉਸ ਦੇ ਇਕ ਸਾਥੀ ਨੂੰ ਕੈਪਸੂਲਾਂ ਨਾਲ ਗ੍ਰਿ ਫ ਤਾ ਰ ਕੀਤਾ ਹੈ। ਉਹ ਮੰਗਲਵਾਰ ਸ਼ਾਮ ਨੂੰ ਕਰਤਾਰਪੁਰ ‘ਚ ਕੈਪਸੂਲਾਂ ਦੀ ਸਪਲਾਈ ਦੇਣ ਆਇਆ ਸੀ। ਦਿਹਾਤੀ ਪੁਲਸ ਦੇ ਸੀ. ਆਈ. ਏ ਸਟਾਫ ਨੂੰ ਉਸ ਦੀ ਭਨਕ ਲੱਗ ਗਈ ਅਤੇ ਪੁਲਸ ਨੇ ਤੁਰੰਤ ਦੋਹਾਂ ਨੂੰ ਫੜ ਲਿਆ। ਦੋਹਾਂ ਦੀ ਪਛਾਣ ਵੀਰ ਸਿੰਘ ਉਰਫ ਵੀਰ ਪੁੱਤਰ ਗੁਰਬਚਨ ਸਿੰਘ ਅਤੇ ਹਰਪਾਲ ਸਿੰਘ ਉਰਫ ਭਾਲੂ ਪੁੱਤਰ ਰਣਧੀਰ ਸਿੰਘ ਦੋਵੇਂ ਵਾਸੀ ਪਿੰਡ ਅਗਵਾਨ (ਗੁਰਦਾਸਪੁਰ) ਦੇ ਰੂਪ ‘ਚ ਹੋਈ ਹੈ।

ਐੱਸ. ਐੱਸ ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਐੱਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ‘ਚ ਦਿਹਾਤੀ ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਦੀ ਪਾਰਟੀ ‘ਚ ਤਾਇਨਾਤ ਏ. ਐੱਸ. ਆਈ. ਗੁਰਵਿੰਦਰ ਸਿੰਘ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ, ਜਦੋਂ ਉਹ ਕਰਤਾਰਪੁਰ ਮੋੜ ਕੋਲ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਕਰਤਾਰਪੁਰ ਸਿਨੇਮਾ ਚੌਕ ਕੋਲ ਨ ਸ਼ੇ ਵਾਲੇ ਕੈਪਸੂਲ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 23440 ਨ ਸ਼ੇ ਵਾਲੀਆਂ ਟੈਬਲੇਟਸ ਅਤੇ 6000 ਕੈਪਸੂਲ ਮਿਲ ਗਏ।

ਕਲਾਨੌਰ ਦੀਆਂ ਮੰਡੀਆਂ ‘ਚ ਕੰਮ ਕਰਦੇ ਪਈ ਇਸ ਦੀ ਆਦਤ
ਬੇਟੇ ਦੀ ਗ੍ਰਿਫਤਾਰੀ ਦੀ ਸੂਚਨਾ ਪਾ ਕੇ ਥਾਣੇ ਪਹੁੰਚੇ ਵੀਰੂ ਦੇ ਪਿਤਾ ਨੇ ਦੱਸਿਆ ਕਿ ਅਕਾਲੀ ਸਰਕਾਰ ਦੇ ਸਮੇਂ ਉਨ੍ਹਾਂ ਦਾ ਬੇਟਾ ਵਧੀਆ ਕਬੱਡੀ ਖਿਡਾਰੀ ਸੀ ਅਤੇ ਭਾਰਤੀ ਟੀਮ ‘ਚ ਸ਼ਾਮਲ ਸੀ। ਉਸ ਨੇ ਆਪਣੇ ਖੇਡ ਜ਼ਰੀਏ ਪਾਕਿਸਤਾਨ ਨੂੰ ਹਰਾਇਆ ਸੀ। ਪੁਲਸ ਦੀ ਪੁੱਛਗਿੱਛ ‘ਚ ਵੀਰੂ ਨੇ ਦੱਸਿਆ ਕਿ ਉਹ ਕਬੱਡੀ ਛੱਡਣ ਤੋਂ ਬਾਅਦ ਕਲਾਨੌਰ ‘ਚ ਮੰਡੀਆਂ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਨੂੰ ਦੀ ਆਦਤ ਪੈ ਗਈ। ਉਹ ਕੰਮ ਦੇ ਸਿਲਸਿਲੇ ‘ਚ ਪਾਨੀਪਤ ਗਿਆ ਸੀ, ਜਿੱਥੇ ਟਰੱਕ ਡਰਾਈਵਰ ਦੇ ਜ਼ਰੀਏ ਉਹ ਨਸ਼ਾ ਇਕ ਬੰਦੇ ਨੂੰ ਮਿਲਿਆ। ਉਸ ਬੰਦੇ ਤੋਂ ਉਹ ਕੈਪਸੂਲਾਂ ਨੂੰ ਖਰੀਦ ਕੇ ਕਲਾਨੌਰ ‘ਚ ਮਜ਼ਦੂਰਾਂ ਨੂੰ ਵੇਚਣ ਲੱਗਾ।

error: Content is protected !!