ਵੱਡਾ ਝਟਕਾ ਵਾਪਿਸ ਭੇਜੇ ਹਜਾਰਾਂ ਕੌਮਾਂਤਰੀ ਸਟੂਡੈਂਟ
ਪੰਜਾਬੀ ਵਿਦਿਆਰਥੀ ਸਟੱਡੀ ਵੀਜ਼ਾ ਦੇ ਆਧਾਰ ਤੇ ਧੜਾਧੜ ਕੈਨੇਡਾ ਜਾ ਰਹੇ ਹਨ। ਪਰ ਹੁਣੇ ਜਿਹੇ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਛੱਡ ਜਾਣ ਦੇ ਹੁਕਮ ਸੁਣਾਏ ਗਏ ਹਨ। ਇਸ ਦਾ ਕਾਰਨ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਣੀ ਦੱਸਿਆ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਪ੍ਰਤੀ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਬਹੁਤ ਸਖ਼ਤੀ ਵਰਤ ਰਿਹਾ ਹੈ। ਸੋਸ਼ਲ ਮੀਡੀਆ ਤੇ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੁਆਰਾ ਆਪਸ ਵਿੱਚ ਡਾਂਗ ਸੋਟੇ ਚਲਾਉਣ ਦੀਆਂ ਖ਼ਬਰਾਂ ਵੀ ਵਾਇਰਲ ਹੋ ਰਹੀਆਂ ਹਨ।
ਕੈਨੇਡਾ ਵਿੱਚ ਪਹੁੰਚਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਹਾਨੂੰ ਤੁਹਾਡੇ ਮੁਲਕ ਵਾਪਸ ਭੇਜ ਦਿੱਤਾ ਜਾਵੇਗਾ। ਫਿਰ ਵੀ ਕੌਮਾਂਤਰੀ ਵਿਦਿਆਰਥੀ ਕਿਤੇ ਨਾ ਕਿਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਬੈਠਦੇ ਹਨ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਜਾਂਦਾ ਹੈ। ਭਾਵੇਂ ਕਿ ਉਹ ਅਜਿਹਾ ਮਜਬੂਰੀ ਵੱਸ ਹੀ ਕਰਦੇ ਹਨ। ਜੋਬਨਦੀਪ ਸਿੰਘ ਨਾਮ ਦੇ ਇੱਕ ਵਿਦਿਆਰਥੀ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ।
ਉਸ ਤੇ ਦੋਸ਼ ਹੈ ਕਿ ਉਹ ਇੱਕ ਦਿਨ ਵਿੱਚ ਅੱਠ ਘੰਟੇ ਟਰੱਕ ਚਲਾਉਂਦਾ ਸੀ। ਜਦ ਕਿ ਕੈਨੇਡਾ ਦਾ ਕਾਨੂੰਨ ਕੌਮਾਂਤਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ ਸਿਰਫ ਵੀਹ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਪਰ ਵਿਦਿਆਰਥੀ ਪੈਸੇ ਦੀ ਘਾਟ ਕਾਰਨ ਹੱਦ ਤੋਂ ਜ਼ਿਆਦਾ ਕੰਮ ਕਰ ਲੈਂਦੇ ਹਨ। ਜੋਬਨਦੀਪ ਸਿੰਘ ਦੀ ਪੜ੍ਹਾਈ ਮੁਕੰਮਲ ਹੋਣ ਦੇ ਨੇੜੇ ਸੀ। ਪਰ ਉਸ ਨੂੰ ਇਮੀਗ੍ਰੇਸ਼ਨ ਨੇ ਵਾਪਿਸ ਭੇਜ ਦਿੱਤਾ ਹੈ। ਇਸ ਤਰ੍ਹਾਂ ਹੀ ਇੱਕ ਹੋਰ ਵਿਦਿਆਰਥੀ ਅਨਾਸ ਅਲ ਕਮਲ ਹੈ। ਜਿਹੜਾ ਕਿ 2017 ਵਿੱਚ ਕੈਨੇਡਾ ਪਹੁੰਚ ਗਿਆ ਸੀ।
ਉਸ ਨੇ ਨਿਊ ਬਰੰਸਵਿਕ ਦੀ ਮਾਊਂਟੇਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਇਸ ਵਿਦਿਆਰਥੀ ਅਨਾਸ ਅਲ ਕਮਲ ਤੇ ਦੋਸ਼ ਹੈ ਕਿ ਉਹ ਇੱਕ ਦਿਨ ਵੀ ਯੂਨੀਵਰਸਿਟੀ ਨਹੀਂ ਗਿਆ। ਉਸ ਨੇ ਬੀਮਾਰੀ ਦਾ ਬਹਾਨਾ ਲਗਾ ਕੇ ਲੰਬੀ ਛੁੱਟੀ ਲੈ ਲਈ ਹੋਰ ਤਾਂ ਹੋਰ ਉਸ ਨੇ ਬਰੰਸਵਿਕ ਸੂਬਾ ਹੀ ਛੱਡ ਦਿੱਤਾ। ਪਰ ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਸ ਤੱਕ ਪਹੁੰਚ ਕਰ ਲਈ ਅਤੇ ਉਸ ਨੂੰ ਵਾਪਿਸ ਆਪਣੇ ਮੁਲਕ ਜਾਣ ਦੇ ਹੁਕਮ ਦੇ ਦਿੱਤੇ ਹਨ। ਇਸ ਤਰ੍ਹਾਂ ਇਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਡਿਪੋਰਟ ਕਰ ਦੇਣ ਦੇ ਹੁਕਮ ਸੁਣਾਏ ਹਨ।
