Home / ਤਾਜਾ ਜਾਣਕਾਰੀ / ਕਨੇਡਾ ਦੇ ਮਿਨੀ ਪੰਜਾਬ ਤੋਂ ਆਈ ਮਾੜੀ ਖਬਰ ਵਾਪਰਿਆ ਭਿਆਨਕ ਹਾਦਸਾ ਮਚੀ ਹਾਹਾਕਾਰ

ਕਨੇਡਾ ਦੇ ਮਿਨੀ ਪੰਜਾਬ ਤੋਂ ਆਈ ਮਾੜੀ ਖਬਰ ਵਾਪਰਿਆ ਭਿਆਨਕ ਹਾਦਸਾ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਸਰੀ -ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਪੰਜਾਬੀਆਂ ਦੇ ਗੜ੍ਹ ਮਨੇ ਜਾਂਦੇ ਮਿਨੀ ਪੰਜਾਬ ਸਰੀ ਤੋਂ ਆ ਰਹੀ ਹੈ। ਸਰੀ ਵਿਚ ਇਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਵੇਂਹਦਿਆਂ ਵੇਂਹਦਿਆਂ ਹੀ ਇਕ ਵੱਡਾ ਘਰ ਸੁਆਹ ਬਣ ਗਿਆ। ਇਹ ਦੋ ਮੰਜ਼ਿਲਾ ਘਰ 7 ਮੈਂਬਰੀ ਇਕ ਪਰਿਵਾਰ ਕੋਲ ਕਿਰਾਏ ਉਪਰ ਸੀ ਅਤੇ ਕਿਰਾਏਦਾਰਾਂ ਕੋਲ ਕੋਈ ਬੀਮਾ ਵੀ ਨਹੀਂ ਸੀ।

ਇਹ ਘਟਨਾ ਕੱਲ੍ਹ ਬਾਅਦ ਦੁਪਹਿਰ ਸਰੀ ਦੇ 103 ਐਵੀਨਿਊ ਤੇ 143 ਸਟਰੀਟ ਤੇ ਵਾਪਰੀ। ਅੱਗ ਬੁਝਾਉਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੋਂ ਇਕ ਦਾਦੀ, ਮਾਂ, ਉਸ ਦੇ ਅੱਠ ਸਾਲ ਦੇ ਬੇਟੇ ਅਤੇ ਇਕ ਸਾਲ ਦੀ ਬੇਟੀ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ। ਅੱਖੀਂ ਵੇਖਣ ਵਾਲੇ ਇਕ ਗੁਆਂਢੀ ਐਂਡੀ ਬੈਰੀਅਰ ਨੇ ਦੱਸਿਆ ਹੈ ਕਿ ਉਸ ਨੇ ਇਕ ਵੱਡਾ ਧਮਾਕਾ ਸੁਣਿਆ ਅਤੇ ਬਾਹਰ ਦੇਖਿਆ ਕਿ ਉਸ ਦੇ ਗੁਆਂਢੀ ਦੇ ਘਰ ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।

ਅੱਗ ਬੁਝਾਉਣ ਲਈ 23 ਫਾਇਰ ਫਾਈਟਰਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ।
ਇਸ ਪਰਿਵਾਰ ਦੀ ਇਕ ਦੋਸਤ ਸਲੀਨਾ ਰਾਸਮੁਸਨ ਨੇ ਦੱਸਿਆ ਹੈ ਕਿ ਇਸ ਪਰਿਵਾਰ ਦਾ ਸਭ ਕੁਝ ਤਬਾਹ ਹੋ ਗਿਆ ਹੈ ਅਤੇ ਇਸ ਨੂੰ ਫੌਰੀ ਮਦਦ ਦੀ ਲੋੜ ਹੈ। ਉਸ ਨੇ ਪਰਿਵਾਰ ਦੀ ਸਹਾਇਤਾ ਲਈ ਆਨ ਲਾਈਨ ਫੰਡ ਰੇਜ਼ਿੰਗ ਵੀ ਸ਼ੁਰੂ ਕੀਤਾ ਹੈ ਅਤੇ ਮਦਦ ਕਰਨ ਵਾਲੇ Gilmer Residents House Fire –GoFundMe ਸਾਈਟ ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹਨ।

error: Content is protected !!